ਸਵੀਡਨ ਦੀ ਕੰਪਨੀ ਨੇ ਤਿਆਰ ਕੀਤਾ 24K ਗੋਲਡ ਪਲੇਟੇਡ ਸ਼ਿਓਮੀ Mi 9 ਲਿਮਟਿਡ ਐਡੀਸ਼ਨ

05/23/2019 2:16:53 AM

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਮੇਕਰ ਸ਼ਿਓਮੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਹੀ ਆਪਣਾ ਫਲੈਗਸ਼ਿਪ ਸਮਾਰਟਫੋਨ Mi 9 ਲਾਂਚ ਕੀਤਾ ਸੀ। ਪ੍ਰੀਮੀਅਮ ਸਮਾਰਟਫੋਨ ਸੈਗਮੈਂਟ 'ਚ ਇਹ ਮਸ਼ਹੂਰ ਡਿਵਾਈਸ ਬਣ ਕੇ ਉਭਰ ਰਿਹਾ ਹੈ ਅਤੇ ਚੀਨ ਤੋਂ ਇਲਾਵਾ ਯੂਰੋਪ 'ਚ ਵੀ ਫੈਂਸਨ ਨੂੰ ਇਹ ਡਿਵਾਈਸ ਕਾਫੀ ਪੰਸਦ ਆ ਰਿਹਾ ਹੈ। ਸ਼ਿਓਮੀ ਨੇ ਆਪਣੇ ਡਿਵਾਈਸ ਦੇ ਮਾਡਲ ਕਈ ਯੂਰੋਪੀਅਨ ਦੇਸ਼ਾਂ 'ਚ ਵੀ ਲਾਂਚ ਕੀਤੇ ਅਤੇ ਸਵੀਡਨ ਵੀ ਇਨ੍ਹਾਂ 'ਚੋਂ ਇਕ ਹੈ। ਹੁਣ ਸਵੀਡਨ ਦੀ ਇਕ ਕੰਪਨੀ ਨੇ ਡਿਵਾਈਸ ਦਾ ਕਸਟਮ ਗੋਲਡ ਐਡੀਸ਼ਨ ਤਿਆਰ ਕੀਤਾ ਹੈ।

ਗੋਲਡੇਨ ਕਾਨਸੈਪਟ ਨਾਂ ਦੀ ਇਕ ਸਵੀਡਿਸ਼ ਟੈੱਕ ਕੰਪਨੀ ਨੇ ਇਸ ਸਮਾਰਟਫੋਨ ਦਾ ਲਿਮਟਿਡ ਐਡਸ਼ੀਨ 24ਕੇ ਗੋਲਡ ਪਲੇਟੇਡ ਕਸਟਮਾਈਜ਼ ਡਿਜਾਈਨ ਐੱਮ.ਆਈ.9 ਯੂਜ਼ਰਸ ਲਈ ਤਿਆਰ ਕੀਤਾ ਹੈ। ਗੋਲਡੇਨ ਕਾਨਸੈਪਟ ਨਾਂ ਦੀ ਇਹ ਕੰਪਨੀ ਕਸਟਮਾਈਜ਼ਡ ਆਈਫੋਨ ਅਤੇ ਆਈਫੋਨਸ ਕੇਸੇਜ ਪ੍ਰੀਮੀਅਮ ਲੇਦਰ ਜਾਂ ਸਟੋਨਸ ਨਾਲ ਬਣਾਉਂਦੀ ਹੈ। ਇਸ ਕੰਪਨੀ ਦੇ ਗੋਲਡ ਪਲੇਟੇਡ ਆਈਫੋਨ ਕੇਸ 40,000 ਡਾਲਰ (ਕਰੀਬ 28 ਲੱਖ ਰੁਪਏ) ਤਕ 'ਚ ਵਿਕਦੇ ਹਨ।

ਅਜਿਹੇ 'ਚ ਲੋਕਾਂ ਦਾ ਵੱਡਾ ਯੂਜ਼ਰਬੇਸ ਹੈ ਜੋ ਆਪਣੇ ਆਈਫੋਨਸ ਨੂੰ ਕਸਟਮਾਈਜ਼ ਕਰਵਾਉਂਦੇ ਹਨ ਜਾਂ ਕਰਵਾਉਣਾ ਚਾਹੁੰਦੇ ਹਨ। ਕਈ ਹੋਰ ਕੰਪਨੀਆਂ ਆਈਫੋਨ ਕੇਸੇਜ ਅਤੇ ਡਿਵਾਈਸ ਕਸਟਮਾਈਜ਼ ਕਰਦੀ ਹੈ ਪਰ ਸ਼ਿਓਮੀ ਡਿਵਾਈਸ ਪਹਿਲੀ ਵਾਰ ਗੋਲਡ ਪਲੇਟੇਡ ਕੀਤਾ ਗਿਆ ਹੈ। ਐੱਮ.ਆਈ.9 ਡਿਵਾਈਸ ਦਾ 24ਕੇ ਗੋਲਡ ਪਲੇਟੇਡ ਕੇਸ ਕੰਪਨੀ ਨੇ ਪਹਿਲੀ ਵਾਰ ਡਿਜ਼ਾਈਨ ਕੀਤਾ ਹੈ। ਇਸ ਸਟੈਪ ਤੋਂ ਪਤਾ ਚੱਲਦਾ ਹੈ ਕਿ ਸ਼ਿਓਮੀ ਦਾ ਪ੍ਰੀਮੀਅਮ ਸਮਾਰਟਫੋਨ ਐੱਮ.ਆਈ.9 ਯੂਰੋਪੀਅਨ ਦੇਸ਼ਾਂ 'ਚ ਕਿੰਨਾ ਪਸੰਦ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਉਣ ਵਾਲੇ ਸਮੇਂ 'ਚ ਹੋਰ ਵੀ ਲਗਜ਼ਰੀ ਸਮਾਰਟਫੋਨ ਯੂਜ਼ਰਸ ਲਿਆ ਸਕਦੀ ਹੈ। ਤਸਵੀਰਾਂ 'ਚ ਦਿਖ ਰਹੇ ਕਸਟਮਾਈਜੇਸ਼ਨ 'ਚ ਡਿਵਾਈਸ ਦੇ ਰੀਅਲ ਪੈਨਲ ਨੂੰ ਗੋਲਡ ਪਲੇਟੇਡ ਪੈਨਲ ਨਾਲ ਰਿਪਲੇਸ ਕੀਤਾ ਗਿਆ ਹੈ। ਨਾਲ ਹੀ ਇਸ 'ਤੇ ਡਰੈਗਨ ਦਾ ਡਿਜ਼ਾਈਨ ਬਣਾਇਆ ਗਿਆ ਹੈ। ਹਾਲਾਂਕਿ ਇਸ ਦੀ ਕੀਮਤ ਨਾਲ ਜੁੜੇ ਡੀਟੇਲਸ ਹੁਣ ਤਕ ਸਾਹਮਣੇ ਨਹੀਂ ਆਏ ਹਨ।

Karan Kumar

This news is Content Editor Karan Kumar