ਇਹ ਕੰਪਨੀ ਕਰਨ ਜਾ ਰਹੀ ਹੈ ਦੀਵਾਲੀ ਧਮਾਕਾ, 1 ਰੁਪਏ ''ਚ ਵੇਚੇਗੀ ਸਾਰਾ ਸਾਮਾਨ

09/23/2017 9:28:22 PM

ਜਲੰਧਰ—ਫੇਸਟਿਵ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ 'ਚ ਕੰਪਨੀਆਂ ਵੀ ਗਾਹਕਾਂ ਨੂੰ ਲੁਭਾਉਣ ਲਈ ਇਕ ਤੋਂ ਇਕ ਵਧ ਕੇ ਆਫਰ ਲਿਆ ਰਹੀ ਹੈ। ਇਸ ਕ੍ਰਮ 'ਚ ਸ਼ਿਓਮੀ ਵੱਡੇ ਆਫਰ ਲੈ ਕੇ ਆਉਣ ਵਾਲਾ ਹੈ। ਅਜੇ ਕੰਪਨੀ ਦੇ ਕੁਝ ਪ੍ਰੋਡਕਟਸ ਦੂਜੀ ਈ-ਕਾਮਰਸ ਵੈੱਬਸਾਈਟ 'ਤੇ ਆਫਰਸ ਨਾਲ ਵਿੱਕ ਰਹੇ ਹਨ, ਪਰ 27 ਸਤੰਬਰ ਤੋਂ 29 ਸਤੰਬਰ ਤਕ ਕੰਪਨੀ ਆਪਣੀ ਵੈੱਬਸਾਈਟ 'ਤੇ ਦੀਵਾਲੀ ਧਮਾਕਾ ਕਰਨ ਜਾ ਰਹੀ ਹੈ। ਸ਼ਿਓਮੀ ਦਾ ਕਹਿਣਾ ਹੈ ਕਿ ਦੀਵਾਲੀ ਸੇਲ ਦੌਰਾਨ mi.com 'ਚ ਲਿਸਟ ਕੀਤੇ ਗਏ ਸਾਰੇ ਪ੍ਰੋਡਕਟਸ 'ਤੇ ਵੱਡੇ ਆਫਰ ਦਿੱਤੇ ਜਾਣਗੇ। ਇਸ 'ਚ ਰੈੱਡਮੀ 4, ਨੋਟ 4, ਮੀ ਮੈਕਸ 2, ਰੈੱਡਮੀ 4ਏ, ਮੀ ਏ1 ਐਂਡਾਰੌਇਡ ਵਨ ਸਮਾਰਟਫੋਨ ਆਦਿ ਸ਼ਾਮਲ ਹਨ। ਦੱਸਣਯੋਗ ਹੈ ਕਿ ਮੀ ਏ1 ਹਾਲ ਹੀ ਲਾਂਚ ਕੀਤਾ ਗਿਆ ਹੈ। ਸੇਲ ਦੌਰਾਨ ਸਿਰਫ ਸਮਾਰਟਫੋਨ ਹੀ ਨਹੀਂ ਕੁਝ Accessories ਜਿਵੇਂ ਮੀ ਬੈੱਡ ਐੱਚ.ਆਰ.ਐਕਸ. ਐਡੀਸ਼ਨ ਅਤੇ ਮੀ ਪਾਵਰ ਬੈਂਕ 'ਤੇ ਵੀ ਆਫਰ ਦਿੱਤੇ ਜਾਣਗੇ। ਕੰਪਨੀ ਮੀ ਮੈਂਬਰਸ ਨੂੰ ਡਿਸਕਾਊਂਟ ਕੂਪਨ ਅਤੇ ਐੱਫ-ਕੋਰਡ ਨਾਲ ਸਪੈਸ਼ਲ ਰਿਵਾਡ ਵੀ ਦੇਵੇਗੀ। ਇਸ ਤੋਂ ਇਲਾਵਾ ਇਸ ਤਿੰਨ ਦਿਨ ਦੀ ਸੇਲ 'ਚ 11am ਤੋਂ 5pm ਤਕ 1 ਰੁਪਏ ਵਾਲੀ ਫਲੈਸ਼ ਸੇਲ ਦਾ ਵੀ ਆਯੋਜਨ ਕੀਤਾ ਜਾਵੇਗਾ। ਨਾਲ ਹੀ 4pm ਨੂੰ ਫਾਸਟੈਸਟ ਫਿੰਗਰ ਫਰਸਟ ਕਾਨਟੈਕਟ ਦਾ ਵੀ ਆਯੋਜਨ ਹੋਵੇਗਾ।