Samsung ਨੂੰ ਟੱਕਰ ਦੇਵੇਗੀ Tecno, ਇਸ ਦਿਨ ਲਾਂਚ ਕਰੇਗੀ 7000mAh ਬੈਟਰੀ ਵਾਲਾ ਫੋਨ

07/27/2021 10:58:16 AM

ਗੈਜੇਟ ਡੈਸਕ– ਟੈਕਨੋ ਨੇ ਆਪਣੇ ਮਿਡ-ਰੇਂਜ ਸਮਾਰਟਫੋਨ Tecno POVA 2 ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਇਸ ਅਪਕਮਿੰਗ ਫੋਨ ਨੂੰ 2 ਅਗਸਤ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਫੋਨ ਨੂੰ ਐਮੇਜ਼ਾਨ ’ਤੇ ਲਿਸਟ ਕਰ ਦਿੱਤਾ ਗਿਆਹੈ। ਇਹ ਐਮੇਜ਼ਾਨ ਸਪੈਸ਼ਲ ਸਮਾਰਟਫੋਨ ਹੋਵੇਗਾ। ਟੈਕਨੋ ਵਲੋਂ ਪਹਿਲੀ ਵਾਰ ਕਿਸੇ ਸਮਾਰਟਫੋਨ ’ਚ 7000mAh ਦੀ ਬੈਟਰੀ ਦਿੱਤੀ ਜਾ ਰਹੀ ਹੈ, ਜਿਸ ਨੂੰ 18 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ ਮਿਲੇਗੀ। ਨਾਲ ਹੀ ਫੋਟੋਗ੍ਰਾਫੀ ਲਈ 48 ਮੈਗਾਪਿਕਸਲ ਦਾ ਕਵਾਜ ਰੀਅਰ ਕੈਮਰਾ ਦਿੱਤਾ ਜਾਵੇਗਾ। ਫੋਨ ’ਚ ਪ੍ਰੋਸੈਸਰ ਦੇ ਤੌਰ ’ਤੇ ਮੀਡੀਆਟੈੱਕ ਹੀਲਿਓ ਜੀ85 ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ। 

ਸੈਮਸੰਗ ਨਾਲ ਹੋਵੇਗਾ ਮੁਕਾਬਲਾ
ਭਾਰਤ ’ਚ Tecno POVA 2 ਸਮਾਰਟਫੋਨ ਦਾ ਮੁਕਾਬਲਾ Samsung Galaxy M51 ਅਤੇ Galaxy F62 ਨਾਲ ਹੋਵੇਗਾ। ਸੈਮਸੰਗ ਦੇ ਇਨ੍ਹਾਂ ਦੋਵਾਂ ਸਮਾਰਟਫੋਨਾਂ ’ਚ 7000mAh ਦੀ ਬੈਟਰੀ ਦੇ ਨਾਲ 64 ਮੈਗਾਪਿਕਸਲ ਕਵਾਡ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। 

Tecno Pova 2 ਦੀ ਸੰਭਾਵਿਤ ਕੀਮਤ
Tecno Pova 2 ਨੂੰ ਭਾਰਤ ਤੋਂ ਪਹਿਲਾਂ ਫਿਲੀਪੀਂਸ ’ਚ ਲਾਂਚ ਕਰ ਦਿੱਤਾ ਗਿਆ ਹੈ ਜਿਥੇ Tecno Pova 2 ਸਮਾਰਟਫੋਨ ਨੂੰ ਕਰੀਬ 12,200 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਇਹ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਸੀ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸੇ ਕੀਮਤ ’ਚ Tecno Pova 2 ਨੂੰ ਭਾਰਤ ’ਚ ਵੀ ਲਾਂਚ ਕਰ ਸਕਦੀ ਹੈ।

Tecno Pova 2 ਦੇ ਫੀਚਰਜ਼
Tecno Pova 2 ’ਚ 6.9 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਦਾ ਰਿਫ੍ਰੈਸ਼ ਰੇਟ 60Hz ਅਤੇ ਟਚ ਸੈਂਪਿੰਗ ਰੇਟ 180Hz ਹੋ ਸਕਦਾ ਹੈ। ਫੋਨ ’ਚ ਆਕਟਾ-ਕੋਰ ਮੀਡੀਆਟੈੱਕ ਹੀਲਿਓ ਜੀ85 ਚਿਪਸੈੱਟ ਦੀ ਸੁਪੋਰਟ ਮਿਲੇਗੀ। ਫੋਨ ਐਂਡਰਾਇਡ 11 ਬੇਸਡ HoOS 7.6 ’ਤੇ ਕੰਮ ਕਰੇਗਾ। ਫੋਨ ਕਵਾਡ ਕੈਮਰਾ ਸੈੱਟਅਪ ਨਾਲ ਲੈਸ ਹੈ। ਇਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼, 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਏ.ਆਈ. ਲੈੱਨਜ਼ ਮੌਜੂਦ ਹੈ। ਜਦਕਿ ਇਸ ਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। Tecno Pova 2 ਸਮਾਰਟਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ਫੋਨ ’ਚ 7,000mAh ਦੀ ਬੈਟਰੀ ਹੈ ਜੋ 18 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 

Rakesh

This news is Content Editor Rakesh