2018 ਦੇ ਆਈਫੋਨ ''ਚ ਸ਼ਾਮਿਲ ਹੋਵੇਗੀ ਨਵੇਂ ਡਿਜ਼ਾਈਨ ਦੀ ਵੱਡੀ ਬੈਟਰੀ

12/09/2017 9:31:24 AM

ਜਲੰਧਰ- ਬੈਟਰੀ ਸਮਾਰਟਫੋਨ ਦੇ ਅੰਦਰ ਸਭ ਤੋਂ ਜ਼ਿਆਦਾ ਜਗ੍ਹਾ ਲੈਂਦੀ ਹੈ ਅਤੇ ਇਸ ਨੂੰ ਦੇਖਦੇ ਹੋਏ ਐਪਲ ਹੁਣ ਇਸ ਤਰ੍ਹਾਂ ਦੇ ਅਕਾਰ ਦੀ ਬੈਟਰੀ 'ਤੇ ਕੰਮ ਕਰ ਰਿਹਾ ਹੈ, ਜਿਸ 'ਚ ਬੈਟਰੀ ਦਾ ਸਾਈਜ਼ ਵਧੇ ਪਰ ਆਈਫੋਨ ਦੀ ਮੋਟਾਈ 'ਤੇ ਕੋਈ ਅਸਰ ਨਾ ਪਵੇ। ਜਾਣਕਾਰੀ ਦੇ ਮੁਤਾਬਕ ਐਪਲ ਆਪਣੇ 2018 ਦੀ ਆਈਫੋਨਜ਼ ਲਾਈਨਅਪ ਲਈ ਇਕ ਐੱਲ. ਅਕਾਰ ਦੀ ਵੱਡੀ ਸਮਰੱਥਾ ਵਾਲੀ ਬੈਟਰੀ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਆਈਫੋਨ ਦੀ ਮੋਟਾਈ ਪਹਿਲਾਂ ਵਰਗੀ ਰਹੇ। 

ਦੱਸ ਦੱਈਏ ਕਿ ਕੰਪਨੀ ਨੇ ਆਈਫੋਨ ਐੱਕਸ 'ਚ ਇਕ ਐੱਲ-ਆਕਾਰ ਦੀਆਂ 2 ਬੈਟਰੀਆਂ ਅਸੈਂਬਲੀ ਕੀਤੀਆਂ ਸਨ। ਹੁਣ ਐਪਲ ਇਕ ਅਜਿਹੀ ਬੈਟਰੀ ਐੱਲ ਅਕਾਰ ਦੀ ਬੈਟਰੀ 'ਤੇ ਕੰਮ ਕਰ ਰਹੀ ਹੈ, ਜੋ ਕਿ 3,400 ਐੱਮ. ਏ. ਐੱਚ. ਦੀ ਬੈਟਰੀ ਅਤੇ ਆਈਫੋਨ ਐੱਕਸ ਦੀ ਬੈਟਰੀ ਤੋਂ 12% ਅੱਗੇ ਹੋਵੇ। ਹੁਣ ਦੇਖਣਾ ਹੋਵੇਗਾ ਕਿ ਕੰਪਨੀ ਆਪਣੀ ਇਸ ਯੋਜਨਾ 'ਚ ਕਿੰਨੀ ਸਫਲ ਹੋ ਸਕਦੀ ਹੈ।