18 ਸਾਲ ਦੇ ਵਿਦਿਆਰਥੀ ਨੇ ਹੈਕ ਕੀਤੀ ਅਮਰੀਕੀ ਡਿਫੈਂਸ ਡਿਪਾਰਟਮੈਂਟ ਦੀ ਵੈੱਬਸਾਈਟ
Saturday, Jun 18, 2016 - 12:01 PM (IST)

ਜਲੰਧਰ : ਹਾਈ ਸਕੂਲ ''ਚ ਪੜ੍ਹਣ ਵਾਲੇ ਇਕ ਸਟੂਡੈਂਟ David 4worken ਨੇ ਅਮਰੀਕੀ ਡਿਫੈਂਸ ਡਿਪਾਰਟਮੈਂਟ ਦੀ ਵੈੱਬਸਾਈਟ ਨੂੰ ਹੈਕ ਕੀਤਾ ਹੈ। ਇੰਨਾਂ ਵੱਡਾ ਕੰਮ ਕਰਨ ਤੋਂ ਬਾਅਦ ਕੁਝ ਲੋਕਾਂ ਨੂੰ ਲਗ ਰਿਹਾ ਹੋਵੇਗਾ ਕਿ ਇਸ ਘਟਨਾ ਤੋਂ ਬਾਅਦ Dworken ਮੁਸੀਬਤ ''ਚ ਪੈ ਗਏ ਹੋਣਗੇ ਪਰ ਇਸ ਹਫ਼ਤੇ ਗ੍ਰੇਜੂਏਟ ਹੋਏ 18 ਸਾਲ ਦੇ Dworken ਦੀ ਸਕੈਰਟਰੀ ਆਫ ਡਿਫੈਂਸ Ash Carter ਨੇ ਪੈਂਟਾਗਨ ''ਚ ਤਰੀਫ ਕੀਤੀ ਹੈ।
ਪੈਂਟਾਗਨ ਦੇ ਮੁਤਾਬਕ ਇਸ ਸਾਲ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਦੇ ਤਹਿਤ 1,400 ਤੋਂ ਜ਼ਿਆਦਾ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਅਤੇ ਅਮਰੀਕੀ ਡਿਫੈਂਸ ਡਿਪਾਰਟਮੈਂਟ ਦੀ ਵੈੱਬਸਾਈਟ ''ਚ 138 ਖਾਮੀਆਂ ਨੂੰ ਪਾਇਆ ਜਿਸ ਦੇ ਨਾਲ ਇਹ ਹੈਕ ਹੋ ਸਕਦੀ ਹੈ। ਪੈਂਟਾਗਨ ਨੇ ਇਹ ਵੀ ਕਿਹਾ ਕਿ ਇਸ ਪ੍ਰੋਗਰਾਮ ਦੇ ਤਹਿਤ ਸਫਲ ਹੈਕਰਾਂ ਨੂੰ 75,000 ਡਾਲਰ ਦੀ ਰਾਸ਼ੀ ਅਦਾ ਕੀਤੀ ਗਈ ਹੈ।
Dworken ਜੋ ਕਿ ਸੋਮਵਾਰ ਨੂੰ ਵਾਸ਼ੀਂਗਟਨ ਡੀ. ਸੀ ਸਥਿਤ Maret ਹਾਈ ਸਕੂਲ ਤੋਂ ਗ੍ਰੈਜੂਐਟ ਹੋਏ, ਦਾ ਕਹਿਣਾ ਹੈ ਕਿ ਉਸ ਨੇ 6 ਖਾਮੀਆਂ ਬਾਰੇ ''ਚ ਦੱਸਿਆ ਸੀ ਪਰ ਉਸ ਨੂੰ ਕੋਈ ਇਨਾਮ ਨਹੀਂ ਮਿਲਿਆ ਕਿਉਂਕਿ ਇਸ ਦੀ ਰਿਪੋਰਟ ਪਹਿਲਾਂ ਹੀ ਕਿਸੇ ਨੇ ਕਰ ਦਿੱਤੀ ਸੀ। 4worken ਦੇ ਮੁਤਾਬਕ ਹੁਣ ਉਨ੍ਹਾਂ ਨੇ ਜਿਹੜਾ ਬਗ ਲੱਭਿਆ ਹੈ ਉਸ ਤੋਂ ਇਹ ਪਤਾ ਚੱਲ ਸਕਦਾ ਹੈ ਕਿ ਕੋਈ ਹੋਰ ਵੈੱਬਸਾਈਟ ''ਤੇ ਕੀ ਕਰ ਰਿਹਾ ਹੈ ਅਤੇ ਅਕਾਊਂਟ ਦੀ ਜਾਣਕਾਰੀ ਚੋਰੀ ਹੋ ਸਕਦੀ ਹੈ
ਨਾਰਥਇਸਟਰਨ ਯੂਨੀਵਰਸਿਟੀ ''ਚ ਕੰਪਿਊਟਰ ਸਾਇੰਸ ਦੀ ਪੜਾਈ ਕਰ ਰਹੇ Dworken ਨੇ ਦੱਸਿਆ ਕਿ ਉਨ੍ਹਾਂ ਨੂੰ ਵੈੱਬਸਾਈਟ ''ਚ ਕਮੀ ਲੱਭਣ ਦਾ ਪਹਿਲਾ ਤਜਰਬਾ 10ਵੀਂ ''ਚ ਪ੍ਰਾਪਤ ਹੋਇਆ ਸੀ ਜਦ ਉਨ੍ਹਾਂ ਨੇ ਸਕੂਲ ਦੀ ਵੈੱਬਸਾਈਟ ''ਚ ਬਗ ਲੱਭਿਆ ਸੀ।