Telegram ਦੀ ਪ੍ਰੀਮੀਅਮ ਸਰਵਿਸ ਇਸੇ ਮਹੀਨੇ ਭਾਰਤ ’ਚ ਹੋਵੇਗੀ ਲਾਂਚ, ਮਿਲਣਗੇ ਇਹ ਫਾਇਦੇ

06/11/2022 5:30:35 PM

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਦਾ ਪੇਡ ਵਰਜ਼ਨ ਯਾਨੀ ਸਬਸਕ੍ਰਿਪਸ਼ਨ ਆਧਾਰਿਤ ਸੇਵਾ ਇਸੇ ਮਹੀਨੇ ਭਾਰਤ ’ਚ ਲਾਂਚ ਹੋਵੇਗੀ। ਇਸਦੀ ਜਾਣਕਾਰੀ ਖੁਦ ਟੈਲੀਗ੍ਰਾਮ ਦੇ ਫਾਊਂਡਰ ਪਾਵੇਲ ਡੁਰੋਵ ਨੇ ਦਿੱਤੀ ਹੈ। ਟੈਲੀਗ੍ਰਾਮ ਪ੍ਰੀਮੀਅਮ ਦੇ ਯੂਜ਼ਰਸ ਨੂੰ ਚੈਟ ਦੀ ਲਿਮਟ ’ਚ ਛੋਟ ਮਿਲੇਗੀ। ਇਸਤੋਂ ਇਲਾਵਾ ਵੱਡੀਆਂ ਮੀਡੀਆ ਫਾਈਲਾਂ ਨੂੰ ਅਪਲੋਡ ਕਰਨ ਦੀ ਸੁਵਿਧਾ ਮਿਲੇਗੀ। ਇਕ ਬਲਾਗ ਪੋਸਟ ’ਚ ਪਾਵੇਲ ਨੇ ਕਿਹਾ, ‘ਸਾਡੀਆਂ ਮੌਜੂਦਾ ਸੁਵਿਧਾਵਾਂ ਨੂੰ ਮੁਕਤ ਰੱਖਦੇ ਹੋਏ ਸਾਡੇ ਸਭ ਤੋਂ ਜ਼ਿਆਦਾ ਮੰਗ ਵਾਲੇ ਯੂਜ਼ਰਸ ਨੂੰ ਹੋਰ ਜ਼ਿਆਦਾ ਸੁਵਿਧਾ ਦੇਣ ਲਈ ਇਕ ਪੇਡ ਸਰਵਿਸ ਦੀ ਲੋੜ ਹੈ।’

ਸਿਗਨਲ ਅਤੇ ਵਟਸਐਪ ਨਾਲ ਟੈਲੀਗ੍ਰਾਮ ਦਾ ਸਿੱਧਾ ਮੁਕਾਬਲਾ ਹੈ। ਫਿਲਹਾਲ ਟੈਲੀਗ੍ਰਾਮ ਦੇ ਮੰਥਲੀ ਐਕਟਿਵ ਯੂਜ਼ਰਸ ਦੀ ਗਿਣਤੀ ਕਰੀਬ 50 ਕਰੋੜ ਹੈ। ਟੈਲੀਗ੍ਰਾਮ ਪੂਰੀ ਦੁਨੀਆ ’ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੇ ਟਾਪ-10 ਐਪਸ ’ਚ ਸ਼ਾਮਿਲ ਹੈ। ਕੰਪਨੀ ਦੇ ਫਾਊਂਡਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪੇਡ ਸਰਵਿਸ ਲਾਂਚ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਫ੍ਰੀ ਯੂਜ਼ਰਸ ਨੂੰ ਵਿਗਿਆਪਨ ਵਿਖਾਏ ਜਾਣਗੇ।

ਟੈਲੀਗ੍ਰਾਮ ਦੇ ਯੂਜ਼ਰਸ ਨੂੰ Telegram will be free forever. No ads. No fees ਦੀ ਟੈਗਲਾਈਨ ਵੀ ਦਿਸ ਰਹੀ ਹੈ। ਪੇਡ ਸਰਵਿਸ ਨਾਲ ਕੰਪਨੀ ਨੂੰ ਰੈਵੇਨਿਊ ਦੀ ਉਮੀਦ ਹੈ ਟੈਲੀਗ੍ਰਾਮ ਦੀ ਪੇਡ ਸਰਵਿਸ ਦੇ ਨਾਲ ਅਨਲਿਮਟਿਡ ਕਲਾਊਡ ਸਟੋਰੇਜ ਦੀ ਸੁਵਿਧਾ ਮਿਲੇਗੀ। ਨਵੇਂ ਵਰਜ਼ਨ ਦੇ ਨਾਲ ਫ੍ਰੀ ਵਾਲੀ ਟੈਗਲਾਈਨ ਨੂੰ ਵੀ ਹਟਾ ਦਿੱਤਾ ਗਿਆ ਹੈ। ਪੇਡ ਸਰਵਿਸ ਦੇ ਨਾਲ ਨਵੇਂ ਅਤੇ 3ਡੀ ਸਟਿੱਕਰ ਵੀ ਮਿਲਣਗੇ।


Rakesh

Content Editor

Related News