7 ਇੰਚ ਡਿਸਪਲੇਅ ਅਤੇ 6000mAh ਬੈਟਰੀ ਨਾਲ ਟੈਕਨੋ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

07/30/2020 11:31:12 PM

ਗੈਜੇਟ ਡੈਸਕ—ਫੋਨ ਮੇਕਰ ਕੰਪਨੀ ਟੈਕਨੋ ਨੇ ਭਾਰਤ 'ਚ ਆਪਣਾ ਇਕ ਹੋਰ ਸਸਤਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ Tecno Spark 6 Air ਹੈ, ਜਿਸ ਦੀ ਕੀਮਤ 7,999 ਰੁਪਏ ਰੱਖੀ ਗਈ ਹੈ। ਕੀਮਤ ਘੱਟ ਹੋਣ ਤੋਂ ਬਾਅਦ ਵੀ ਕੰਪਨੀ ਨੇ ਇਸ ਫੋਨ 'ਚ 7 ਇੰਚ ਦੀ ਵੱਡੀ ਸਕਰੀਨ ਅਤੇ 6,000 ਐੱਮ.ਏ.ਐੱਚ. ਦੀ ਵੱਡੀ ਬੈਟਰੀ ਵਰਗੇ ਫੀਚਰਸ ਦਿੱਤੇ ਗਏ ਹਨ। ਇਹ ਫੋਨ ਇਕ ਹੀ ਵੇਰੀਐਂਟ 2ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ 'ਚ ਆਉਂਦਾ ਹੈ। ਇਹ ਸਮਾਰਟਫੋਨ 6 ਅਗਸਤ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ, ਜਿਸ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕੇਗਾ।

ਇਹ ਸਮਾਰਟਫੋਨ ਐਂਡ੍ਰਾਇਡ 10 'ਤੇ ਕੰਮ ਕਰਦਾ ਹੈ। ਫੋਨ 'ਚ 7 ਇੰਚ ਦੀ ਐੱਚ.ਡੀ.+ ਡਿਸਪਲੇਅ ਮਿਲਦੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1640x720 ਪਿਕਸਲ ਹੈ। ਡਿਸਪਲੇਅ 'ਚ ਫਰੰਟ ਕੈਮਰੇ ਲਈ ਵਾਟਰਡਰਾਪ ਨੌਚ ਦਿੱਤੀ ਗਈ ਹੈ। ਫੋਨ ਦੀ ਸਟੋਰੇਜ਼ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਦੋ ਕਲਰ ਆਪਸ਼ਨ- ਕਾਮਿਟ ਬਲੈਕ ਅਤੇ ਓਸ਼ਨ ਬਲੂ 'ਚ ਆਉਂਦਾ ਹੈ।

ਟੈਕਨੋ ਸਪਾਰਕ 6 ਏਅਰ 'ਚ ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਹੈ। ਇਸ ਦੇ ਰੀਅਰ ਕੈਮਰੇ 'ਚ f/1.8, ਅਪਰਚਰ ਨਾਲ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਦਿੱਤਾ ਗਿਆ ਹੈ। ਉੱਥੇ, ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 6,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News