ਵੱਟਸਐਪ ਦੇ ਮੁਕਾਬਲੇ Telegram ਦੇ ਮੰਥਲੀ ਯੂਜ਼ਰਸ ਦੀ ਗਿਣਤੀ ਹੋਈ 200 ਮਿਲੀਅਨ

03/24/2018 2:56:09 PM

ਜਲੰਧਰ- ਕੰਪਨੀ ਨੇ ਆਧਿਕਾਰਕ ਬਲਾਗ 'ਤੇ ਮੌਜੂਦ ਇਕ ਪੋਸਟ ਦੇ ਮੁਤਾਬਿਕ ਤੇਜ਼ੀ ਨਾਲ ਵੱਧ ਰਹੇ ਇੰਸਟੈਂਟ ਮੈਸੇਜ਼ਿੰਗ ਐਪਲੀਕੇਸ਼ਨ ' ਟੈਲੀਗ੍ਰਾਮ ' ਦੇ ਹੁਣ 200 ਮਿਲੀਅਨ ਤੋਂ ਜਿਆਦਾ ਮੰਥਲੀ ਐਕਟਿਵ ਯੂਜ਼ਰਸ ਹਨ, ਪਰ ਇਹ ਗਿਣਤੀ ਹੁਣ ਵੀ ਵੱਟਸਐਪ ਦੇ 1.2 ਅਰਬ ਦੇ ਐਕਟਿਵ ਯੂਜ਼ਰਸ ਦਾ ਇਕ ਭਾਗ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਟੈਲੀਗ੍ਰਾਮ ਤੇਜ਼ੀ ਨਾਲ ਵੱਟਸਐਪ ਦੇ ਲਈ ਮੁਕਾਬਲੇ ਵੱਲ ਵੱਧ ਰਿਹਾ ਹੈ। ਟੈਲੀਗ੍ਰਾਮ ਐਪ ਪੂਰੀ ਤਰ੍ਹਾਂ ਨਾਲ ਮੁਫਤ ਹੈ ਅਤੇ ਇਹ ਕਿਸੇ ਵੀ ਵਿਗਿਆਪਨ ਦੁਆਰਾ ਸਮੱਰਥ ਨਹੀਂ ਹੈ।

 

ਯੂਜ਼ਰਸ ਦੇ ਐਲਾਨ ਤੋਂ ਇਲਾਵਾ ਟੈਲੀਗ੍ਰਾਮ ਨੇ ਵੀ ਇਸ ਕਾਮਯਾਬੀ ਦੇ ਲਈ ਧੰਨਵਾਦ ਕੀਤਾ ਹੈ। ਕੰਪਨੀ ਮੁਤਾਬਿਕ ਉਸ ਨੇ ਟੈਲੀਗ੍ਰਾਮ ਐਪ ਨੂੰ ਕਦੀ ਵੀ ਵਿਗਿਆਪਨ ਦੇ ਰਾਹੀਂ ਪ੍ਰਮੋਟ ਨਹੀਂ ਕੀਤਾ ਹੈ ਅਤੇ ਅਸਲੀਅਤ 'ਚ ਇਕ ਨਾਨ ਪ੍ਰੋਫਿਟ ਮਾਡਲ 'ਤੇ ਚਲ ਰਿਹਾ ਹੈ। ਇਸ ਲਈ ਟੈਲੀਗ੍ਰਾਮ ਦੀ ਇਹ ਉਪਲਬੱਧਤਾ ਮਾਇਨੇ ਰੱਖਦੀ ਹੈ। ਟੈਲੀਗ੍ਰਾਮ ਐਪ ਨੂੰ ਸਾਲ 2013 'ਚ ਰੂਸ ਦੇ 2 ਭਰਾਵਾਂ ਨਿਕੋਲਾ ਅਤੇ ਪਾਵੇਲ ਦੁਰੋਵ ਨੇ ਪੇਸ਼ ਕੀਤਾ ਸੀ। ਇਨ੍ਹਾਂ ਦੋਵਾਂ ਨੇ ਪਹਿਲਾਂ ਰੂਸੀ ਸੋਸ਼ਲ ਨੈੱਟਵਰਕ 'ਚ VKontakte ਦੀ ਸ਼ੁਰੂਆਤ ਕੀਤੀ ਸੀ, ਜੋ ਚੱਲ ਰਹੇ ਸਮੇਂ ਦੌਰਾਨ ਰੂਸ 'ਚ ਸਭ ਤੋਂ ਜਿਆਦਾ ਮਸ਼ਹੂਰ ਵੈੱਬਸਾਈਟ ਹੈ। ਇਸ ਸਮੇਂ ਦੌਰਾਨ VKontakte 'ਤੇ Mail.rue group ਦੀ ਮਲਕੀਅਤ ਹੈ।

