19 ਮਈ ਨੂੰ ਰਿਲੀਜ਼ ਹੋਵੇਗਾ iPhone 7 ਅਤੇ iPhone 7 Plus ਦਾ ''ਕਿੰਗ ਆਫ ਗਲੋਰੀ'' ਸਪੈਸ਼ਲ ਐਡੀਸ਼ਨ

05/17/2017 4:04:39 PM

ਜਲੰਧਰ- ਐਪਲ ਨੇ ਆਪਣੇ ਪ੍ਰਸਿੱਧ ਸਮਾਰਟਫੋਨ iPhone 7 ਅਤੇ iPhone 7 Plus ਨੂੰ ਨਵੇਂ ਡਿਜ਼ਾਈਨ ''ਚ ਪੇਸ਼ ਕਰਨ ਜਾ ਰਹੀ ਹੈ। iPhone 7 ਅਤੇ iPhone 7 Plus  ਸਪੈਸ਼ਲ ਐਡੀਸ਼ਨ ਸਮਾਰਟਫੋਨ ''ਕਿੰਗ ਆਫ ਗਲੋਰੀ'' ਡਿਜ਼ਾਈਨ ਦਾ ਹੈ। Tencent ਗੇਮ ਵੱਲੋਂ ਨਿਮਰਿਤ, ਕਿੰਗ ਆਫ ਗਲੋਰੀ, ਮਲਟੀਪਲੇਅਰ ਆਨਲਾਈਨ ਬੈਟਲ ਐਰੀਨਾ (MOBA) ਜਨਰੇਸ਼ਨ ਹੈ। ਲੀਗ ਆਫ ਲੇਜੇਂਡਸ ਨੂੰ ਵੀ Tencent ਨੇ ਹੀ ਦੱਸਿਆ ਹੈ। ਲੀਗ ਆਫ ਲੇਜੇਂਡਸ, MOBA ਦੀ ਤਰ੍ਹਾਂ ਹੈ, ਜੋ ਪੱਛਮ ''ਚ ਜ਼ਿਆਦਾ ਪ੍ਰਸਿੱਧ ਹੈ। ਇਨ੍ਹਾਂ ਨੂੰ 19 ਮਈ ਨੂੰ ਕਿੰਗ ਆਫ ਗਲੋਰੀ ਸਪੈਸ਼ਲ ਅੈਡੀਸ਼ਨ ਨੂੰ ਰਿਲੀਜ਼ ਕਰੇਗੀ। ਫੋਨ ਦੇ ਬੈਕ ''ਚ ਕਿੰਗ ਆਫ ਗਲੋਰੀ ਦਾ ਲੋਗੋ ਅਤੇ ਗੇਮ ਦੇ ਕਰੈਕਟਰਸ ਬਣਾਏ ਗਏ ਹਨ। ਨਾਲ ਹੀ ਫੋਨ ''ਚ ਲਾਈਵ ਵਾਲਪੇਪਰ ਅਤੇ ਕਸਟਮਾਈਜ਼ ਕੀਤੇ ਗਏ ਰੀਟੇਲ ਬਾਕਸ ਵੀ ਹੋਣਗੇ।

iPhone 7 ਅਤੇ iPhone 7 Plus ਪੰਜ ਕਲਰ ਆਪਸ਼ਨ ਨਾਲ ਉਪਲੱਬਧ ਕਰਾਇਆ ਦਵੇਗਾ। ਇਨ੍ਹਾਂ ਪੰਜ ਕਲਰ ਆਪਸ਼ਨ ''ਚ ਰੈੱਡ ਵੇਰੀਅੰਟ ਵੀ ਹੋਵੇਗਾ, ਜਿਸ ਨੂੰ ਪਿਛਲੇ ਕੁਆਟਰ ''ਚ ਰਿਲੀਜ਼ ਕੀਤਾ ਗਿਆ ਸੀ, ਜਦਕਿ ਆਈਫੋਨ 7 ਅਤੇ ਆਈਫੋਨ 7 ਪਲੱੱਸ ਸਪੈਸ਼ਲ ਐਡੀਸ਼ਨ ਦੀ ਕੀਮਤ ਦੇ ਬਾਰੇ ''ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਆਈਫੋਨ 7 ਅਤੇ ਆਈਫੋਨ  7 ਪਲੱਸ ਦਾ ਸਪੈਸ਼ਲ ਐਡੀਸ਼ਨ ਸਿਰਫ ਚੀਨ ਤੱਕ ਹੀ ਸੀਮਤ ਹੋਵੇਗਾ।
ਆਈਫੋਨ 8 ''ਚ OLED ਡਿਸਪਲੇ ਹੋ ਸਕਦੀ ਹੈ। ਆਈਫੋਨ 8 ਨੂੰ ਕੰਪਨੀ ਦੋ ਵੱਖ-ਵੱਖ ਮਾਡਲ ''ਚ ਲਾਂਚ ਕਰ ਸਕਦੀ ਹੈ , ਜਿਸ ''ਚ ਇਕ ਮਾਡਲ ''ਚ 4.7 ਇੰਚ ਜਾਂ 5.5 ਇੰਚ ਦਾ ਐੱਲ. ਸੀ. ਡੀ. ਡਿਸਪਲੇ ਹੋਵੇਗਾ। ਦੂਜੇ ਵੇਰੀਅੰਟ ''ਚ 5.8 ਇੰਚ ਦਾ ਓ. ਐੱਲ. ਈ. ਡੀ. ਡਿਸਪਲੇ ਹੋ ਸਕਦਾ ਹੈ। ਇਸ਼ ਤੋਂ ਇਲਾਵਾ ਆਈਫੋਨ ਨਵੇਂ ਚਿਪਸੈੱਟ  A11 ''ਤੇ ਪੇਸ਼ ਹੋ ਸਕਦਾ ਹੈ ਅਤੇ ਉਸ ''ਚ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਹੋਵੇਗੀ। ਨਾਲ ਹੀ ਆਈਫੋਨ ਦੇ ਡਿਸਪਲੇ ''ਤੇ ਕਪੈਸੀਟਿਵ ਫਿੰਗਰਪ੍ਰਿੰਟ ਸੈਂਸਰ ਉਪਲੱਬਧ ਹੋਵੇਗਾ।