ਵਟਸਐਪ ਨੂੰ ਟੱਕਰ ਦੇਣ ਲਈ ਟੈਲੀਗ੍ਰਾਮ ਨੇ ਲਿਆਂਦੇ ਕਈ ਨਵੇਂ ਧਾਂਸੂ ਫੀਚਰ

02/15/2020 7:36:32 PM

ਗੈਜੇਟ ਡੈਸਕ—ਮਸ਼ਹੂਰ ਮੈਸੇਜਿੰਗ ਪਲੇਟਫਾਰਮਸ 'ਚੋਂ ਇਕ ਟੈਲੀਗ੍ਰਾਮ ਪਿਛਲੇ ਕਾਫੀ ਸਮੇਂ ਤੋਂ ਯੂਜ਼ਰਸ ਨੂੰ ਬਿਹਤਰ ਫੀਚਰਸ ਅਤੇ ਆਪਸ਼ੰਸ ਦਿੰਦੇ ਹੋਏ ਵਟਸਐਪ ਦਾ ਵਿਕਲਪ ਬਣਾਉਣ ਨਾਲ ਜੁੜੀ ਚਰਚਾ 'ਚ ਹੈ। ਇਸ ਐਪ 'ਤੇ ਲਗਭਗ ਹਰ ਮਹੀਨੇ ਯੂਜ਼ਰਸ ਨੂੰ ਨਵੀਂ ਅਪਡੇਟਸ ਮਿਲ ਰਹੀਆਂ ਹਨ ਅਤੇ ਨਾਲ ਹੀ ਇਸ ਦਾ ਯੂਜ਼ਰਬੇਸ ਵੀ ਤੇਜ਼ੀ ਨਾਲ ਵਧਿਆ ਹੈ। ਸਾਲ ਦੀ ਸ਼ੁਰੂਆਤ 'ਚ ਹੀ ਟੈਲੀਗ੍ਰਾਮ ਵੱਲੋਂ ਥੀਮ ਬਿਲਡਰ, ਟੈਲੀਗ੍ਰਾਮ ਪੋਲਸ ਅਤੇ ਵੇਰੀਫਾਇਡ ਬਿਲਡਸ ਵਰਗੇ ਕਈ ਫੀਚਰਸ ਦਿੱਤੇ ਗਏ। ਹੁਣ ਵਟਸਐਪ ਨੂੰ ਸਖਤ ਟੱਕਰ ਅਤੇ ਯੂਜ਼ਰਸ ਨੂੰ ਬਿਹਤਰ ਐਕਸਪੀਰੀਅੰਸ ਦੇਣ ਲਈ ਐਪ 'ਚ ਇੰਪਰੂਵਡ ਫੀਚਰਸ ਦਿੱਤੇ ਗਏ ਹਨ। ਟੈਲੀਗ੍ਰਾਮ ਵਰਜ਼ਨ 5.15 'ਚ ਕਈ ਨਵੇਂ ਫੀਚਰਸ ਯੂਜ਼ਰਸ ਨੂੰ ਮਿਲੇ ਹਨ।

ਟੈਲੀਗ੍ਰਾਮ ਵੀ5.15 'ਚ ਫਾਸਟ ਮੀਡੀਆ ਵਿਊਅਰ, ਅਪਡੇਟੇਡ ਪ੍ਰੋਫਾਇਲ ਪੇਜੇਸ ਅਤੇ ਪੀਪਲ ਨਿਅਰਬਾਈ 2.0 ਵਰਗੇ ਕੁਝ ਫੀਚਰਸ ਦੇਖਣ ਨੂੰ ਮਿਲੇ ਹਨ। ਟੈਲੀਗ੍ਰਾਮ ਪਿਛਲੇ ਕਾਫੀ ਸਮੇਂ ਕਾਫੀ ਸਮੇਂ ਤੋਂ ਵਟਸਐਪ ਦੇ ਆਪਸ਼ਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਅਤੇ ਐਪ ਨੇ ਪ੍ਰੋਡਕਟੀਵਿਟੀ ਵਧਾਉਣ ਲਈ ਇਹ ਫੀਚਰਸ ਦਿੱਤੇ ਹਨ।

Fast Media Viewer 
ਟੈਲੀਗ੍ਰਾਮ 'ਤੇ ਯੂਜ਼ਰਸ ਨੂੰ ਫਾਸਟ ਮੀਡੀਆ ਵਿਊਅਰ ਫੀਚਰ ਮਿਲਿਆ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਮੀਡੀਆ ਫਾਈਲਸ ਨੂੰ ਸਕਰੀਨ ਲਈ ਰਾਈਟ ਜਾਂ ਲੈਫਟ ਏਜ 'ਤੇ ਟੈਪ ਕਰਕੇ ਸਕ੍ਰਾਲ ਕਰ ਸਕਦੇ ਹਨ। ਇਹ ਅਪਡੇਟ ਸਿਰਫ ਐਪ ਦੇ ਆਲ ਮੀਡੀਆ ਸੈਕਸ਼ਨਸ 'ਚ ਹੀ ਕੰਮ ਕਰੇਗੀ। ਟੈਲੀਗ੍ਰਾਮ ਵੱਲੋਂ ਰੋਲਆਊਟ ਕੀਤੀ ਗਈ ਨਵੀਂ ਅਪਡੇਟ ਦੇ ਨਾਲ ਹੀ ਇਹ ਫੀਚਰ ਕੰਮ ਕਰੇਗਾ।

