Tata Altroz ਦਾ ਨਵਾਂ ਮਾਡਲ ਲਾਂਚ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰਜ਼

11/07/2020 4:05:55 PM

ਆਟੋ ਡੈਸਕ– ਟਾਟਾ ਨੇ ਆਪਣੀ ਲੋਕਪ੍ਰਸਿੱਧ ਪ੍ਰੀਮੀਅਮ ਹੈਚਬੈਕ ਕਾਰ ਅਲਟ੍ਰੋਜ਼ ਦਾ ਨਵਾਂ XM+ ਮਾਡਲ ਲਾਂਚ ਕਰ ਦਿੱਤਾ ਹੈ। ਇਸ ਨੂੰ 6.60 ਲੱਖ ਰੁਪਏ (ਐਕਸ-ਸ਼ੋਅਰੂਮ) ਕੀਮਤ ’ਤੇ ਉਤਾਰਿਆ ਗਿਆ ਹੈ। ਕੰਪਨੀ ਨੇ ਇਸ ਨੂੰ XM ਅਤੇ XT ਮਾਡਲ ਦੇ ਵਿਚਕਾਰ ਰੱਖਿਆ ਹੈ ਅਤੇ ਇਸ ਨੂੰ ਸਿਰਫ ਪੈਟਰੋਲ ਇੰਜਣ ਨਾਲ ਹੀ ਲਿਆਇਆ ਗਿਆ ਹੈ। Altroz XM+ ਮਾਡਲ ਨੂੰ ਚਾਰ ਰੰਗਾਂ ’ਚ ਉਪਲੱਬਦ ਕਰਵਾਇਆ ਜਾਵੇਗਾ ਜਿਨ੍ਹਾਂ ’ਚ ਹਾਈ ਸਟ੍ਰੀਟ ਗੋਲਡ, ਡਾਊਨਟਾਊਨ ਰੈੱਡ, ਐਵੇਨਿਊ ਵਾਈਟ ਅਤੇ ਮਿਡਨਾਈਟ ਗ੍ਰੇਅ ਆਦਿ ਸ਼ਾਮਲ ਹਨ। ਇਸ ਨਵੇਂ ਮਾਡਲ ਰਾਹੀਂ ਕੰਪਨੀ ਨੇ ਪ੍ਰੀਮੀਅਮ ਫੀਚਰਜ਼ ਨੂੰ ਆਕਰਸ਼ਕ ਕੀਮਤ ’ਤੇ ਲਿਆ ਦਿਆ ਹੈ, ਤਾਂ ਜੋ ਇਸ ਤਿਉਹਾਰੀ ਸੀਜ਼ਨ ’ਚ ਗਾਹਕਾਂ ਨੂੰ ਇਕ ਨਵਾਂ ਆਪਸ਼ਨ ਮਿਲੇ। 

ਇਹ ਵੀ ਪੜ੍ਹੋ– ਟਾਟਾ ਨੇ ਭਾਰਤ ’ਚ ਲਾਂਚ ਕੀਤਾ ਹੈਰੀਅਰ ਦਾ ਨਵਾਂ ਐਡੀਸ਼ਨ, ਕੀਮਤ 16.50 ਲੱਖ ਰੁਪਏ ਤੋਂ ਸ਼ੁਰੂ

Altroz XM+ ਮਾਡਲ ਦੇ ਕੁਝ ਖ਼ਾਸ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਮਾਡਲ ’ਚ ਪਾਵਰ ਵਿੰਡੋ, ਡਰਾਈਵ ਮੋਡ, ਡਿਊਲ ਏਅਰਬੈਗ, ਈ.ਬੀ.ਡੀ. ਨਾਲ ਏ.ਬੀ.ਐੱਸ. ਅਤੇ ਰੀਅਰ ਪਾਰਕਿੰਗ ਆਦਿ ਫੀਚਰਜ਼ ਦਿੱਤੇ ਗਏ ਹਨ। ਇੰਜਣ ਦੀ ਗੱਲ ਕਰੀਏ ਤਾਂ ਇਸ ਮਾਡਲ ’ਚ 1.2 ਲੀਟਰ ਦਾ ਪੈਟਰੋਲ ਇੰਜਣ ਲੱਗਾ ਹੈ ਜੋ 85 ਬੀ.ਐੱਚ.ਪੀ. ਦੀ ਪਾਵਰ ਅਤੇ 114 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਉਥੇ ਹੀ ਗੱਲ ਕੀਤੀ ਜਾਵੇ ਡੀਜ਼ਲ ਇੰਜਣ ਦੀ ਤਾਂ ਇਸ ਦੇ ਹੋਰ ਮਾਡਲਾਂ ’ਚ 1.5 ਲੀਟਰ ਦੇ ਡੀਜ਼ਲ ਇੰਜਣ ਦਾ ਵੀ ਆਪਸ਼ਨ ਮਿਲਦਾ ਹੈ ਜੋ 90 ਬੀ.ਐੱਚ.ਪੀ. ਦੀ ਪਾਵਰ ਅਤੇ 200 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

ਇਹ ਵੀ ਪੜ੍ਹੋ– ਹੋਂਡਾ ਦਾ ਧਮਾਕੇਦਾਰ ਆਫਰ, ਇਹ ਮੋਟਰਸਾਈਕਲ ਖ਼ਰੀਦਣ ’ਤੇ ਹੋਵੇਗੀ 43,000 ਰੁਪਏ ਤਕ ਦੀ ਬਚਤ

ਉਂਝ ਵੇਖਿਆ ਜਾਵੇ ਤਾਂ ਟਾਟਾ ਅਲਟ੍ਰੋਜ਼ XM+ ਇਸ ਦੇ XM ਮਾਡਲ ਤੋਂ 30,000 ਰੁਪਏ ਮਹਿੰਗਾ ਹੈ ਪਰ ਇਸ ਵਿਚ ਤੁਹਾਨੂੰ ਢੇਰਾਂ ਫੀਚਰਜ਼ ਮਿਲਦੇ ਹਨ ਜੋ ਕਿ ਪਹਿਲਾਂ ਸਿਰਫ ਟਾਪ ਸਪੇਕ ਮਾਡਲ ’ਚ ਹੀ ਮਿਲਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਮਾਡਲ ਦੇ ਆਉਣ ਨਾਲ ਟਾਟਾ ਅਲਟ੍ਰੋਜ਼ ਦੀ ਵਿਕਰੀ ਇਸ ਮਹੀਨੇ ’ਚ ਹੋਰ ਵੀ ਬਿਹਤਰ ਹੋ ਸਕਦੀ ਹੈ। 

Rakesh

This news is Content Editor Rakesh