11 ਜੂਨ ਨੂੰ ਭਾਰਤ 'ਚ ਲਾਂਚ ਹੋਵੇਗੀ Mi Notebook

06/07/2020 2:04:51 AM

ਗੈਜੇਟ ਡੈਸਕ—ਸ਼ਾਓਮੀ ਭਾਰਤ 'ਚ ਆਪਣੀ ਨਵੀਂ ਡਿਵਾਈਸ ਐੱਮ.ਆਈ. ਨੋਟਬੁੱਕ ਲਾਂਚ ਕਰਨ ਵਾਲੀ ਹੈ ਅਤੇ ਇਸ ਨੂੰ ਲੈ ਕੇ ਕੰਪਨੀ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ। ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਡਿਵਾਈਸ ਭਾਰਤ 'ਚ 11 ਜੂਨ ਨੂੰ ਲਾਂਚ ਕੀਤੀ ਜਾਵੇਗੀ।  Mi Notebook ਦੇ ਫੀਚਰ ਨੂੰ ਲੈ ਕੇ ਅਜੇ ਤਕ ਲੀਕਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਮੁਤਾਬਕ ਕੰਪਨੀ ਇਸ ਨੂੰ Intel 10th gen Core i7 ਪ੍ਰੋਸੈਸਸਰ 'ਤੇ ਪੇਸ਼ ਕਰੇਗੀ। ਇਸ ਤੋਂ ਪਹਿਲਾਂ RedmiBook 14 ਨੂੰ ਵੀ ਏਸੇ ਪ੍ਰੋਸੈਸਰ ਨਾਲ ਚੀਨੀ ਮਾਰਕੀਟ 'ਚ ਲਾਂਚ ਕੀਤਾ ਗਿਆ ਸੀ ਪਰ Mi Notebook ਨੂੰ ਭਾਰਤ ਸਮੇਤ ਗਲੋਬਲ ਮਾਰਕੀਟ 'ਚ ਲਾਂਚ ਕੀਤਾ ਜਾਵੇਗਾ।

ਸ਼ਾਓਮੀ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਟੀਜ਼ਰ ਵੀਡੀਓ ਸ਼ੇਅਰ ਕੀਤਾ ਹੈ। 8 ਸੈਕਿੰਡ ਦੀ ਇਸ ਵੀਡੀਓ 'ਚ ਕੰਪਨੀ ਨੇ ਅਪਕਮਿੰਗ Mi Notebook ਦੀ ਇਕ ਝਲਕ ਦਿਖਾਈ ਹੈ ਜਿਸ 'ਚ ਇਸ ਦਾ ਬਲੈਕ ਕਲਰ ਵੇਰੀਐਂਟ ਦੇਖਿਆ ਜਾ ਸਕਦਾ ਹੈ। ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਡਿਵਾਈਸ 'ਚ ਅਲਟਰਾ ਡਿਜ਼ਾਈਨ ਨਾਲ ਹੀ ਸੁਪਰ ਲਾਈਟ ਦਿੱਤੀ ਗਈ ਹੈ। ਜਿਸ ਨੂੰ ਕਿਤੇ ਵੀ ਲੈ ਕੇ ਜਾਣਾ ਆਸਾਨ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਹੋਰ ਕਿਸੇ ਫੀਚਰ ਦੇ ਬਾਰੇ 'ਚ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

ਅਜੇ ਤਕ Mi Notebook ਨੂੰ ਲੈ ਕੇ ਕਈ ਲੀਕਸ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਕੰਪਨੀ RedmiBook ਨੂੰ ਭਾਰਤ 'ਚ Mi ਬ੍ਰਾਂਡਿੰਗ ਤਹਿਤ ਲਾਂਚ ਕਰਨ ਵਾਲੀ ਹੈ। ਕੰਪਨੀ ਚੀਨੀ ਮਾਰਕੀਟ 'ਚ Redmi ਅਤੇ Mi ਬ੍ਰਾਂਡਿੰਗ ਤਹਿਤ ਆਪਣੇ ਲੈਪਟਾਪ ਵੇਚ ਰਹੀ ਹੈ। Mi Notebook 'ਚ ਵਰਤੋਂ ਕੀਤੀ ਜਾਣ ਵਾਲੀ ਬੈਟਰੀ12 ਘੰਟਿਆਂ ਦੀ ਬੈਟਰੀ ਲਾਈਫ ਦੇ ਸਕਦੀ ਹੈ। ਹਾਲਾਂਕਿ ਇਸ ਦੇ ਹੋਰ ਫੀਚਰਸ ਦੇ ਬਾਰੇ 'ਚ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।

Karan Kumar

This news is Content Editor Karan Kumar