 

ਟੈਲੀਗ੍ਰਾਮ ਨੇ ਆਪਣੀ ਸਹੂਲਤਾਂ 'ਚ ਕਈ ਅਪਡੇਟ ਵੀ ਕੀਤੇ ਹਨ, ਜਿਸ 'ਚ ਐਂਡਰਾਇਡ , ਆਈ. ਓ. ਐੱਸ. ਅਤੇ ਵਿੰਡੋਜ਼ ਫੋਨ ਲਈ ਨਿਊ ਸਟੇਬਲ ਰੀਲੀਜ਼ ਦੇ ਨਾਲ ਵਿੰਡੋਜ਼ ਪੀ. ਸੀ., ਮੈਕ ਓ. ਐੱਸ. ਅਤੇ Linux ਦੇ ਲਈ ਵੈੱਬ ਵਰਜ਼ਨ ਸ਼ਾਮਿਲ ਹਨ। ਇਹ ਅਪਡੇਟ ਸਟਿੱਕਰ, ਮਲਟੀਪਲ ਪਿਕਚਰ ਸੈਂਡਿੰਗ ਅਤੇ ਆਟੋ ਨਾਈਟ ਮੋਡ ਦੇ ਲਈ ਨਵੇਂ ਫੀਚਰਸ ਨੂੰ ਜੋੜਦਾ ਹੈ। ਇਸ ਤੋਂ ਇਲਾਵਾ ਟੈਲੀਗ੍ਰਾਮ ਨੇ ਹਾਲ ਹੀ 'ਚ ਟੈਲੀਗ੍ਰਾਮ ਐਕਸ ਦਾ ਆਰੰਭ ਕੀਤਾ ਹੈ। ਜੋ ਕਿ ਟੈਲੀਗ੍ਰਾਮ ਦੇ ਲਈ ਇਕ ਨਵਾਂ ਅਤੇ ਅਲਟਰਨੇਟਿਵ ਕਲਾਇੰਟ ਹੈ, ਜੋ ਤੇਜ਼ ਸਪੀਡ, ਬਿਹਤਰ ਐਨੀਮੇਸ਼ਨ ਅਤੇ ਬਿਹਤਰੀਨ ਬੈਟਰੀ ਦੀ ਵਰਤੋਂ ਕਰਦਾ ਹੈ।

 

ਟੈਲੀਗ੍ਰਾਮ ਵੱਟਸਐਪ ਤੋਂ ਵੱਖਰਾ ਹੈ, ਕਿਉਕਿ ਇਸ 'ਚ ਯੂਜ਼ਰਸ ਦੇ ਸੰਦੇਸ਼ਾਂ ਨੂੰ ਸਟੋਰ ਅਤੇ ਸਕਿਓਰ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਵੱਖਰਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਯੂਜ਼ਰਸ ਨੂੰ ਡਾਟੇ ਅਤੇ ਮੈਸੇਜ਼ ਨੂੰ ਸਟੋਰ ਕਰਨ ਦੇ ਲਈ ਥਰਡ ਪਾਰਟੀ ਸਰਵਿਸ 'ਤੇ ਭਰੋਸਾ ਨਹੀਂ ਕਰਦਾ ਹੈ, ਬਲਕਿ ਆਪਣੇ ਸਰਵਰ 'ਤੇ ਸਭ ਕੁਝ ਸਟੋਰ ਕਰਦਾ ਹੈ। ਇਹ ਯੂਜ਼ਰਸ ਨੂੰ ਕਿਸੇ ਵੀ ਡਿਵਾਈਸ ਤੋਂ ਮੈਸੇਜ਼ ਐਕਸੈਸ ਕਰਨ ਅਤੇ ਇਕ ਹੀ ਸਮੇਂ 'ਚ ਕਈ ਡਿਵਾਈਸਿਜ਼ 'ਤੇ ਟੈਲੀਗ੍ਰਾਮ ਦੀ ਵਰਤੋਂ ਕਰਨ ਦਾ ਆਗਿਆ ਦਿੰਦਾ ਹੈ, ਜੋ ਇਸ ਨੂੰ ਵੱਟਸਐਪ ਤੋਂ ਵੱਖਰਾ ਬਣਾਉਦਾ ਹੈ। ਹਰ ਮਹੀਨੇ 200 ਮਿਲੀਅਨ ਐਕਟਿਵ ਯੂਜ਼ਰਸ ਦੇ ਨਾਲ ਟੈਲੀਗ੍ਰਾਮ ਨਿਸਚਿਤ ਹੀ ਯੂਜ਼ਰਸ 'ਚ ਆਪਣੀ ਸਥਿਤੀ ਮਜ਼ਬੂਤ ਬਣਾ ਰਿਹਾ ਹੈ।