TCL ਲਿਆਈ 85 ਇੰਚ ਦਾ 4K ਐਂਡਰਾਇਡ ਟੀਵੀ, ਜਾਣੋ ਕੀਮਤ ਤੇ ਖੂਬੀਆਂ

10/19/2019 1:01:03 PM

ਗੈਜੇਟ ਡੈਸਕ– ਚੀਨ ਦੀ ਮੰਨੀ-ਪ੍ਰਮੰਨੀ ਟੈੱਕ ਕੰਪਨੀ ਟੀ.ਸੀ.ਐੱਲ. ਨੇ ਭਾਰਤ ’ਚ ਆਪਣਾ ਨਵਾਂ ਐਂਡਰਾਇਡ AI ਟੀਵੀ TCL 85P8M ਲਾਂਚ ਕੀਤਾ ਹੈ। ਕੰਪਨੀ ਦੁਆਰਾ ਲਾਂਚ ਕੀਤਾ ਗਿਆ ਇਹ ਟੀਵੀ 85 ਇੰਚ ਦਾ ਹੈ। ਟੀਵੀ 4ਕੇ ਡਿਸਪਲੇਅ ਅਤੇ ਐੱਚ.ਡੀ.ਆਰ. ਸਪੋਰਟ ਦੇ ਨਾਲ ਆਉਂਦਾ ਹੈ। 1,99,999 ਰੁਪਏ ਦੀ ਕੀਮਤ ’ਚ ਲਾਂਚ ਹੋਇਆ ਇਹ ਟੀਵੀ ਲੁੱਕ ਅਤੇ ਡਿਜ਼ਾਈਨ ’ਚ ਕਾਫੀ ਪ੍ਰੀਮੀਅਮ ਲੱਗਦਾ ਹੈ ਅਤੇ ਇਸ ਨੂੰ ਵਾਲ ਮਾਊਂਟ ਵੀ ਕੀਤਾ ਜਾ ਸਕਦਾ ਹੈ। 

ਮਾਈਕ੍ਰੋ ਡਿਮਿੰਗ ਫੀਚਰ ਹੈ ਖਾਸ
ਟੀਵੀ ਨੂੰ ਪ੍ਰੀਮੀਅਮ ਲੁੱਕ ਦੇਣ ਲਈ ਇਸ ਵਿਚ ਮੈਟਲ ਫਰੰਟ ਰੇਲਿੰਗ ਦਾ ਇਸਤੇਮਾਲ ਕੀਤਾ ਗਿਆ ਹੈ। ਟੀਵੀ ਸਕਰੀਨ ਦੀ ਗੱਲ ਕਰੀਏ ਤਾਂ ਇਹ 4ਕੇ ਯਾਨੀ 3840x2160 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। ਡਿਸਪਲੇਅ ਦਾ ਰਿਫਰੈਸ਼ ਰੇਟ 60Hz ਹੈ ਅਤੇ ਇਸ ਵਿਚ ਤੁਹਾਨੂੰ 450 ਨਿਟਸ ਦਾ ਬ੍ਰਾਈਟਨੈੱਸ ਲੈਵਲ ਮਿਲੇਗਾ। ਟੀਵੀ ਐੱਚ.ਡੀ.ਆਰ. ਪੈਨ ਡੀਕੋਡਿੰਗ ਦੇ ਨਾਲ ਆਉਂਦਾ ਹੈ। ਡਾਰਕ ਸੀਨ ਦੇਖਣ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਇਸ ਵਿਚ ਮਾਈਕ੍ਰੋ ਡਿਮਿੰਗ ਪ੍ਰੋ ਫੀਚਰ ਦਿੱਤਾ ਗਿਆ ਹੈ। ਇਹ ਡਾਰਕ ਸੀਨ ਦੇਖਦੇ ਸਮੇਂ ਬਿਹਤਰ ਬਲੈਕ ਲੈਵਲ ਅਤੇ ਕੰਟਰਾਸਟ ਦਿੰਦਾ ਹੈ। 

 

