Maruti Ignis ਦੀ ਟੱਕਰ ’ਚ ਲਾਂਚ ਹੋਵੇਗੀ ਟਾਟਾ ਦੀ ਇਹ ਕਾਰ, ਇੰਨੀ ਹੋ ਸਕਦੀ ਹੈ ਕੀਮਤ

11/17/2020 12:05:01 PM

ਆਟੋ ਡੈਸਕ– ਟਾਟਾ ਮੋਟਰਸ ਭਾਰਤੀ ਬਾਜ਼ਾਰ ’ਚ ਆਪਣੀ ਐਂਟਰੀ-ਲੈਵਲ ਕੰਪੈਕਟ ਸਾਈਜ਼ ਐੱਸ.ਯੂ.ਵੀ. ਨੂੰ ਜਲਦ ਹੀ ਲਾਂਚ ਕਰਨ ਵਾਲੀ ਹੈ। ਇਸ ਨੂੰ ਹਾਲ ਹੀ ’ਚ ਟੈਸਟਿੰਗ ਦੌਰਾਨ ਲੇਹ ਦੀਆਂ ਸੜਕਾਂ ’ਤ ਵੇਖਿਆ ਗਿਆ ਹੈ। ਰਿਪੋਰਟ ਮੁਤਾਬਕ, ਇਸ ਦਾ ਨਾਂ ਫਿਲਹਾਲ HBX ਦੱਸਿਆ ਜਾ ਰਿਹਾ ਹੈ ਪਰ ਇਸ ਦੇ ਪ੍ਰੋਡਕਸ਼ਨ ਵਰਜ਼ਨ ਨੂੰ ਹਾਰਨਬਿਲ ਨਾਂ ਦਿੱਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਇਹ ਹੈ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਕਾਰ, ਘੱਟ ਕੀਮਤ ’ਚ ਦਿੰਦੀ ਹੈ ਜ਼ਿਆਦਾ ਮਾਈਲੇਜ

ਡਿਜ਼ਾਇਨ ’ਚ ਬੇਹੱਦ ਖ਼ਾਸ ਹੋਵੇਗੀ ਇਹ ਕਾਰ
ਰਿਪੋਰਟ ਮੁਤਾਬਕ, ਇਸ ਕਾਰ ’ਚ ਹੈਰੀਅਰ ਦੀ ਤਰ੍ਹਾਂ ਹੀ ਟਾਪ ’ਤੇ ਪਤਲੇ ਐੱਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਐੱਲ.ਈ.ਡੀ. ਹੈੱਡਲੈਂਪ ਹੋਣਗੇ। ਇਸ ਦੇ ਸਾਈਡ ਪ੍ਰੋਫਾਇਲ ’ਤੇ ਫਾਈਨ ਬੈਲਟ ਲਾਈਨ ਮਿਲੇਗੀ। ਰੀਅਰ ਪ੍ਰੋਫਾਇਲ ਦੀ ਗੱਲ ਕਰੀਏ ਤਾਂ ਇਥੇ ਐੱਲ.ਈ.ਡੀ. ਟੇਲਲੈਂਪਸ ਦਿੱਤੇ ਗਏ ਹੋਣਗੇ। 

ਇਹ ਵੀ ਪੜ੍ਹੋ– Tata Altroz ਦਾ ਨਵਾਂ ਮਾਡਲ ਲਾਂਚ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰਜ਼

ਇਹ ਵੀ ਪੜ੍ਹੋ– ਟਾਟਾ ਨੇ ਭਾਰਤ ’ਚ ਲਾਂਚ ਕੀਤਾ ਹੈਰੀਅਰ ਦਾ ਨਵਾਂ ਐਡੀਸ਼ਨ, ਕੀਮਤ 16.50 ਲੱਖ ਰੁਪਏ ਤੋਂ ਸ਼ੁਰੂ

ਇੰਜਣ ਅਤੇ ਕੀਮਤ
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ’ਚ ਟਿਆਗੋ ਅਤੇ ਅਲਟਰੋਜ਼ ਤੋਂ ਪ੍ਰੇਰਿਤ 1.2 ਲੀਟਰ ਨੈਚਰੁਲੀ ਐਸਪਿਰੇਟਿਡ ਇੰਜਣ ਸਟੈਂਡਰਡ ਤੌਰ ’ਤੇ ਦਿੱਤਾ ਜਾਵੇਗਾ। ਉਥੇ ਹੀ ਇਸ ਦੇ ਟਾਪ ਮਾਡਲ ’ਚ 1.2 ਲੀਟਰ ਰੇਵੋਟਰਕ ਟਰਬੋ ਪੈਟਰੋਲ ਇੰਜਣ ਮਿਲਣ ਦੀ ਵੀ ਸੰਭਾਵਨਾ ਹੈ। ਜਾਣਕਾਰੀ ਲਈਦੱਸ ਦੇਈਏ ਕਿ ਟਾਟਾ ਐੱਚ.ਬੀ.ਐਕਸ. ਲਾਂਚ ਤੋਂ ਬਾਅਦ ਮਾਰੂਤੀ ਸੁਜ਼ੂਕੀ ਐੱਸ-ਪ੍ਰੈਸੋ ਅਤੇ ਇਗਨਿਸ ਨੂੰ ਟੱਕਰ ਦੇਵੇਗੀ। ਇਸ ਦੀ ਕੀਮਤ ਲਗਭਗ 5 ਲੱਖ ਰੁਪਏ ਹੋ ਸਕਦੀ ਹੈ। 

Rakesh

This news is Content Editor Rakesh