Tecno Spark 9 ਭਾਰਤ ’ਚ ਲਾਂਚ, ਘੱਟ ਕੀਮਤ ’ਚ ਮਿਲੇਗੀ 11GB ਰੈਮ ਤੇ ਸ਼ਾਨਦਾਰ ਕੈਮਰਾ

07/18/2022 3:27:43 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਟੈਕਨੋ ਨੇ ਸੋਮਵਾਰ ਨੂੰ ਆਪਣੇ ਨਵੇਂ ਸਮਾਰਟਫੋਨ Tecno Spark 9 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Tecno Spark 9 ਇਕ ਐਂਟਰੀ ਲੈਵਲ ਸਮਾਰਟਫੋਨ ਹੈ ਜੋ 9,499 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਸ ਫੋਨ ’ਚ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਅਤੇ 90Hz ਦਾ ਰਿਫ੍ਰੈਸ਼ ਰੇਟ ਮਿਲਦਾ ਹੈ। ਫੋਨ ’ਚ 5,000mAh ਦੀ ਬੈਟਰੀ ਅਤੇ 13 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼ ਵੀ ਦਿੱਤਾ ਗਿਆ ਹੈ। ਇਸ ਫੋਨ ’ਚ 11 ਜੀ.ਬੀ. ਤਕ ਦੀ ਰੈਮ ਮਿਲਦੀ ਹੈ। 

Tecno Spark 9 ਦੀ ਕੀਮਤ

Tecno Spark 9 ਇਨਫਿਨਿਟੀ ਬਲੈਕ ਅਤੇ ਸਕਾਈ ਮਰਰ ਰੰਗ ’ਚ ਆਉਂਦਾ ਹੈ। Tecno Spark 9 ਨੂੰ ਐਂਟਰੀ ਲੈਵਲ ਸਮਾਰਟਫੋਨ ਦੇ ਤੌਰ ’ਤੇ ਲਾਂਚ ਕੀਤਾ ਗਿਆ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 9,499 ਰੁਪਏ ਹੈ। ਇਸ ਫੋਨ ਨੂੰ 23 ਜੁਲਾਈ ਤੋਂ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ। ਐਮਾਜ਼ੋਨ ਇਸਦੀ ਵਿਕਰੀ ਪ੍ਰਾਈਮ ਡੇਅ ਸੇਲ ਤਹਿਤ ਸ਼ੁਰੂ ਕਰੇਗੀ। 

Tecno Spark 9 ਦੇ ਫੀਚਰਜ਼

Tecno Spark 9 ਐਂਡਰਾਇਡ 12 ਆਧਾਰਿਤ HiOS 8.6 ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਆਕਟਾ-ਕੋਰ ਮੀਡੀਆਟੈੱਕ ਹੀਲਿਓ ਜੀ37 ਪ੍ਰੋਸੈਸਰ ਦੀ ਪਾਵਰ ਮਿਲਦੀ ਹੈ ਜੋ 12nm ’ਤੇ ਬੇਸਡ ਹੈ। ਇਸ ਫੋਨ ’ਚ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ, ਜੋ 90Hz ਦੇ ਰਿਫ੍ਰੈਸ਼ ਰੇਟ ਅਤੇ (1600x720 ਪਿਕਸਲ) ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਇਸ ਫੋਨ ਦੇ ਫਰੰਟ ’ਚ ਵਾਟਰ ਡ੍ਰੋਪ ਨੌਚ ਡਿਸਪਲੇਅ ਵੇਖਣ ਨੂੰ ਮਿਲਦੀ ਹੈ। Tecno Spark 9 ’ਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਮਿਲਦੀ ਹੈ, ਜਿਸ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਦੀ ਰੈਮ ਨੂੰ ਰੈਮ ਪਲੱਸ ਫੀਚਰ ਦੀ ਮਦਦ ਨਾਲ 11 ਜੀ.ਬੀ. (6 ਜੀ.ਬੀ. ਫਿਜੀਕਲ ਰੈਮ+5 ਜੀ.ਬੀ. ਵਰਚੁਅਲ ਰੈਮ) ਤਕ ਵਧਾਇਆ ਜਾ ਸਕਦਾ ਹੈ। 

ਫੋਨ ’ਚ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ, ਜੋ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ ਅਤੇ ਦੂਜਾ ਏ.ਆਈ. ਲੈੱਨਜ਼ ਦੇ ਨਾਲ ਆਉਂਦਾ ਹੈ। ਇਸ ਫੋਨ ’ਚ ਐੱਲ.ਈ.ਡੀ. ਫਲੈਸ਼ ਲਾਈਟ ਵੀ ਮਿਲਦੀ ਹੈ। ਇਸ ਫੋਨ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ। 

Tecno Spark 9 ’ਚ 5,000mAh ਦੀ ਬੈਟਰੀ ਮਿਲਦੀ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਫੋਨ ’ਚ 3.5mm ਦਾ ਆਡੀਓ ਜੈੱਕ, ਐੱਫ.ਐੱਮ. ਰੇਡੀਓ, ਡਿਊਲ 4G VoLTE, Wi-Fi 802.11 ਏਸੀ, ਬਲੂਟੁੱਥ 5, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਜੀ.ਪੀ.ਐੱਸ. ਵਰਗੇ ਫੀਚਰਜ਼ ਮਿਲਦੇ ਹਨ। ਫੋਨ ’ਚ ਸਕਿਓਰਿਟੀ ਲਈ ਰੀਅਰ ਕੈਮਰਾ ਫਿੰਗਰਪ੍ਰਿੰਟ ਰੀਡਰ ਵੀ ਦਿੱਤਾ ਗਿਆ ਹੈ। 


Rakesh

Content Editor

Related News