6000mAh ਬੈਟਰੀ ਅਤੇ 4 ਕੈਮਰਿਆਂ ਵਾਲਾ Galaxy M31s ਇਸ ਮਹੀਨੇ ਭਾਰਤ ''ਚ ਦੇਵੇਗਾ ਦਸਤਕ

07/16/2020 1:42:50 AM

ਗੈਜੇਟ ਡੈਸਕ—ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦਾ ਨਵਾਂ ਸਮਾਰਟਫੋਨ ਗਲੈਕਸੀ ਐੱਮ31ਐੱਸ ਇਸ ਮਹੀਨੇ ਭਾਰਤ 'ਚ ਦਸਤਕ ਦੇਵੇਗਾ। ਇਹ ਸੈਮਸੰਗ ਦਾ ਮਿਡ-ਰੇਂਜ ਸਮਾਰਟਫੋਨ ਹੋਵੇਗਾ, ਜੋ ਗਲੈਕਸੀ ਐੱਮ31 ਦਾ ਅਪਗ੍ਰੇਡੇਡ ਵਰਜ਼ਨ ਹੋਵੇਗਾ। ਫੋਨ ਨੂੰ 20 ਹਜ਼ਾਰ ਰੁਪਏ ਦੇ ਪ੍ਰਾਈਸ ਸੈਗਮੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ। ਨਵਾਂ Galaxy M31s ਸਮਾਰਟਫੋਨ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਨਾਲ ਸੈਮਸੰਗ ਅਤੇ ਹੋਰ ਰਿਟੇਲ ਸਟੋਰ 'ਤੇ ਵਿਕਰੀ ਲਈ ਉਪਲੱਬਧ ਰਹੇਗਾ। ਫੋਨ ਦੀ ਵਿਕਰੀ ਅਗਸਤ ਮਹੀਨੇ 'ਚ ਸ਼ੁਰੂ ਹੋਵੇਗੀ।

ਗਲੈਕਸੀ ਐੱਮ31ਐੱਸ ਸਮਾਰਟਫੋਨ ਦੇ ਇਨਹਾਊਸ ਸੁਪਰ ਏਮੋਲੇਡ ਇਨਫਿਨਿਟੀ 'ਓ' ਡਿਸਪਲੇਅ ਨਾਲ ਆਵੇਗਾ। ਇਸ ਤਰ੍ਹਾਂ ਦੀ ਡਿਸਪਲੇਅ ਆਮ ਤੌਰ 'ਤੇ ਸੈਮਸੰਗ ਦੇ ਫਲੈਗਸ਼ਿਪ ਸਮਾਰਟਫੋਨ 'ਚ ਦੇਖਣ ਨੂੰ ਮਿਲਦੀ ਹੈ। IANS ਦੀ ਖਬਰ ਮੁਤਾਬਕ ਗਲੈਕਸੀ ਐੱਮ31ਐੱਸ ਸਮਾਰਟਫੋਨ ਦੇ ਰੀਅਰ ਪੈਨਲ 'ਤੇ ਕਵਾਡ ਭਾਵ ਚਾਰ ਕੈਮਰਿਆਂ ਦਾ ਸੈਟਅਪ ਮਿਲੇਗਾ। ਇਸ ਦਾ ਪ੍ਰਾਈਮਰੀ ਲੈਂਸ 64 ਮੈਗਾਪਿਕਸਲ ਦਾ ਹੋਵੇਗਾ।

ਨਾਲ ਹੀ ਫੋਨ 'ਚ ਪਾਵਰਬੈਕ ਲਈ 6,000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਮਿਲੇਗੀ ਜੋ 15ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਤੋਂ ਇਲਾਵਾ ਪ੍ਰੋਸੈਸਰ ਦੇ ਤੌਰ 'ਤੇ ਇਨਹਾਊਸ Exynos 9611 ਚਿਪਸੈਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਫੋਨ ਐਂਡ੍ਰਾਇਡ 10 ਆਧਾਰਿਤ One UI ਬੇਸਡ ਹੋਵੇਗਾ। ਫੋਨ ਨੂੰ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਸ ਸਟੋਰੇਜ਼ ਆਪਨਸ਼ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਗਲੈਕਸੀ ਐੱਮ ਸੀਰੀਜ਼ ਦੇ ਸਮਾਰਟਫੋਨ ਕਾਫੀ ਮਸ਼ਹੂਰ ਹਨ। ਕੰਪਨੀ ਨੇ ਪਿਛਲੇ ਡੇਢ ਸਾਲਾਂ 'ਚ ਭਾਰਤ 'ਚ ਕਰੀਬ ਐੱਮ ਸੀਰੀਜ਼ ਦੇ 8 ਸਮਾਰਟਫੋਨ ਲਾਂਚ ਕੀਤੇ ਹਨ।


Karan Kumar

Content Editor

Related News