5000 ਰੁਪਏ ''ਚ ਟਾਟਾ ਟਿਗੋਰ ਦੀ ਪ੍ਰੀ-ਬੁਕਿੰਗ ਹੋਈ ਸ਼ੁਰੂ

03/21/2017 6:38:11 PM

ਜਲੰਧਰ- ਟਾਟਾ ਮੋਟਰਸ ਨੇ ਦੇਸ਼ ਭਰ ''ਚ ਮੌਜੂਦ ਆਪਣੇ ਸਾਰੇ ਅਧਿਕਾਰਤ ਡੀਲਰਸ਼ਿਪ ਦੇ ਰਾਹੀਂ ਸੋਮਵਾਰ ਨੂੰ ਭਾਰਤ ਦੀ ਪਹਿਲੀ ਸਟਾਇਲਬੈਕ TATA Tigor ਦੀ 5000 ਰੁਪਏ ''ਚ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਕ ਬਿਆਨ ''ਚ ਕਿਹਾ ਕਿ ਅੱਜ ਦੇ ਨੌਜਵਾਨ ਜ਼ਿਆਦਾ ਰਫਤਾਰ ਪਸੰਦ ਜੈਨਰੇਸ਼ਨ ਲਈ ਸ਼ਾਨਦਾਰ, ਬ੍ਰੇਕ ਫ੍ਰੀ ਅਤੇ ਰਿਵੋਲਿਊਸ਼ਨਰੀ ਡਿਜ਼ਾਇਨ ਨਾਲ ਪੇਸ਼ ਕੀਤੀ ਗਈ ਟਾਟਾ ਟਿਗੋਰ ਟਾਟਾ ਮੋਟਰਸ ਦੇ ਮੌਜੂਦਾ ਪੈਸੇਂਜਰ ਵ੍ਹੀਕਲ ਪੋਰਟਫੋਲੀਓ ਦਾ ਵਿਸਥਾਰ ਕਰਦੀ ਹੈ। ਟਿਗੋਰ ਦੀ ਬਿਲਕੁੱਲ ਨਵੀਂ ਸਟਾਈਲਿੰਗ ਅਤੇ ਡਿਜ਼ਾਇਨ ਏਪ੍ਰੋਚ ਇਸ ਨੂੰ ਇਕ ਖਾਸ ਪੇਸ਼ਕਸ਼ ਬਣਾਉਂਦੀ ਹੈ।

ਟਿਗੋਰ, ਟਾਟਾ ਮੋਟਰਸ ਨਾਲ ਬਿਲਕੁੱਲ ਨਵੀਂ ਪੇਸ਼ਕਸ਼ ਹੈ ਅਤੇ ਇਹ ਇੰਪੈਕਟ ਡਿਜ਼ਾਇਨ ਫਿਲਾਸ਼ਫੀ ਵਾਲਾ ਤੀਜਾ ਪ੍ਰੋਡਕਟ ਹੈ, ਜੋ ਡਿਜ਼ਾਇਨ, ਸਟਾਇਲ ਅਤੇ ਐਟੀਟਿਊਡ ਦਾ ਨਵਾਂ ਕਾਂਬਿਨੇਸ਼ਨ ਹੈ। ਇਸ ਨੂੰ ਆਧੁਨਿਕ ਭਾਰਤ ਅਤੇ ਉਸ ਦੇ ਸੰਸਾਰਿਕ ਨਾਗਰਿਕਾਂ ਨੂੰ ਬਿਹਤਰੀਨ ਪ੍ਰਦਰਸ਼ਨ ਅਤੇ ਕੁਨੈਕਟੀਵਿਟੀ ਦੇਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਵ੍ਹੀਕਲ ਦਾ ਗ਼ੈਰ-ਮਾਮੂਲੀ ਡਿਜ਼ਾਇਨ, ਜਿਸ ''ਚ ਸਮੋਕਡ ਲੈਨਜ਼ ਦੇ ਨਾਲ ਤਿੰਨ ਡਾਇਮੇਂਸ਼ਨਲ ਹੈੱਡਲੈਂਪਸ, ਸਪੋਰਟੀ ਬਲੈਕ ਬੇਜ਼ਲ, ਸ਼ਾਰਪ ਟੇਲ ਲੈਂਪਸ ਟਿਗੋਰ ਦੀ ਸਪੀਡ ਅਤੇ ਸਪੋਰਟੀਨੈੱਸ ਨੂੰ ਵਧਾਉਂਦੇ ਹਨ।


ਟਿਗੋਰ, ਪੈਟਰੋਲ ਅਤੇ ਡੀਜ਼ਲ ਦੋਨੋਂ ਵੇਰੀਅੰਟਸ ''ਚ ਰੇਵੋਟਰੋਨ 1.2 ਲਿਟਰ (ਪੈਟਰੋਲ ਇੰਜਣ) ਅਤੇ ਰੇਵੋਟਰੋਨ 1.05 ਲਿਟਰ (ਡੀਜ਼ਲ ਇੰਜਣ) ਲਗੇ ਹੋਣਗੇ ਜੋ ਅੱਜ ਦੀ ਜਵਾਨ ਅਤੇ ਤੇਜ਼ ਪੀੜ੍ਹੀ ਲਈ ਵਿਸ਼ਵ ਪੱਧਰ ਤੇ ਡਰਾਈਵਿੰਗ ਡਾਇਨੈਮਿਕਸ ਉਪਲੱਬਧ ਕਰਣਗੇ। ਰੇਵੋਟਰੋਨ 1.2 ਲਿਟਰ 3-ਸਿਲੈਂਡਰ ਪੈਟਰੋਲ ਇੰਜਣ ਕਾਰ ਨੂੰ ਅਧਿਕਤਮ 85ਪੀ. ਐੱਸ ਅਤੇ 114 ਐੱਨ. ਐੱਮ ਦਾ ਅਧਿਕਤਮ ਟਾਰਕ ਦਿੰਦਾ ਹੈ, ਜਦ ਕਿ ਰੇਵੋਟਰੋਨ 1.05 ਲਿਟਰ ਡੀਜਲ ਇੰਜਣ ਅਧਿਕਤਮ 70ਪੀ. ਐੱਸ ਅਤੇ 140 ਐੱਨ. ਐੱਮ ਦਾ ਅਧਿਕਤਮ ਟਾਰਕ ਦਿੰਦਾ ਹੈ। ਦੋਨੋਂ ਇੰਜਣ ਮਲਟੀ-ਡਰਾਇਵ ਮੋਡ-ਈਕੋ ਅਤੇ ਸਿਟੀ ''ਚ ਉਪਲੱਬਧ ਹਨ।

ਈਕੋ ਮੋਡ ਇੰਜਣ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾ ਕੇ ਇਸ ਨੂੰ ਫਿਊਲ ਖਪਤ ''ਚ ਕਿਫਾਇਤੀ ਬਣਾਉਂਦਾ ਹੈ, ਜਦ ਕਿ ਸਿਟੀ ਮੋਡ,  ਡਿਫਾਲਟ ਹੋਣ ਦੇ ਨਾਲ ਹੀ ਇੰਜਣ ਦੇ ਆਉਟਪੁੱਟ ਨੂੰ ਬਿਹਤਰ ਬਣਾਉਂਦਾ ਹੈ, ਸ਼ਾਨਦਾਰ ਡਰਾਈਵਿੰਗ ਅਨੁਭਵ ਅਤੇ ਯੋਗਤਾ ਦਿੰਦਾ ਹੈ।