ਐਂਡਰਾਇਡ ਪਾਈ ਓ.ਐੱਸ. ਅਤੇ ਡਾਲਬੀ ਸਾਊਂਡ ਨਾਲ ਹੈ ਲੈਸ
ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਟੀ.ਸੀ.ਐੱਲ. 85P8M ਟੀਵੀ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 2 ਜੀ.ਬੀ. ਰੈਮ+16 ਜੀ.ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਆਉਣ ਵਾਲੇ ਇਸ ਟੀਵੀ ’ਚ MT58CX-AU ਪ੍ਰੋਸੈਸਰ ਦਿੱਤਾ ਗਿਆ ਹੈ। ਦਮਦਾਰ ਸਾਊਂਡ ਕੁਆਲਿਟੀ ਲਈ ਇਸ ਵਿਚ 20 ਵਾਟ ਦੇ ਸਪੀਕਰਜ਼ ਦੇ ਨਾਲ ਇਕ 5 ਵਾਟ ਦਾ ਸਪੀਕਰ ਵੀ ਦਿੱਤਾ ਗਿਆ ਹੈ। ਟੀਵੀ ਡਾਲਬੀ ਅਤੇ ਡੀ.ਟੀ.ਐੱਸ. ਸਾਊਂਡ ਸਪੋਰਟ ਦੇ ਨਾਲ ਆਉਂਦਾ ਹੈ। 

ਕੁਨੈਕਟੀਵਿਟੀ ਲਈ ਹਨ ਕਈ ਆਪਸ਼ਨ
ਐਂਡਰਾਇਡ ਟੀਵੀ ਹੋਣ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਸ ਟੀਵੀ ’ਚ ਤੁਸੀਂ ਗੂਗਲ ਪਲੇਅ ਸਟੋਰ ਤੋਂ ਆਪਣੇ ਫੇਵਰਿਟ ਐਪਸ ਨੂੰ ਡਾਊਨਲੋਡ ਕਰ ਸਕੋਗੇ। ਕੁਨੈਕਟੀਵਿਟੀ ਲਈ ਟੀਵੀ ਚ ਦੋ ਯੂ.ਐੱਸ.ਬੀ. ਪੋਰਟ, ਇਕ LAN ਪੋਰਟ, ਤਿੰਨ HDMI ਪੋਰਟ, ਇਕ ਕੇਬਲ ਐਂਟੀਨਾ ਸਾਕੇਟ, ਹੈੱਡਫੋਨ ਸਾਕੇਟ, SPDIF ਕੁਨੈਕਟਰ, ਆਡੀਓ-ਵੀਡੀਓ ਇਨ ਪੋਰਟ ਵਰਗੇ ਆਪਸ਼ਨ ਦਿੱਤੇ ਗਏ ਹਨ। ਟੀਵੀ ਦੇ ਰਿਮੋਟ ’ਚ ਵੀਡੀਓ ਸਟਰੀਮਿੰਗ ਐਪਸ ਲਈ ਡੈਡੀਕੇਟਿਡ ਬਜਨ ਦਿੱਤੇ ਗਏ ਹਨ। 

ਜਲਦੀ ਸ਼ੁਰੂ ਹੋਵੇਗੀ ਵਿਕਰੀ
ਇਸ ਟੀਵੀ ਤੋਂ ਇਲਾਵਾ ਕੰਪਨੀ ਆਪਣੀ ਪੀ8 ਸੀਰੀਜ਼ ਤਹਿਤ ਹੋਰ ਵੀ ਕਈ ਮਾਡਲਸ ਲੈ ਕੇ ਆਈ ਹੈ। ਇਸ ਵਿਚ 43 ਇੰਚ ਦਾ 43P8B (ਕੀਮਤ 24,990 ਰੁਪਏ), 50 ਇੰਚ ਦਾ 50P8E (ਕੀਮਤ 29,990 ਰੁਪਏ) , 55 ਇੰਚ ਵਾਲਾ 55P8 (ਕੀਮਤ 31,990 ਰੁਪਏ) ਤੋਂ ਇਲਾਵਾ ਕੰਪਨੀ ਦਾ 65 ਇੰਚ ਵਾਲਾ ਫਲੈਗਸ਼ਿਪ ਟੀਵੀ 65P8 (ਕੀਮਤ 49,990 ਰੁਪਏ) ਅਤੇ 65 ਇੰਚ ਵਾਲਾ ਹੀ 65P8E (ਕੀਮਤ 51,990 ਰੁਪਏ) ਸ਼ਾਮਲ ਹਨ ਜਿਨ੍ਹਾਂ ਦੀ ਵਿਕਰੀ ਜਲਦੀ ਹੀ ਸ਼ੁਰੂ ਹੋਵੇਗੀ। ਕੰਪਨੀ ਇਨ੍ਹਾਂ ਟੀਵੀਜ਼ ’ਤੇ ਸਪੈਸ਼ਲ ਫੈਸਟਿਵ ਪ੍ਰਾਈਜ਼ ਦੇ ਨਾਲ 3 ਸਾਲ ਦੀ ਵਾਰੰਟੀ ਵੀ ਆਫਰ ਕਰੇਗੀ।