ਹਾਨਰ ਦੀ ਇਸ ਸੀਰੀਜ਼ ਨੇ 1 ਮਿੰਟ ''ਚ ਕੀਤੀ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ

04/22/2020 1:27:14 AM

ਗੈਜੇਟ ਡੈਸਕ—ਹੁਵਾਵੇਈ ਦੇ ਸਬ ਬ੍ਰੈਂਡ ਹਾਨਰ ਦੀ ਹਾਨਰ 30 (Honor 30) ਸੀਰੀਜ਼ ਨੇ ਆਪਣੀ ਪਹਿਲੀ ਹੀ ਸੇਲ 'ਚ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਸਿਰਫ ਇਕ ਮਿੰਟ 'ਚ 42 ਮਿਲੀਅਨ ਡਾਲਰ ਭਾਵ 300 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੇ ਸਮਾਰਟਫੋਨ ਵੇਚ ਦਿੱਤੇ। ਕੰਪਨੀ ਨੇ ਹਾਲ ਹੀ 'ਚ ਆਨਰ 30 ਫਲੈਗਸ਼ਿਪ ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ ਤਹਿਤ ਕੰਪਨੀ ਨੇ ਹਾਨਰ 30, ਹਾਨਰ 30 ਪ੍ਰੋ ਅਤੇ ਪ੍ਰੋ+ ਤਿੰਨ ਸਮਾਰਟਫੋਨ ਲਾਂਚ ਕੀਤੇ ਸਨ ਜਿਨ੍ਹਾਂ ਦੀ ਮੰਗਲਵਾਰ ਨੂੰ ਪਹਿਲੀ ਸੇਲ ਸੀ।

ਆਨਰ ਨੇ ਆਪਣੀ ਇਹ ਫਲੈਗਸ਼ਿਪ ਸੀਰੀਜ਼ ਅਜੇ ਸਿਰਫ ਚੀਨ 'ਚ ਹੀ ਲਾਂਚ ਕੀਤੀ ਹੈ। ਆਨਰ 30 ਪ੍ਰੋ+ ਸਮਾਰਟਫੋਨ 'ਚ ਬੇਹਦ ਧਾਂਸੂ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਨੂੰ ਕੈਮਰਾ ਕੁਆਲਿਟੀ ਦੀ ਟੈਸਟਿੰਗ ਲਈ ਫਰਮ DxOMark ਨੇ ਸ਼ਾਨਦਾਰ ਰੈਟਿੰਗਸ ਦਿੱਤੀ ਸੀ। ਕੈਮਰਾ ਕੁਆਲਿਟੀ ਲੀਡਰਬੋਰਡ 'ਚ ਇਹ ਬੋਰਡ ਦੂਜੇ ਨੰਬਰ 'ਤੇ ਰਿਹਾ।

ਕੀਮਤ
ਚੀਨ 'ਚ ਲਾਂਚ ਹੋਏ ਹਾਨਰ 30 ਦੀ ਸ਼ੁਰੂਆਤੀ ਕੀਮਤ 2,999 ਯੁਆਨ (ਕਰੀਬ 32,500 ਰੁਪਏ) ਹੈ। ਇਹ ਕੀਮਤ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ ਦੀ ਹੈ। ਉੱਥੇ, 8ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਵਾਲੇ ਹਾਨਰ 30 ਦੀ ਕੀਮਤ 3,199 ਯੁਆਨ (ਕਰੀਬ 34,600 ਰੁਪਏ) ਹੈ। ਜਦਕਿ 8ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 3,499 ਯੁਆਨ (ਕਰੀਬ 37,800 ਰੁਪਏ) ਹੈ। ਹਾਨਰ 30 ਪ੍ਰੋ ਦੀ ਕੀਮਤ 3,999 ਯੁਆਨ (ਕਰੀਬ 43,200 ਰੁਪਏ) ਤੋਂ ਸ਼ੁਰੂ ਹੁੰਦੀ ਹੈ।

ਇਹ ਕੀਮਤ 8ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਵਾਲੇ ਵੇਰੀਐਂਟ ਦੀ ਹੈ। ਜਦਕਿ ਇਸ ਫੋਨ ਦੇ 8ਜੀ.ਬੀ. ਰੈਮ+256ਜੀ.ਬੀ. ਇੰਟਰਨ ਸਟੋਰੇਜ਼ ਵੇਰੀਐਂਟ ਦੀ ਕੀਮਤ 4,399 ਯੁਆਨ (ਕਰੀਬ 47,500 ਰੁਪਏ ਹੈ। ਹਾਨਰ 30ਪ੍ਰੋ+ ਦੀ ਸ਼ੁਰੂਆਤੀ ਕੀਮਤ 4,999 ਯੁਆਨ (ਕਰੀਬ 54,000 ਰੁਪਏ) ਹੈ। ਇਹ ਕੀਮਤ 8ਜੀ.ਬੀ. ਰੈਮ ਅਤੇ 256ਜੀ.ਬੀ. ਸਟੋਰੇਜ਼ ਵਾਲੇ ਵੇਰੀਐਂਟ ਦੀ ਹੈ। ਉੱਥੇ, ਇਸ ਫੋਨ ਦੇ 12ਜੀ.ਬੀ .ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 5,499 ਯੁਆਨ (ਕਰੀਬ 59,500 ਰੁਪਏ ਹੈ।

ਹਾਨਰ 30 'ਚ ਇਸ 'ਚ 32 ਮੈਗਾਪਿਕਸਲ ਦਾ ਪੰਚ ਹੋਲ ਕੈਮਰਾ ਦਿੱਤਾ ਗਿਆ ਹੈ ਜਦਕਿ ਹਾਨਰ 30 ਪ੍ਰੋ ਮਾਡਲਸ 'ਚ 32 ਅਤੇ 8 ਮੈਗਾਪਿਕਸਲ ਦੇ ਡਿਊਲ ਫਰੰਟ ਕੈਮਰੇ ਦਿੱਤੇ ਗਏ ਹਨ। ਹਾਨਰ 30 'ਚ 6.53 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ। ਉੱਥੇ, ਹਾਨਰ 30 ਪ੍ਰੋ ਅਤੇ ਪ੍ਰੋ+ 'ਚ 6.57 ਇੰਚ ਕਵਰਡ OLED ਡਿਸਪਲੇਅ ਦਿੱਤੀ ਗਈ ਹੈ। ਤਿੰਨੋਂ ਹੀ ਸਮਾਰਟਫੋਨਸ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤੇ ਗਏ ਹਨ। ਤਿੰਨਾਂ ਹੀ ਮਾਡਲਸ 'ਚ 40W ਫਾਸਟ ਵਾਇਰਲਡ ਚਾਰਜਿੰਗ ਲਈ  4,000 mAh  ਦੀ ਬੈਟਰੀ ਦਿੱਤੀ ਗਈ ਹੈ। Honor 30 Pro+ 'ਚ 27W ਫਾਸਟ ਵਾਇਰਲੈਸ ਚਾਰਜਿੰਗ ਸਪੋਰਟ ਵੀ ਦਿੱਤਾ ਗਿਆ ਹੈ।

Karan Kumar

This news is Content Editor Karan Kumar