Updated Profile Pages 
ਲਿਸਟ 'ਚ ਦੂਜਾ ਨਵਾਂ ਫੀਚਰ ਟੈਲੀਗ੍ਰਾਮ ਐਪ ਯੂਜ਼ਰਸ ਲਈ ਅਪਡੇਟੇਡ ਪ੍ਰੋਫਾਇਲ ਪੇਜ ਹੈ। ਐਪ ਵੱਲੋਂ ਹਾਲ ਹੀ 'ਚ ਪ੍ਰੋਫਾਈਲ ਪੇਜੇਸ ਨੂੰ ਅਪਡੇਟ ਅਤੇ ਰੀਡਿਜ਼ਾਈਨ ਕੀਤਾ ਗਿਆ ਹੈ। ਅਪਡੇਟ ਨਾਲ ਹੀ ਯੂਜ਼ਰਸ ਆਪਣੇ ਸੇਵਡ ਕਾਨਟੈਕਟ ਦੀ ਪ੍ਰੋਫਾਈਲ ਪਿਕਚਰਸ ਆਸਾਨੀ ਨਾਲ ਸਕ੍ਰਾਲ ਕਰ ਸਕਣਗੇ। ਟੈਲੀਗ੍ਰਾਮ ਵੱਲੋਂ ਬਲਾਗ ਪੋਸਟ 'ਚ ਕਿਹਾ ਗਿਆ ਹੈ ਕਿ ਐਪ 'ਤੇ ਸਾਰੀ ਪ੍ਰੋਫਾਈਲਸ ਪਹਿਲਾਂ ਤੋਂ ਜ਼ਿਆਦਾ ਫੰਕਸ਼ਨਲ ਹੋ ਜਾਣਗੇ ਅਤੇ ਯੂਜ਼ਰਸ ਆਸਾਨੀ ਨਾਲ ਫੋਟੋਜ਼, ਵੀਡੀਓ ਅਤੇ ਲਿੰਕ ਦੇਖ ਸਕਣਗੇ ਜੋ ਉਨ੍ਹਾਂ ਨੇ ਬਾਕੀਆਂ ਨਾਲ ਸ਼ੇਅਰ ਕੀਤੇ ਹਨ।

People Nearby 2.0 
ਟੈਲੀਗ੍ਰਾਮ ਵੱਲੋਂ ਪੀਪਲ ਨਿਅਰਬਾਈ 2.0 ਵੀ ਲਿਆਇਆ ਗਿਆ ਹੈ ਅਤੇ ਇਸ ਨਾਲ ਸਭ ਤੋਂ ਪਹਿਲਾਂ ਪਿਛਲੇ ਸਾਲ ਜੂਨ 'ਚ ਰੋਲਆਊਟ ਕੀਤਾ ਗਿਆ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਸ 'ਚ ਕਾਨਟੈਕਟ ਇਨਫਾਰਮੇਸ਼ਨ ਸ਼ੇਅਰ ਕਰ ਸਕਦੇ ਹਨ। ਲੇਟੈਸਟ ਅਪਡੇਟ ਨਾਲ ਯੂਜ਼ਰਸ ਨਵੇਂ ਲੋਕਾਂ ਨਾਲ ਕਨੈਕਟ ਕਰ ਸਕਣਗੇ ਅਤੇ ਮਿਲ ਸਕਣਗੇ। ਇਸ ਫੀਚਰ ਨੂੰ ਮਿਲੀ ਅਪਡੇਟ ਲਈ ਯੂਜ਼ਰਸ ਨੂੰ ਕਾਨਟੈਕਟਸ 'ਤੇ ਟੈਪ ਕਰਨ ਤੋਂ ਬਾਅਦ People Nearby ਆਪਸ਼ਨ ਸਲੈਕਟ ਕਰਨਾ ਹੋਵੇਗਾ। ਇਹ ਆਪਸ 'ਚ ਮੌਜੂਦਾ ਐਕਟੀਵ ਯੂਜ਼ਰਸ ਦੀ ਲਿਸਟ ਦਿਖਾ ਦੇਵੇਗਾ। ਯੂਜ਼ਰਸ ਚਾਹੁੰਣ ਤਾਂ ਆਪਣੀ ਵਿਜ਼ੀਬਿਲਿਟੀ ਆਫ ਵੀ ਕਰ ਸਕਦੇ ਹਨ।

ਨਾਲ ਹੀ ਟੈਲੀਗ੍ਰਾਮ ਵੱਲੋਂ ਨਵੇਂ ਐਨੀਮੇਟੇਡ ਇਮੋਜੀ ਵੀ ਰੋਲਆਊਟ ਕੀਤੇ ਗਏ ਹਨ। ਇਸ ਅਪਡੇਟ ਨਾਲ ਯੂਜ਼ਰਸ ਨੂੰ 17 ਨਵੇਂ ਐਨੀਮੇਟੇਡ ਇਮੋਜੀ ਮਿਲਣਗੇ। ਇਨ੍ਹਾਂ ਸਾਰੇ ਨਵੇਂ ਫੀਚਰਸ ਨੂੰ Telegram v5.15 ਨਾਲ ਦਿੱਤਾ ਗਿਆ ਹੈ। ਯੂਜ਼ਰਸ ਲੇਟੈਸਟ ਅਪਡੇਟ ਇੰਟਸਾਲ ਕਰ ਨਵੇਂ ਫੀਚਰਸ ਇਸਤੇਮਾਲ ਕਰ ਸਕਦੇ ਹਨ।


Karan Kumar

Content Editor

Related News