ਭਾਰਤ ਦੀਆਂ ਸੜਕਾਂ ’ਤੇ ਦੌੜਦੀ ਦਿਸੀ TATA 45X

01/21/2019 12:27:38 PM

ਆਟੋ ਡੈਸਕ– ਵਾਹਨ ਨਿਰਮਾਤਾ ਕੰਪਨੀ ਟਾਟਾ ਭਾਰਤ ’ਚ ਆਪਣੀ ਪਹਿਲੀ ਪ੍ਰੀਮੀਅਮ ਹੈਚਬਾਕ ਲਾਂਚ ਕਰਨ ਦੀ ਤਿਆਰੀ ’ਚ ਹੈ। ਇਸ ਨੂੰ Tata Aquilla ਨਾਂ ਨਾਲ ਬਾਜ਼ਾਰ ’ਚ ਉਤਾਰਿਆ ਜਾ ਸਕਦਾ ਹੈ। ਲੀਕ ਤਸਵੀਰਾਂ ਮੁਤਾਬਕ, ਟਾਟਾ ਦੀ ਨਵੀਂ ਹੈਚਬੈਕ ’ਚ ਐੱਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਸਲੀਕ ਪ੍ਰਾਜੈਕਟਰ ਹੈੱਡਲੈਂਪਸ ਅਤੇ ਐੱਲ.ਈ.ਡੀ. ਟੇਲ ਲੈਂਪਸ ਮਿਲਣਗੇ।ਕਾਰ ’ਚ 3-ਡਾਇਮੈਂਸ਼ਨਲ ਫਰੰਟ ਗ੍ਰਿੱਲ, ਪਿਲਰ ਮਾਊਂਟਿਡ ਰੀਅਰ ਡੋਰ ਹੈਂਡਲ, ਪਾਵਰ ਫੋਲਡਿੰਗ ਮਿਰਰਸ ਅਤੇ 16-ਇੰਚ ਵ੍ਹੀਲਜ਼ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਦਾ ਮੁਕਾਬਲਾ ਮਾਰੂਤੀ ਬਲੈਨੋ ਨਾਲ ਹੋਵੇਗਾ। 

ਕੀਮਤ ਅਤੇ ਉਪਲੱਬਧਤਾ
ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਟਾਟਾ 45 ਐਕਸ ਕੰਸੈਪਟ ਕਾਰ ਨੂੰ 5 ਤੋਂ 8 ਲੱਖ ਰੁਪਏ ਦੇ ਕਰੀਬ ਹੋਣ ਦੀ ਸੰਭਾਵਨਾ ਹੈ। ਨਵੀਂ ਕਾਰ ਟਾਟਾ ਨੈਕਸਨ ਵਾਲੇ 1.2-ਲੀਟਰ ਇੰਜਣ ਅਤੇ 1.5-ਲੀਟਰ ਡੀਜ਼ਲ ਇੰਜਣ ਦੇ ਨਾਲ ਲਾਂਚ ਕੀਤੀ ਜਾ ਸਕਦੀ ਹੈ। ਦੋਵਾਂ ਇੰਜਣਾਂ ’ਚ ਮੈਨੁਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਮਿਲੇਗਾ। 

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਟਾਟਾ ਦੀ ਨਵੀਂ ਕਾਰ ’ਚ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਸਪੋਰਟ ਦੇ ਨਾਲ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਸਟੀਅਰਿੰਗ ਮਾਊਂਟਿਡ ਕੰਟਰੋਲਸ ਹੋਵੇਗਾ। ਚਾਰ ਸਪੀਕਰਾਂ ਦੇ ਨਾਲ ਹਾਰਮਨ ਕਾਰਡਨ ਮਿਊਜ਼ਿਕ ਸਿਸਟਮ ਮਿਲੇਗਾ। ਇਸ ਵਿਚ ਡਿਊਲ ਫਰੰਟ ਏਅਰਬੈਗਸ, ਏ.ਬੀ.ਐੱਸ., ਈ.ਬੀ.ਡੀ. ਅਤੇ ਰੀਅਰ ਪਾਰਕਿੰਗ ਸੈਂਸਰ ਸੇਫਟੀ ਫੀਚਰਜ਼ ਸਟੈਂਡਰਡ ਮਿਲਣ ਦੀ ਸੰਭਾਵਨਾ ਹੈ।