ਟਾਟਾ ਟਿਗੋਰ ਦੇ ਦੋ ਨਵੇਂ ਆਟੋਮੈਟਿਕ ਵੇਰੀਐਂਟ ਲਾਂਚ, ਜਾਣੋ ਕੀਮਤ ਤੇ ਖੂਬੀਆਂ

06/17/2019 5:39:18 PM

ਆਟੋ ਡੈਸਕ– ਟਾਟਾ ਮੋਟਰਸ ਨੇ ਆਪਣੀ ਕੰਪੈਕਟ ਸਿਡਾਨ ਟਾਟਾ ਟਿਗੋਰ ਦੇ ਨਵੇਂ ਆਟੋਮੈਟਿਕ ਵੇਰੀਐਂਟ ਲਾਂਚ ਕੀਤੇ ਹਨ। ਇਹ ਦੋਵੇਂ ਵੇਰੀਐਂਟ XMA ਅਤੇ XZA+ ਹਨ, ਜਿਨ੍ਹਾਂ ਦੀ ਕੀਮਤ 6.39 ਲੱਖ ਰੁਪਏ ਅਤੇ 7.24 ਲੱਖ ਰੁਪਏ ਹੈ। ਇਹ ਦੋਵੇਂ ਵੇਰੀਐਂਟ ਮੈਨੁਅਲ ਟ੍ਰਾਂਸਮਿਸ਼ਨ ਵਾਲੇ XM ਅਤੇ XZ+ ’ਤੇ ਆਧਾਰਤ ਹਨ। 

ਟਾਟਾ ਟਿਗੋਰ ਦੇ ਦੋਵੇਂ ਵੇਰੀਐਂਟ XMA ਅਤੇ XZA+ ਸਿਰਫ ਪੈਟਰੋਲ ਇੰਜਣ ਵਾਲੇ ਮਾਡਲ ’ਚ ਉਪਲੱਬਧ ਹੋਣਗੇ। ਟਿਗੋਰ ’ਚ 1.2-ਲੀਟਰ, 3-ਸਿੰਲਡਰ ਪੈਟਰੋਲ ਇੰਜਣ ਹੈ, ਜੋ 85hp ਦੀ ਪਾਵਰ ਅਤੇ 114Nm ਦਾ ਟਾਰਕ ਪੈਦਾ ਕਰਦਾ ਹੈ। ARAI ਅਨੁਸਾਰ ਟਿਗੋਰ ਦੇ ਪੈਟਰੋਲ ਇੰਜਣ-ਆਟੋਮੈਟਿਕ ਗਿਅਰਬਾਕਸ ਦੀ ਮਾਈਲੇਜ 18 ਕਿਲੋਮੀਟਰ ਪ੍ਰਤੀ ਲੀਟਰ ਹੈ। 

XMA ਵੇਰੀਐਂਟ ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਨਵੇਂ XMA ਵੇਰੀਐਂਟ ’ਚ ਉਹੀ ਫੀਚਰਜ਼ ਹਨ, ਜੋ ਮੈਨੁਅਲ ਟ੍ਰਾਂਸਮਿਸ਼ਨ ਵਾਲੇ XM ਵੇਰੀਐਂਟ ’ਚ ਦਿੱਤੇ ਗਏ ਹਨ। ਇਸ ਵਿਚ ਬਲੂਟੁੱਥ ਕਨੈਕਟਿਵਿਟੀ ਦੇ ਨਾਲ ਹਾਰਮਨ ਮਿਊਜ਼ਿਕ ਸਿਸਟਮ, ਰੀਅਰ ਸੀਟ ’ਚ ਸੈਂਟਰ ਆਰਮਰੈਸਟ, ਰਿਵਰਸ ਪਰਕਿੰਗ ਸੈਂਸਰਜ਼ ਅਤੇ ਡਰਾਈਵਿੰਗ ਮੋਡਸ ਸ਼ਾਮਲ ਹਨ। ਇਸ ਵੇਰੀਐਂਟ ’ਚ ਡਿਊਲ ਫਰੰਟ ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ, ਕਾਰਨਿੰਗ ਸਟੇਬਿਲਟੀ ਕੰਟਰੋਲ, ਸਪੀਡ-ਡਿਪੈਂਡਿੰਡ ਆਟੋ ਡੋਰ ਲਾਕਿੰਗ ਫੰਕਸ਼ਨ ਅਤੇ ਇੰਜਣ ਇਮੋਬਿਲਾਈਜ਼ਰ ਵਰਗੇ ਸੇਫਟੀ ਫੀਚਰਜ਼ ਹਨ। 

XZA+ ਵੇਰੀਐਂਟ ਦੇ ਫੀਚਰਜ਼
XZA+ ’ਚ ਵੀ ਮੈਨੁਅਲ ਟ੍ਰਾਂਸਮਿਸ਼ਨ ਵਾਲੇ XZ+ ਵਾਲੇ ਫੀਚਰਜ਼ ਹਨ। XZA+ ’ਚ ਤੁਹਾਨੂੰ XMA ਨਾਲੋਂ ਵਾਧੂ ਫੀਚਰਜ਼ ਮਿਲਣਗੇ, ਜਿਨ੍ਹਾਂ ’ਚ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਦੇ ਨਾਲ 7 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 8-ਸਪੀਕਰ ਹਾਰਮਨ ਸਾਊਂਡ ਸਿਸਟਮ, 15 ਇੰਚ ਡਾਇਮੰਡ ਕੱਟ ਅਲੌਏ ਵ੍ਹੀਲਜ਼, ਇੰਟੀਗ੍ਰੇਟਿਡ ਐੱਲ.ਈ.ਡੀ. ਟਰਨ ਇੰਡੀਕੇਟਰ ਦੇ ਨਾਲ ਆਟੋ ਫੋਲਡ ਓ.ਆਰ.ਵੀ.ਐੱਮ. ਅਤੇ ਡਿਊਲ ਚੈਂਬਰ ਪ੍ਰਾਜੈਕਟਰ ਹੈੱਡਲੈਂਪਸ ਸ਼ਾਮਲ ਹਨ। ਦੱਸ ਦੇਈਏ ਕਿ ਟਿਗੋਰ ਦੀ ਕੀਮਤ 5.50 ਲੱਖ ਤੋਂ 7.70 ਲੱਖ ਰੁਪਏ ਦੇ ਵਿਚਕਾਰ ਹੈ। 


Related News