ਟਾਟਾ ਸਕਾਈ ਨੇ ਪੇਸ਼ ਕੀਤਾ ਨਵਾਂ ਆਫਰ, ਮਿਲੇਗੀ 2 ਮਹੀਨੇ ਫ੍ਰੀ ਸਰਵਿਸ

06/14/2020 12:52:57 AM

ਗੈਜੇਟ ਡੈਸਕ—ਦੇਸ਼ ਦੇ ਦਿੱਗਜ ਡੀ.ਟੀ.ਐੱਚ. ਕੰਪਨੀ ਟਾਟਾ ਸਕਾਈ ਆਪਣੇ ਗਾਹਕਾਂ ਲਈ ਨਵੇਂ ਆਫਰ ਲਿਆਉਂਦੀ ਰਹਿੰਦੀ ਹੈ। ਹੁਣ ਕੰਪਨੀ ਆਪਣੇ ਗਾਹਕਾਂ ਲਈ ਖਾਸ ਆਫਰ ਲੈ ਕੇ ਆਈ ਹੈ ਜਿਸ 'ਚ 2 ਮਹੀਨਿਆਂ ਦੀ ਸਰਵਿਸ ਮੁਫਤ 'ਚ ਦਿੱਤੀ ਜਾ ਰਹੀ ਹੈ। ਹਾਲਾਂਕਿ ਇਹ ਆਫਰ ਉਨ੍ਹਾਂ ਗਾਹਕਾਂ ਲਈ ਹੈ ਜਿਨ੍ਹਾਂ ਕੋਲ ਬੈਂਕ ਆਫ ਬੜੌਦਾ ਦਾ ਕ੍ਰੈਡਿਟ ਕਾਰਡ ਹੈ।

ਕੀ ਹੈ ਟਾਟਾ ਸਕਾਈ ਦਾ ਆਫਰ
ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ ਆਫਰ ਤਹਿਤ ਜਿਹੜੇ ਗਾਹਕ ਟਾਟਾ ਸਕਾਈ ਦਾ 1 ਸਾਲ ਜਾਂ ਉਸ ਤੋਂ ਜ਼ਿਆਦਾ ਦਿਨ ਦਾ ਸਬਸਕਰੀਪਸ਼ਨ ਲੈਂਦੇ ਹਨ, ਉਨ੍ਹਾਂ ਨੂੰ 2 ਮਹੀਨੇ ਦੀ ਸਰਵਿਸ ਦਾ ਪੇਮੈਂਟ ਕੈਸ਼ਬੈਕ ਦੇ ਰੂਪ 'ਚ ਦਿੱਤਾ ਜਾਵੇਗਾ। ਇਸ ਆਫਰ ਦਾ ਲਾਭ ਇਕ ਯੂਜ਼ਰ ਸਿਰਫ ਇਕ ਵਾਰ ਹੀ ਲੈ ਸਕਦਾ ਹੈ।

ਕਿਵੇਂ ਮਿਲੇਗੀ ਫ੍ਰੀ ਸਰਵਿਸ
ਫ੍ਰੀ ਸਰਵਿਸ ਪਾਉਣ ਲਈ ਗਾਹਕਾਂ ਨੂੰ 1 ਸਾਲ ਜਾਂ ਉਸ ਤੋਂ ਜ਼ਿਆਦਾ ਦਾ ਰਿਚਾਰਜ ਟਾਟਾ ਸਕਾਈ ਮੋਬਾਇਲ ਐਪ ਜਾਂ ਵੈੱਬਸਾਈਟ ਰਾਹੀਂ ਕਰਨਾ ਹੋਵੇਗਾ। ਇਹ ਕੈਸ਼ਬੈਕ ਕਸਟਮਰ ਅਕਾਊਂਟ 'ਚ 7 ਦਿਨ ਦੇ ਅੰਦਰ ਕ੍ਰੈਡਿਟ ਕਰ ਦਿੱਤਾ ਜਾਵੇਗਾ। ਜ਼ਿਆਦਾ ਜਾਣਕਾਰੀ ਲਈ ਗਾਹਕ 9283692836 ਮੋਬਾਇਲ ਨੰਬਰ 'ਤੇ ਮਿਸ ਕਾਲ ਕਰ ਸਕਦੇ ਹਨ।

ਗਾਹਕਾਂ ਦੀ ਇੰਝ ਬਚਤ ਕਰੇਗੀ ਕੰਪਨੀ
ਟਾਟਾ ਸਕਾਈ ਨੇ 15 ਜੂਨ ਤੋਂ 70 ਲੱਖ ਉਪਭੋਗਤਾਵਾਂ ਦੇ ਚੈਨਲ ਅਤੇ ਪੈਕ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਰਾਹੀਂ ਕੰਪਨੀ ਉਨ੍ਹਾਂ ਉਪਭੋਗਾਤਾਵਾਂ ਨੂੰ ਬਣਾਏ ਰੱਖਣਾ ਚਾਹੁੰਦੀ ਹੈ ਜਿਨ੍ਹਾਂ ਦਾ ਮਹੀਨੇ ਬਿੱਲ 350 ਰੁਪਏ ਜਾਂ ਉਸ ਤੋਂ ਘੱਟ ਹੈ। ਇਨ੍ਹਾਂ ਉਪਭੋਗਾਤਾਵਾਂ ਦਾ ਕਹਿਣਾ ਸੀ ਕਿ ਉਹ ਇਸ ਸਮੇਂ ਖਰਚ ਕਰਨ ਦੀ ਸਥਿਤੀ 'ਚ ਨਹੀਂ ਹੈ। ਅਜਿਹੇ 'ਚ ਕੰਪਨੀ ਨੇ ਮਹੀਨਾਵਰ ਬਿੱਲ 'ਚ ਕਮੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਕੁਝ ਪੈਕ ਅਤੇ ਚੈਨਲ ਹਟਾ ਦਿੱਤੇ ਜਾਣਗੇ।


Karan Kumar

Content Editor

Related News