TECNO ਨੇ ਭਾਰਤ ’ਚ ਲਾਂਚ ਕੀਤਾ ਆਪਣਾ ਪਹਿਲਾ ਪਾਪ-ਅਪ ਕੈਮਰੇ ਵਾਲਾ ਫੋਨ

02/21/2020 4:24:16 PM

ਗੈਜੇਟ ਡੈਸਕ– ਟੈਕਨੋ ਮੋਬਾਇਲਸ ਨੇ ਭਾਰਤ ’ਚ ਆਪਣੇ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ ਜਿਨ੍ਹਾਂ ’ਚੋਂ ਇਕ ਫੋਨ ਪਾਪ-ਅਪ ਸੈਲਫੀ ਕੈਮਰੇ ਵਾਲਾ ਫੋਨ ਹੈ। ਟੈਕਨੋ ਨੇ ਭਾਰਤ ’ਚ CAMON 15 ਅਤੇ CAMON 15 Pro ਸਮਾਰਟਫੋਨ ਪੇਸ਼ ਕੀਤੇ ਹਨ। ਇਨ੍ਹਾਂ ਦੋਵਾਂ ਫੋਨਜ਼ ਨੂੰ ਕੈਮਰਾ ਲਵਰਜ਼ ਨੂੰ ਧਿਆਨ ’ਚ ਰੱਖਦੇ ਹੋਏ ਲਾਂਚ ਕੀਤਾ ਗਿਆ ਹੈ। ਇਨ੍ਹਾਂ ’ਚੋਂ ਕੈਮਨ 15 ਪ੍ਰੋ ਕੰਪਨੀ ਦਾ ਪਹਿਲਾ ਪਾਪ-ਅਪ ਕੈਮਰਾ ਫੋਨ ਹੈ। ਫੋਨ ’ਚ ਅਲਟਰਾ ਨਾਈਟ ਮੋਡ ਦਿੱਤਾ ਗਿਆ ਹੈ। 

CAMON 15 ਅਤੇ CAMON 15 Pro ਪ੍ਰੋ ਦੇ ਫੀਚਰਜ਼
ਦੋਵਾਂ ਫੋਨਜ਼ ’ਚ 6.55 ਇੰਚ ਦੀ ਡਾਟ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਦਿਨ ਭਰ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਦੋਵਾਂ ਫੋਨਜ਼ ’ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਮਿਲੇਗਾ। ਕੈਮਨ 15 ’ਚ ਜਿਥੇ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਹੈ, ਉਥੇ ਹੀ ਕੈਮਨ 15 ਪ੍ਰੋ ’ਚ 6 ਜੀ.ਬੀ.ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। 

ਕੈਮਰੇ ਦੀ ਗੱਲ ਕਰੀਏ ਤਾਂ ਦੋਵਾਂ ਫੋਨਜ਼ ’ਚ ਕਵਾਡ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਲੈੱਨਜ਼ 48 ਮੈਗਾਪਿਕਸਲ ਦਾ, ਦੂਜਾ ਲੈੱਨਜ਼ 5 ਮੈਗਾਪਿਕਸਲ ਦਾ, ਤੀਜਾ ਲੈੱਨਜ਼ 2 ਮੈਗਾਪਿਕਸਲ ਅਤੇ ਚੌਥਾ ਲੈੱਨਜ਼ ਵੀ.ਜੀ.ਏ. ਹੈ। ਕੈਮਨ 15 ਪ੍ਰੋ ’ਚ ਸੈਲਫੀ ਕੈਮਰਾ ਪਾਪ-ਅਪ ਸਟਾਈਲ ’ਚ ਦਿੱਤਾ ਗਿਆ ਹੈ। ਕੈਮਨ 15 ਪ੍ਰੋ ਸੈਲਫੀ ਲਈ 16 ਮੈਗਾਪਿਕਸਲ ਦਾ ਅਤੇ ਕੈਮਨ 15 ਪ੍ਰੋ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਕੈਮਰੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਅਲਟਰਾ ਨਾਈਟ ਮੋਡ ਦਿੱਤਾ ਗਿਆ ਹੈ। 

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਕੈਮਨ 15 ਦੀ ਕੀਮਤ 9,999 ਰੁਪਏ ਰੱਖੀ ਗਈ ਹੈ ਅਤੇ ਕੈਮਨ 15 ਪ੍ਰੋ ਦੀ ਕੀਮਤ 14,999 ਰੁਪਏ ਹੈ। ਕੈਮਨ 15 ਪ੍ਰੋ ਦੇ ਨਾਲ 2,499 ਰੁਪਏ ਦਾ ਸਪੀਕਰ ਫ੍ਰੀ ਮਿਲੇਗਾ।