Tata ਦੀ ਇਸ ਸੇਡਾਨ ''ਚ ਸ਼ਾਮਲ ਹੋਏ ਕਈ ਨਵੇਂ ਸੇਫਟੀ ਫੀਚਰਸ

02/12/2019 1:01:56 PM

ਗੈਜੇਟ ਡੈਸਕ- ਟਾਟਾ ਨੇ 2019 ਵਰਜ਼ਨ ਲਈ ਆਪਣੀ ਸਭ-ਕੰਪੈਕਟ ਸੇਡਾਨ Tigor ਨੂੰ ਸੇਫਟੀ ਫੀਚਰਸ ਦੇ ਨਾਲ ਅਪਡੇਟ ਕਰ ਦਿੱਤਾ ਹੈ। Tata Tigor ਦੇ ਹੁਣ ਸਾਰੇ ਵੇਰੀਐਂਟਸ 'ਚ ਐਂਟੀਲਾਕ ਬਰੇਕਿੰਗ ਸਿਸਟਮ (ABS) ਫੀਚਰ ਸਟੈਂਡਰਡ ਦਿੱਤਾ ਗਿਆ ਹੈ। ਕੰਪਨੀ ਨੇ ਇਹ ਅਪਡੇਟਸ 1 ਅਪ੍ਰੈਲ 2019 ਦੀ ਟਾਈਮ ਲਾਈਨ ਤੋਂ ਪਹਿਲਾਂ ਦਿੱਤੇ ਹਨ, ਜਿਸ 'ਚ ਭਾਰਤੀ ਬਾਜ਼ਾਰ 'ਚ ਬਿਨਾਂ ABS ਵਾਲੀ ਕਾਰਾਂ ਵਿਕਣੀਆਂ ਬੰਦ ਹੋ ਜਾਣਗੀਆਂ। ਸਭ ਤੋਂ ਖਾਸ ਗੱਲ ਇਹ ਕਿ Tata ਨੇ ਇਸ ਐਕਸਟਰਾ ਫੀਚਰ ਨੂੰ ਸ਼ਾਮਲ ਕਰਨ ਤੋਂ ਬਾਅਦ ਆਪਣੀ ਕੰਪੈਕਟ ਸੇਡਾਨ ਦੀਆਂ ਕੀਮਤਾਂ 'ਚ ਕੋਈ ਬਦਲਾਵ ਨਹੀਂ ਕੀਤਾ ਹੈ। 

2019 Tata Tigor ਦੀ ਸ਼ੁਰੂਆਤੀ ਕੀਮਤ 5.42 ਲੱਖ ਰੁਪਏ ਹੈ ਜੋ ਕਿ ਟਾਪ-ਐਂਡ ਵੇਰੀਐਂਟ 7.51 ਲੱਖ ਰੁਪਏ ਤੱਕ ਜਾਂਦੀ ਹੈ। ਦੋਨਾਂ ਹੀ ਕੀਮਤਾਂ ਐਕਸ-ਸ਼ੋਰੂਮ ਹਨ। ABS ਦੇ ਫੀਚਰ ਤੋਂ ਇਲਾਵਾ Tata ਨੇ Tigor 'ਚ ਇਲੈਕਟ੍ਰਾਨਿਕ ਬ੍ਰੇਕਫੋਰਸ ਡਿਸਟ੍ਰੀਬਿਊਸ਼ਨ (EBD) ਤੇ ਕਾਰਨਰ ਸਟੇਬੀਲਿਟੀ ਕੰਟਰੋਲ ((CSC) ਵੀ ਸਟੈਂਡਰਡ ਦਿੱਤਾ ਹੈ।Tata Tigor ਬਾਜ਼ਾਰ 'ਚ 5 ਟਰਿਮਸ 'ਤੇ ਉਪਲੱਬਧ ਹੈ ਤੇ ਹੁਣ ਤੱਕ ਸਿਰਫ ਟਾਪ 3 ਟਰਿਮਸ ਹੀ ਇਸ ਸੇਫਟੀ ਫੀਚਰਸ ਦੇ ਨਾਲ ਆਉਂਦੇ ਸਨ, ਪਰ ਹੁਣ ਨਵੇਂ ਨਿਯਮਾਂ ਤੋਂ ਬਾਅਦ Tigor ਦੇ ਸਾਰੇ ਵੇਰੀਐਂਟਸ 'ਚ ਰੀਅਰ ਪਾਰਕਿੰਗ ਸੈਂਸਰਸ, ਸਪੀਡ ਅਲਰਟ ਤੇ ਫਰੰਟ ਸੀਟਬੇਲਟਸ ਵਾਰਨਿੰਗ ਨੂੰ ਲਾਜ਼ਮੀ ਕਰ ਦਿੱਤਾ ਹੈ।  Tata Tigor 'ਚ ਡਿਊਲ -ਟੋਨ ਇੰਟੀਰੀਅਰਸ ਦਿੱਤਾ ਗਿਆ ਹੈ ਜੋ ਕਿ ਸੇਡਾਨ ਨੂੰ ਪ੍ਰੀਮੀਅਮ ਫੀਲ ਦਿੰਦਾ ਹੈ। Tigor 'ਚ Harman ਵਾਲਾ 8-ਸਪੀਕਰ ਸਰਾਊਂਡ ਸਾਊਂਡ ਸਿਸਟਮ ਤੇ ਇਕ ਟੱਚ-ਕ੍ਰੀਨ ਇੰਫੋਟੇਨਮੈਂਟ ਸਿਸਟਮ ਦੇ ਨਾਲ ਨੈਵੀਗੇਸ਼ਨ ਦਿੱਤਾ ਗਿਆ ਹੈ।