1 ਸਤੰਬਰ ਨੂੰ ਧਰਤੀ ਦੇ ਨੇੜੇ ਹੋ ਕੇ ਲੰਘੇਗਾ ਵੱਡਾ ਸ਼ੁਦਰਗ੍ਰਹਿ ''ਫਲੋਰੈਂਸ'': ਨਾਸਾ

08/19/2017 12:22:00 PM

ਜਲੰਧਰ-ਇਕ ਵੱਡਾ ਸ਼ੁਦਰਗ੍ਰਹਿ 1 ਸਤੰਬਰ ਨੂੰ ਸਾਡੇ ਗ੍ਰਹਿ ਦੇ ਕੋਲੋਂ ਸੁਰੱਖਿਅਤ ਰੂਪ ਨਾਲ ਲੰਘੇਗਾ। ਇਸਦੀ ਧਰਤੀ ਤੋਂ ਦੂਰੀ 70 ਲੱਖ ਕਿਲੋਮੀਟਰ ਜਾਂ ਧਰਤੀ ਅਤੇ ਚੰਦਰਮਾਂ 'ਚ 18 ਗੁਣਾ ਦੂਰੀ ਦੇ ਬਰਾਬਰ ਹੋਵੇਗੀ। ਇਹ ਜਾਣਕਾਰੀ ਨਾਸਾ ਨੇ ਦਿੱਤੀ ਹੈ। ਐਸਟੋਰਾਈਡ ਫਲੋਰੈਂਸ ਪ੍ਰਿਥਵੀ ਦੇ ਤਕਰੀਬਨ ਉਨ੍ਹਾਂ ਸਭ ਤੋਂ ਸ਼ੁਦਰਗ੍ਰਹਿਆਂ 'ਚ ਸ਼ਾਮਿਲ ਹਨ, ਜਿਨ੍ਹਾਂ ਦਾ ਆਕਾਰ ਕਈ ਮੀਲ ਦਾ ਹੈ। ਨਾਸਾ ਨੇ ਸਪਾਈਜ਼ਰ ਸਪੇਸ ਟੈਲੀਸਕੋਪ ਅਤੇ ਨਿਓਵਾਇਜ਼ ਮਿਸ਼ਨ ਅਨੁਸਾਰ ਇਸਦਾ ਆਕਾਰ ਲਗਭਗ 4.4 ਕਿਲੋਮੀਟਰ ਦਾ ਹੈ।

ਨਾਸਾ ਦੇ ਸੈਂਟਰ ਫਾਰ ਨੇੜੇ -ਪ੍ਰਿਥਵੀ ਆਬਜੈਕਟ ਸਟੱਡੀਜ਼ ਦੇ ਪ੍ਰਬੰਧਕ Paul Chudas ਨੇ ਕਿਹਾ ਹੈ , '' ਕਈ ਸ਼ੁਦਰਗ੍ਰਹਿ 1 ਸਤੰਬਰ ਨੂੰ ਫਲੋਰੈਂਸ ਅਤੇ ਪ੍ਰਿਥਵੀ 'ਚ ਰਹਿਣ ਵਾਲੀ ਦੂਰੀ ਤੋਂ ਕਿਤੇ ਘੱਟ ਦੂਰੀ 'ਤੇ ਲੰਘ ਚੁੱਕੇ ਹਨ। ਉਨ੍ਹਾਂ ਸਾਰੇ ਸ਼ੁਦਰਗ੍ਰਹਿਆ ਦਾ ਆਕਾਰ ਘੱਟ ਸੀ।

ਉਨ੍ਹਾਂ ਨੇ ਕਿਹਾ,'' ਜਦੋਂ ਤੋਂ ਨਾਸਾ ਦਾ ਧਰਤੀ ਦੇ ਕੋਲ ਸ਼ੁਦਰਗ੍ਰਹਿ ਦੀ ਪਹਿਚਾਣ ਅਤੇ ਉਨ੍ਹਾਂ ਦੇ ਮਾਰਗ 'ਤੇ ਨਜ਼ਰ ਰੱਖਣ ਦਾ ਕੰਮ ਸ਼ੁਰੂ ਹੋਇਆ ਹੈ। ਉਦੋਂ ਤੋਂ ਹੁਣ ਤੱਕ ਫਲੋਰੈਂਸ ਅਜਿਹਾ ਸਭ ਤੋਂ ਵੱਡਾ ਸ਼ੁਦਰਗ੍ਰਹਿ  ਹੈ, ਜੋ ਪ੍ਰਿਥਵੀ ਦੇ ਇੰਨੇ ਨਜ਼ਦੀਕ ਤੋਂ ਹੋ ਕੇ ਲੰਘੇਗਾ।''