ਟਾਟਾ ਅਲਟ੍ਰੋਜ਼ ਦਾ ਵੱਡਾ ਧਮਾਕਾ, ਸਿਰਫ਼ ਇਕ ਸਾਲ ’ਚ ਵਿਕੀਆਂ 50 ਹਜ਼ਾਰ ਕਾਰਾਂ

01/28/2021 2:34:19 PM

ਆਟੋ ਡੈਸਕ– ਟਾਟਾ ਮੋਟਰਸ ਦੀ ਪ੍ਰਸਿੱਧ ਹੈਚਬੈਕ ਕਾਰ ਟਾਟਾ ਅਲਟ੍ਰੋਜ਼ ਨੇ 50 ਹਜ਼ਾਰ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਦੇ ਅਧਿਕਾਰੀ ਨੇ ਟਾਟਾ ਸਫਾਰੀ ਈਵੈਂਟ ’ਚ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਅਲਟ੍ਰੋਜ਼ ਭਾਰਤ ’ਚ ਘੱਟ ਸਮੇਂ ’ਚ ਕਾਫੀ ਪ੍ਰਸਿੱਧ ਹੋ ਗਈ ਹੈ। ਨਾਲ ਹੀ ਭਾਰਤ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ’ਚੋਂ ਇਕ ਹੈ। ਗਲੋਬਲ ਐੱਨ.ਸੀ.ਏ.ਪੀ. ਕ੍ਰੈਸ਼ ਟੈਸਟ ’ਚ ਇਸ ਨੂੰ ਸ਼ਾਨਦਾਰ ਸਕੋਰ ਮਿਲੇ ਸਨ। 

ਸਿਰਫ਼ ਇਕ ਸਾਲ ’ਚ ਹੀ ਵਿਕੀਆਂ 50 ਹਜ਼ਾਰ ਕਾਰਾਂ 
ਟਾਟਾ ਅਲਟ੍ਰੋਜ਼ ਨੇ ਇਕ ਸਾਲ ’ਚ ਹੀ ਇਹ ਮੁਕਾਮ ਹਾਸਲ ਕਰ ਲਿਆ ਹੈ। ਸਾਲ 2020 ’ਚ ਇਸ ਕਾਰ ਦੀਆਂ 47,076 ਇਕਾਈਆਂ ਵਿਕੀਆਂ। ਇਸ ਤੋਂ ਬਾਅਦ 2021 ਦੇ ਪਹਿਲੇ ਮਹੀਨੇ ਯਾਨੀ ਜਨਵਰੀ ’ਚ ਹੀ ਕੰਪਨੀ ਨੇ 50 ਹਜ਼ਾਰ ਇਕਾਈਆਂ ਦੀ ਸੇਲ ਦਾ ਅੰਕੜਾ ਪਾਰ ਕਰ ਲਿਆ। 

ਪੈਟਰੋਲ ਮਾਡਲ ਦੀ ਜ਼ਿਆਦਾ ਮੰਗ
ਅਲਟ੍ਰੋਜ਼ ਦੇ ਪੈਟਰੋਲ ਮਾਡਲ ਦੀ ਮੰਗ ਜ਼ਿਆਦਾ ਰਹੀ ਫਿਲਹਾਲ ਕੰਪਨੀ ਨੇ 44,427 ਪੈਟਰੋਲ ਇਕਾਈਆਂ ਦੀ ਸੇਲ ਕੀਤੀ। ਉਥੇ ਹੀ ਡੀਜ਼ਲ ਇੰਜਣ ਵਾਲੀਆਂ 2,649 ਇਕਾਈਆਂ ਦੀ ਸੇਲ ਹੋਈ। ਭਾਰਤ ’ਚ ਇਸ ਕਾਰ ਦਾ ਮੁਕਾਬਲਾ ਹੁੰਡਈ ਆਈ 20, ਫਾਕਸਵੈਗਨ ਪੋਲੋ, ਮਾਰੂਤੀ ਸੁਜ਼ੂਕੀ ਬਲੈਨੋ ਵਰਗੀਆਂ ਕਾਰਾਂ ਨਾਲ ਹੈ। 


Rakesh

Content Editor

Related News