ਇਹ ਹੈ ਟਾਟਾ ਦੀ ਨਵੀਂ ਕਾਰ, ਕੀਮਤ ਵੀ ਹੋਵੇਗੀ ਘੱਟ

11/30/2015 9:22:08 PM

ਜਲੰਧਰ— ਬਹੁਤ ਸਾਰੀਆਂ ਲੀਕ ਤਸਵੀਰਾਂ ਤੋਂ ਬਾਅਦ ਹੁਣ ਟਾਟਾ ਨੇ Zica ਦੀਆਂ ਤਸਵੀਰਾਂ ਅਧਿਕਾਰਕ ਤੌਰ ''ਤੇ ਪੇਸ਼ ਕਰ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ ''ਚ ਸਾਫ ਦੇਖਿਆ ਜਾ ਸਕਦਾ ਹੈ ਕਿ ਟਾਟਾ Zica ਦਿਸਣ ''ਚ ਕਿਸ ਤਰ੍ਹਾਂ ਦੀ ਹੋਵੇਗੀ। ਟਾਟਾ ਦੀ ਇਹ ਕਾਰ ਜਨਵਰੀ 2016 ਦੇ ਅੱਧ ਤਕ ਲਾਂਚ ਹੋਵੇਗੀ। ਐਂਟਰੀ ਲੇਵਟ ਹੈਚਬੈਕ ਦੇ ਤੌਰ ''ਤੇ Zica ਰੇਨਾਲਟ ਕਵਿਡ, ਮਾਰੂਤੀ ਆਲਟੋ ਦੇ 10, ਹੁੰਡਈ ਈ ਆਨ, ਹੁੰਡਈ ਆਈ 10 ਅਤੇ ਮਾਰੂਤੀ ਵੈਗਨਆਰ ਨੂੰ ਟੱਕਰ ਦੇਵੇਗੀ। ਫਿਲਹਾਲ ਇਸ ਕਾਰ ਦੀ ਕੀਮਤ ਦੇ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਟਾਟਾ Zica ਦੇ ਫਰੰਟ ''ਤੇ ਟਾਟਾ ਦੀ ਨਵੀਂ ਡੀ-ਕਟ ਸਿਗਨੇਚਰ ਗ੍ਰਿਲ ਦੇਖਣ ਨੂੰ ਮਿਲੇਗੀ। ਕਾਰ ''ਚ 10-ਸਪੋਕ ਆਇਲ ਵ੍ਹੀਲਸ, ਬਾਡੀ ਦੇ ਰੰਗ ਵਾਲੇ ਡੋਰ ਹੈਂਡਲ ਅਤੇ ਇਹ ਸਾਈਡ ਤੋਂ ਦੇਖਣ ''ਤੇ ਅਲੱਗ ਹੀ ਲਗਦੀ ਹੈ। Zica ਦੇ ਟਾਪ ਐਂਡ ਵੇਰੀਅੰਟ ''ਚ Harman-sourced ਸਾਊਂਡ ਸਿਸਟਮ, ਸਟੇਅਰਿੰਗ ਮਾਊਂਟੇਡ ਕੰਟਰੋਲਸ, ਫਰੰਟ ਅਤੇ ਰੀਅਰ ਪਾਵਰ ਵਿੰਡੋ ਅਤੇ ਡਰਾਈਵ ਅਤੇ ਪੈਸੰਜਰ ਦੀ ਸੇਫਟੀ ਲਈ ਏਅਰਬੈਗਸ ਉਪਲੱਬਧ ਹੋਣਗੇ। 
ਟਾਟਾ Zica ਪੈਟ੍ਰੋਲ ਅਤੇ ਡੀਜ਼ਲ ਦੋਹਾਂ ਵੇਰੀਅੰਟ ''ਚ ਉਪਲੱਬਧ ਹੋਵੇਗੀ। ਪੈਟ੍ਰੋਲ ਵਰਜਨ ''ਚ 1.2 ਲੀਟਰ ਇੰਜਣ ਹੋਵੇਗਾ ਜੋ 75bhp ਦੇ ਨਾਲ 120Nm ਦਾ ਟਾਰਕ ਪੈਦਾ ਕਰੇਗਾ। ਡੀਜ਼ਲ ਵੇਰੀਅੰਟ ''ਚ 1.05 ਲੀਟਰ ਦਾ ਇੰਜਣ ਹੋ ਸਕਦਾ ਹੈ ਜੋ 64bhp ਅਤੇ 142Nm ਦਾ ਟਾਕਰ ਪੈਦਾ ਕਰੇਗਾ।