ਟੈਸਲਾ ਸਾਈਬਰਟਰੱਕ ਵਰਗਾ iPhone, ਕੀਮਤ 93 ਲੱਖ ਰੁਪਏ ਤੋਂ ਵੀ ਜ਼ਿਆਦਾ

01/31/2020 11:52:03 AM

ਗੈਜੇਟ ਡੈਸਕ– ਆਈਫੋਨ 11 ਪ੍ਰੋ ਨੂੰ ਰੀਡਿਜ਼ਾਈਨ ਅਤੇ ਮੋਡੀਫਾਈ ਕਰਕੇ ਦੁਬਾਰਾ ਬਾਜ਼ਾਰ ’ਚ ਉਤਾਰਿਆ ਗਿਆ ਹੈ। ਮੰਨੀ-ਪ੍ਰਮੰਨੀ ਰੂਸੀ ਕੰਪਨੀ Caviar ਨੇ ਇਸ ਆਈਫੋਨ ਨੂੰ ਪੇਸ਼ ਕੀਤਾ ਹੈ ਜਿਸ ਦੇ ਡਿਜ਼ਾਈਨ ਨੂੰ ‘ਐਲਨ ਮਸਕ’ ਦੀ ਟੈਸਲਾ ਕੰਪਨੀ ਦੁਆਰਾ ਲਾਂਚ ਕੀਤੇ ਗਏ ਸਾਈਬਰਟਰੱਕ ਵਰਗਾ ਬਣਾਇਆ ਗਿਆ ਹੈ। 

ਰੀਡਿਜ਼ਾਈਨ ਆਈਫੋਨ 11 ਪ੍ਰੋ ਦੀ ਕੀਮਤ 93 ਲੱਖ ਰੁਪਏ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਨੂੰ ਖਾਸਤੌਰ ’ਤੇ ਬੇਹੱਦ ਅਮੀਰ ਲੋਕਾਂ ਲਈ ਰੀਡਿਜ਼ਾਈਨ ਕੀਤਾ ਗਿਆ ਹੈ। ਦੱਸ ਦੇਈਏ ਕਿ ਸਮਾਰਟਫੋਨਜ਼ ਤੋਂ ਇਲਾਵਾ ਇਹ ਕੰਪਨੀ ਟੈਬਲੇਟਸ ਅਤੇ ਸਮਾਰਟਵਾਚਿਸ ਨੂੰ ਵੀ ਰੀਡਿਜ਼ਾਈਨ ਕਰਦੀ ਹੈ। 

ਟਾਈਟੇਨੀਅਮ ਬਾਡੀ
ਇਸ ਆਈਫੋਨ ’ਚ ਪ੍ਰੋਟੈਕਸ਼ਨ ਲਈ ਸਾਈਬਰਟਰੱਕ ਤੋਂ ਪ੍ਰੇਰਿਤ ਟਾਈਟੇਨੀਅਮ ਬਾਡੀ ਦਿੱਤੀ ਗਈ ਹੈ। ਪੂਰਾ ਫੋਨ ਮੈਟਲ ਪਲੇਟ ਨਾਲ ਢੱਕਿਆ ਹੋਇਆ ਹੈ ਯਾਨੀ ਇਸ ਦੇ ਹੇਠਾਂ ਡਿੱਗਣ ’ਤੇ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ। ਕੈਵੀਅਰ ਟੀਮ ਨੇ ਦੱਸਿਆ ਕਿ ਇਸ ਨੂੰ ਟੈਸਲਾ ਸਾਈਬਰਟਰੱਕ ਦੀ ਜਿਓਮੈਟਰੀ ਤੋਂ ਪ੍ਰੇਰਿਤ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਅਸੀਂ ਇਸ ਨੂੰ ਆਕਰਸ਼ਿਤ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਇਹ ਦਿਸਣ ’ਤੇ ਬੇਹੱਦ ਸ਼ਾਨਦਾਰ ਲਗਦਾ ਹੈ ਪਰ ਇਹ ਨੋਰਮਲ ਆਈਫੋਨ ਤੋਂ ਥੋੜ੍ਹਾ ਮੋਟਾ ਜ਼ਰੂਰ ਹੈ।