450 ਰੁਪਏ 'ਚ ਇਹ ਕੰਪਨੀ ਦੇ ਰਹੀ ਹੈ 1 ਮਹੀਨੇ ਲਈ 1000GB ਡਾਟਾ

Tuesday, Jun 05, 2018 - 07:28 PM (IST)

ਜਲੰਧਰ—ਵੋਡਾਫੋਨ ਇੰਡੀਆ ਦੀ ਲੀਡਰਸ਼ਿਪ ਤਹਿਤ ਯੂ ਬ੍ਰਾਡਬੈਂਡ ਨੇ ਵਾਇਰਡ ਬ੍ਰਾਡਬੈਂਡ ਸੈਗਮੈਂਟ 'ਚ ਕੁਝ ਨਵੇਂ ਬ੍ਰਾਡਬੈਂਡ ਪਲਾਨਸ ਪੇਸ਼ ਕੀਤੇ ਹਨ। ਕੰਪਨੀ ਨੇ ਸਾਲਭਰ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ ਜਿਸ 'ਚ 12TB ਡਾਟਾ ਦਿੱਤਾ ਜਾਵੇਗਾ। ਹਾਲਾਂਕਿ ਇਸ ਦਾ ਲਾਭ ਕੇਵਲ ਹੈਦਰਾਬਾਦ ਦੇ ਯੂਜ਼ਰਸ ਨੂੰ ਹੋਵੇਗਾ। ਕੰਪਨੀ ਵੱਲੋਂ ਗਾਹਕਾਂ ਨੂੰ ਇਸ ਪਲਾਨ 'ਚ 78mbps ਦੀ ਸਪੀਡ ਨਾਲ ਡਾਟਾ ਮਿਲੇਗਾ ਅਤੇ ਗਾਹਕਾਂ ਨੂੰ 1tb ਲਈ 450 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।


ਯੂ ਨੇ 12 ਟੀ.ਬੀ. ਵਾਲੇ ਪਲਾਨ ਦੀ ਕੀਮਤ 5,399 ਰੁਪਏ (ਟੈਸਕ ਸ਼ਾਮਲ) ਰੱਖੀ ਹੈ। ਯਾਨੀ ਇਹ ਗਾਹਕਾਂ ਨੂੰ ਪ੍ਰਤੀ ਮਹੀਨੇ 450 ਰੁਪਏ ਦੇਣੇ ਪੈਣਗੇ। ਕੰਪਨੀ ਨੇ 78 ਐੱਮ.ਬੀ.ਪੀ.ਐੱਸ. ਦੀ ਸਪੀਡ ਲਿਮਟ ਨਾਲ ਤਿੰਨ ਨਵੇਂ ਬ੍ਰਾਡਬੈਂਡ ਪਲਾਨ ਪੇਸ਼ ਕੀਤੇ ਹਨ। ਇੰਟਰਨੈੱਟ ਸਰਵਿਸ ਪ੍ਰੋਵਾਈਡਰ (isp) ਨੇ 3ਟੀ.ਬੀ. ਡਾਟਾ ਨਾਲ 90 ਦਿਨਾਂ ਵਾਲਾ ਪਲਾਨ ਪੇਸ਼ ਹੈ ਜਿਸ 'ਚ ਪ੍ਰਤੀ ਮਹੀਨੇ ਗਾਹਕਾਂ ਨੂੰ 649 ਰੁਪਏ ਦੇਣੇ ਹੋਣਗੇ। ਯਾਨੀ ਪੂਰੀ ਮਿਆਦ ਦੇ ਦੌਰਾਨ ਗਾਹਕਾਂ ਨੂੰ 1,947 ਰੁਪਏ (ਟੈਕਸ ਸ਼ਾਮਲ) ਦੇਣੇ ਪੈਣਗੇ। 

PunjabKesari
ਇਸ ਤਰ੍ਹਾਂ ਕੰਪਨੀ ਨੇ 6ਟੀ.ਬੀ. ਡਾਟਾ ਨਾਲ 180 ਦਿਨਾਂ ਦੀ ਮਿਆਦ ਵਾਲਾ ਪਲਾਨ ਵੀ ਪੇਸ਼ ਕੀਤਾ ਹੈ ਜਿਸ 'ਚ ਗਾਹਕਾਂ ਨੂੰ 486 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਕੁੱਲ 2,915 ਰੁਪਏ (ਟੈਕਸ ਸ਼ਾਮਲ) ਦੇਣੇ ਹੋਣਗੇ। ਆਖਿਰ 'ਚ 365 ਦਿਨਾਂ ਵਾਲੇ ਪਲਾਨ 'ਚ ਗਾਹਕਾਂ ਨੂੰ 450 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਭੁਗਤਾਨ ਕਰਨਾ ਹੋਵੇਗਾ।


ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਨੂੰ ਲੈਣ ਵਾਲੇ ਗਾਹਕਾਂ ਨੂੰ ਇੰਸਟਾਲੇਸ਼ਨ ਲਈ ਹੋਰ ਚਰਾਜ ਨਹੀਂ ਦੇਣਾ ਹੋਵੇਗਾ। ਇਸ ਤੋਂ ਇਲਾਵਾ ਮੁਫਤ 'ਚ ਰਾਊਟਰ ਵੀ ਦਿੱਤਾ ਜਾਵੇਗਾ। ਗਾਹਕਾਂ ਨੂੰ ਧਿਆਨ ਰਹੇ ਕਿ ਇਹ ਪਲਾਨ ਫਿਲਹਾਲ ਹੈਦਰਾਬਾਦ ਸ਼ਹਿਰ ਲਈ ਹੈ ਅਤੇ ਇਹ ਜਾਣਕਾਰੀ ਕੰਪਨੀ ਦੇ ਪੋਰਟਲ ਤੋਂ ਲਈ ਗਈ ਹੈ।


Related News