ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ ਪਹੁੰਚਿਆ ਭਾਰਤ

06/16/2019 7:58:07 PM

ਗੈਜੇਟ ਡੈਸਕ–ਮੇਧਾ 'ਚ ਦੁਨੀਆ ਦਾ ਸਭ ਤੋਂ ਤੇਜ਼ ਜਾਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ ਡੀ.ਜੀ.ਐਕਸ.-2 ਭਾਰਤ 'ਚ ਵੀ ਆ ਗਿਆ ਹੈ। ਇਸ ਨੂੰ ਜੋਧਪੁਰ ਸਥਿਤ ਭਾਰਤੀ ਉਦਯੋਗਿਕ ਸੰਸਥਾਨ (ਆਈ.ਆਈ.ਟੀ.) 'ਚ ਲਾਇਆ ਗਿਆ ਹੈ। ਇਸ 'ਚ ਦੇਸ਼ 'ਚ ਮੇਧਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਟਰੈਂਡ ਗਤੀਵਿਧੀਆਂ ਨੂੰ ਬਲ ਮਿਲਣ ਦੀ ਉਮੀਦ ਹੈ।  ਈ.ਆਈ.ਟੀ. ਜੋਧਪੁਰ 'ਚ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰਧਾਨ ਡਾ. ਗੌਰਵ ਹਰਿਤ ਨੇ ਕਿਹਾ, ''ਇਹ ਦੁਨੀਆ 'ਚ ਆਪਣੀ ਤਰ੍ਹਾਂ ਦਾ ਸਭ ਤੋਂ ਤੇਜ਼ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਐਪਲੀਕੇਸ਼ਨਸ ਲਈ ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ ਹੈ, ਜੋ ਭਾਰਤ 'ਚ ਪਹਿਲੀ ਵਾਰ ਆਇਆ ਹੈ। ਇਸ ਨੂੰ ਇਥੇ ਇਕ ਵਿਸ਼ੇਸ਼ ਪ੍ਰਯੋਗਸ਼ਾਲਾ 'ਚ ਲਾਇਆ ਗਿਆ ਹੈ।

ਡਾ. ਹਰਿਤ ਨੇ ਕਿਹਾ ਕਿ ਲਗਭਗ 2.50 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਕੰਪਿਊਟਰ ਦੀ ਸਮਰੱਥਾ ਦਾ ਅੰਦਾਜ਼ਾ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਜਿਸ 'ਚ 16 ਵਿਸ਼ੇਸ਼ ਜੀ.ਪੀ.ਯੂ. ਕਾਰਡ ਲੱਗੇ ਹਨ ਅਤੇ ਹਰੇਕ ਦੀ ਸਮਰੱਥਾ 32 ਜੀ.ਬੀ. ਦੀ ਹੈ। ਇਸ ਦੀ ਰੈਮ 512 ਜੀ.ਬੀ. ਹੈ। ਉਨ੍ਹਾਂ ਕਿਹਾ ਕਿ ਆਮ ਕੰਪਿਊਟਰ ਦੀ ਸਮਰੱਥਾ 150 ਤੋਂ 200 ਵਾਟ ਹੁੰਦੀ ਹੈ ਜਦੋਂ ਕਿ ਇਸ ਸੁਪਰ ਕੰਪਿਊਟਰ ਦੀ ਸਮਰੱਥਾ 10 ਕਿਲੋਵਾਟ ਦੀ ਹੈ। ਇਸ ਨਾਲ ਏ.ਆਈ. ਦੇ ਵੱਡੇ ਐਪਲੀਕੇਸ਼ਨ ਦੀ ਟ੍ਰੇਨਿੰਗ 'ਚ ਮਦਦ ਮਿਲੇਗੀ । ਹਰ ਕੰਪਿਊਟਰ ਪ੍ਰੋਗਰਾਮ ਡਾਟਾ ਵਿਸ਼ਲੇਸ਼ਣ 'ਤੇ ਆਧਾਰਿਤ ਹੁੰਦਾ ਹੈ ਅਤੇ ਇਹ ਵਿਸ਼ਲੇਸ਼ਣ ਇਸ ਸੁਪਰ ਕੰਪਿਊਟਰ 'ਚ ਬਹੁਤ ਤੇਜ਼ੀ ਨਾਲ ਹੋਵੇਗਾ। ਕੰਪਿਊਟਰ 'ਚ ਲੱਗੇ 32 ਜੀ.ਬੀ. ਸਮਰੱਥਾ ਦੇ 16 ਜੀ.ਪੀ.ਯੂ. ਕਾਰਡ ਇਸ ਨੂੰ ਸਮਰੱਥਾ ਦੇ ਲਿਹਾਜ ਨਾਲ ਵਿਸ਼ੇਸ਼ ਬਣਾ ਦਿੰਦੇ ਹਨ ਅਤੇ ਇਸ ਦਾ ਪ੍ਰਦਰਸ਼ਨ ਬਹੁਤ ਵਧ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਦੇਸ਼ 'ਚ ਇਸ ਸਮੇਂ ਆਈ.ਆਈ.ਐੱਸ.ਸੀ. ਬੈਂਗਲੌਰ ਸਮੇਤ ਕੁਝ ਸੰਸਥਾਵਾਂ 'ਚ ਡੀ.ਜੀ.ਐਕਸ.-1 ਸੁਪਰ ਕੰਪਿਊਟਰ ਹੈ। ਡੀ.ਜੀ.ਐਕਸ.-2 ਸੁਪਰ ਕੰਪਿਊਟਰ ਪਹਿਲੀ ਵਾਰ ਦੇਸ਼ 'ਚ ਆਇਆ ਹੈ ਅਤੇ ਇਸ ਦੀ ਸਮਰੱਥਾ ਪਹਿਲਾਂ ਵਾਲੇ ਵਰਜਨ ਤੋਂ ਲਗਭਗ ਦੁੱਗਣੀ ਹੈ। ਮੋਟੇ ਤੌਰ 'ਤੇ ਸਮਝੋ ਤਾਂ ਜੀ.ਡੀ.ਐਕਸ.-1 ਤੋਂ ਜਿਸ ਕੰਮ ਨੂੰ ਕਰਨ 'ਚ 15 ਦਿਨ ਲੱਗਦੇ ਹਨ, ਉਸ ਕੰਮ ਨੂੰ ਡੀਜੀਐਕਸ-2 ਸਿਰਫ ਡੇਢ ਦਿਨ 'ਚ ਕਰ ਦੇਵੇਗਾ। ਲਗਭਗ ਡੇਢ ਕੁਇੰਟਲ ਵਜ਼ਨੀ ਇਸ ਕੰਪਿਊਟਰ ਦੀ ਅੰਦਰੂਨੀ ਭੰਡਾਰ ਸਮਰੱਥਾ 30ਜੀ.ਬੀ. ਦੀ ਹੈ। ਆਈ.ਆਈ.ਟੀ. ਜੋਧਪੁਰ 'ਚ ਅਮਰੀਕੀ ਸੁਪਰ ਕੰਪਿਊਟਰ ਕੰਪਨੀ ਨਵੀਡੀਆ ਵਿਚਕਾਰ ਏ.ਆਈ. ਖੇਤਰ 'ਚ ਖੋਜ ਲਈ ਦੋ ਸਾਲ ਦਾ ਸਮਝੌਤਾ ਹੋਇਆ ਹੈ। ਇਹ ਕੰਪਿਊਟਰ ਉਸੇ ਕਾਰਨ ਇਥੇ ਲਿਆਂਦਾ ਗਿਆ ਹੈ।

Karan Kumar

This news is Content Editor Karan Kumar