ਵਟਸਐਪ ਨੂੰ ਟੱਕਰ ਦੇਣ ਲਈ ਟੈਲੀਗ੍ਰਾਮ ’ਚ ਆਏ ਕਈ ਸ਼ਾਨਦਾਰ ਫੀਚਰਜ਼

06/08/2020 6:09:43 PM

ਗੈਜੇਟ ਡੈਸਕ– ਟੈਲੀਗ੍ਰਾਮ ਨੇ ਵਟਸਐਪ ਨੂੰ ਟੱਕਰ ਦਿੰਦੇ ਹੋਏ ਕਈ ਸ਼ਾਨਦਾਰ ਫੀਚਰਜ਼ ਜੋੜੇ ਹਨ। ਹੁਣ ਯੂਜ਼ਰਸ ਵੀਡੀਓ ਐਡਿਟ ਕਰਨ ਦੇ ਨਾਲ ਹੀ ਟੂ-ਸਟੈੱਪ ਵੈਰੀਫਿਕੇਸ਼ਨ ਅਤੇ GIF ਸਰਚ ਕਰਨ ਦੀ ਸੁਵਿਧਾ ਵੀ ਮਿਲੇਗੀ। ਟੈਲੀਗ੍ਰਾਮ ਦੀ ਵਰਤੋਂ ਕਰਨ ਵਾਲਿਆਂ ਨੂੰ ਇਨ੍ਹਾਂ ਫੀਚਰਜ਼ ਦਾ ਇਸਤੇਮਾਲ ਕਰਨ ਲਈ ਐਪ ਅਪਡੇਟ ਕਰਨੀ ਹੋਵੇਗੀ। ਦੱਸ ਦੇਈਏ ਕਿ ਟੈਲੀਗ੍ਰਾਮ ਦੇਸ਼ ਦੀਆਂ ਸਭ ਤੋਂ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪਸ ’ਚੋਂ ਇਕ ਹੈ। ਵਟਸਐਪ ਨੂੰ ਸਿੱਧੀ ਟੱਕਰ ਦੇਣ ਵਾਲੀ ਇਸ ਐਪ ਨੂੰ 50 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। 

ਟੂ-ਸਟੈੱਪ ਵੈਰੀਫਿਕੇਸ਼ਨ
ਵਟਸਐਪ ’ਚ ਇਹ ਫੀਚਰ ਪਹਿਲਾਂ ਤੋਂ ਆਉਂਦਾ ਹੈ। ਇਸ ਫੀਚਰ ਨੂੰ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਲਿਆਇਆ ਗਿਆ ਹੈ। ਟੂ-ਸਟੈੱਪ ਵੈਰੀਫਿਕੇਸ਼ਨ ਰਾਹੀਂ ਯੂਜ਼ਰਸ ਦੇ ਅਕਾਊਂਟ ਦੀ ਵਰਤੋਂ ਕੋਈ ਹੋਰ ਵਿਅਕਤੀ ਨਹੀਂ ਕਰ ਸਕਦਾ। ਇਥੇ ਤੁਹਾਨੂੰ ਇਕ ਪਿੰਨ ਸੈੱਟ ਕਰਨਾ ਪੈਂਦਾ ਹੈ। ਇਹ ਪਿੰਨ ਤੁਹਾਡੇ ਕੋਲੋਂ ਕਦੇ ਵੀ ਮੰਗਿਆ ਜਾ ਸਕਦਾ ਹੈ। 

ਨਵਾਂ ਵੀਡੀਓ ਐਡਿਟਰ
ਇਸ ਰਾਹੀਂ ਯੂਜ਼ਰਸ ਟੈਲੀਗ੍ਰਾਮ ਐਪ ’ਤੇ ਹੀ ਵੀਡੀਓ ਨੂੰ ਐਡਿਟ ਕਰ ਸਕੋਗੇ। ਉਦਾਹਰਣ ਦੇ ਤੌਰ ’ਤੇ ਤੁਸੀਂ ਵੀਡੀਓ ਦੀ ਬ੍ਰਾਈਟਨੈੱਸ ਅਤੇ ਸੈਚਰੇਸ਼ਨ ਨੂੰ ਆਪਣੇ ਹਿਸਾਬ ਨਾਲ ਘਟਾ-ਵਧਾ ਸਕਦੇ ਹੋ। ਇਸ ਤੋਂ ਇਲਾਵਾ ਤਸਵੀਰਾਂ ’ਚ ਐਨੀਮੇਟਿਡ ਸਟੀਕਰ ਵੀ ਜੋੜੇ ਜਾ ਸਕਦੇ ਹਨ। 

ਸਰਚ ਕਰੋ GIF
ਹੁਣ ਟੈਲੀਗ੍ਰਾਮ ’ਚ ਤੁਸੀਂ ਇਮੋਜੀ ਦੇ ਹਿਸਾਬ ਨਾਲ GIF ਸਰਚ ਕਰ ਸਕੋਗੇ। ਉਦਾਹਰਣ ਦੇ ਤੌਰ ’ਤੇ ਤੁਸੀਂ Laugh ਇਮੋਜੀ ਰਾਹੀਂ ਹੱਸਣ ਵਾਲੀ GIF ਸਰਚ ਕਰ ਸਕਦੇ ਹੋ ਅਤੇ ਇਸ ਨੂੰ ਅੱਗੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਹੁਣ ਤੁਸੀਂ ਚੈਟ ਨੂੰ ਕਿਸੇ ਵੀ ਫੋਲਡਰ ’ਚੋਂ ਹਟਾ ਜਾਂ ਜੋੜ ਸਕਦੇ ਹੋ।

Rakesh

This news is Content Editor Rakesh