ਟਾਟਾ ਨੇ 14 ਮਹੀਨਿਆਂ ’ਚ ਵੇਚੀਆਂ Nexon EV ਦੀਆਂ 4,000 ਇਕਾਈਆਂ

04/07/2021 6:25:32 PM

ਆਟੋ ਡੈਸਕ– ਟਾਟਾ ਮੋਟਰਸ ਨੇ 14 ਮਹੀਨਿਆਂ ’ਚ ਆਪਣੀ ਇਲੈਕਟ੍ਰਿਕ ਕਾਰ ਨੈਕਸਨ ਈ.ਵੀ. ਦੀਆਂ 4,000 ਇਕਾਈਆਂ ਵੇਚ ਦਿੱਤੀਆਂ ਹਨ। ਮੌਜੂਦਾ ਸਮੇਂ ’ਚ ਟਾਟਾ ਨੈਕਸਨ ਈ.ਵੀ. ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਐੱਸ.ਯੂ.ਵੀ. ਬਣ ਗਈ ਹੈ। ਦੱਸ ਦੇਈਏ ਕਿ ਈ.ਵੀ. ਪੈਸੇਂਜਰ ਸੈਗਮੈਂਟ ’ਚ ਨੈਕਸਨ ਈ.ਵੀ. ਦੀ ਹਿੱਸੇਦਾਰੀ 64 ਫੀਸਦੀ ਦੀ ਹੈ। ਇਸ ਕਾਰ ਨੂੰ ਕਿਫਾਇਤੀ ਕੀਮਤ, ਆਕਰਸ਼ਕ ਡਿਜ਼ਾਇਨ ਅਤੇ ਲੋੜੀਂਦੀ ਰੇਂਜ ਕਾਰਨ ਗਾਹਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ’ਚ ਇਸ ਨੂੰ 13.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਟਾਪ ਮਾਡਲ ਦੀ ਕੀਮਤ 16.40 ਲੱਖ ਰੁਪਏ ਹੈ। 

PunjabKesari

ਟਾਟਾ ਨੈਕਸਨ ਈ.ਵੀ. ਨੂੰ ਤਿੰਨ ਮਾਡਲਾਂ- ਐਕਸ.ਐੱਮ., ਐਕਸ.ਜ਼ੈੱਡ. ਪਲੱਸ ਅਤੇ ਐਕਸ.ਜ਼ੈੱਡ ਪਲੱਸ ਲਕਸ ’ਚ ਵੇਚਿਆ ਜਾ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਟਾਟਾ ਨੈਕਸਨ ਈ.ਵੀ. ਇਕ ਵਾਰ ਪੂਰੀ ਤਰ੍ਹਾਂ ਚਾਰਜ ਹੋ ਕੇ 312 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ ਅਤੇ ਡੀ.ਸੀ. ਫਾਸਟ ਚਾਰਜਰ ਨਾਲ ਇਸ ਨੂੰ ਸਿਰਫ 60 ਮਿੰਟਾਂ ’ਚ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। 


Rakesh

Content Editor

Related News