ਸੁਜ਼ੂਕੀ ਨੇ ਲਾਂਚ ਕੀਤੀ ਨਵਾਂ ਹਾਇਆਬੂਸਾ, ਕੀਮਤ 16.4 ਲੱਖ ਰੁਪਏ

04/27/2021 3:13:55 PM

ਆਟੋ ਡੈਸਕ– ਸੁਜ਼ੂਕੀ ਨੇ 2021 ਮਾਡਲ ਹਾਇਆਬੂਸਾ ਬਾਈਕ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 16.4 ਲੱਖ ਰੁਪਏ ਰੱਖੀ ਗਈ ਹੈ। ਇਸ ਬਾਈਕ ’ਚ ਤੁਹਾਨੂੰ 1340 ਸੀਸੀ ਦਾ ਫੋਰ ਸਿਲੰਡਰ ਇੰਜਣ ਮਿਲਦਾ ਹੈ ਪਰ 2021 ਮਾਡਲ ’ਚ ਕੁਝ ਬਦਲਾਅ ਕੀਤੇ ਗਏ ਹਨ, ਜਿਵੇਂ ਕਿ ਪਿਸਟਨਸ ਦਾ ਭਾਰ ਥੋੜ੍ਹਾ ਘੱਟ ਕਰ ਦਿੱਤਾ ਗਿਆ ਹੈ। ਠੀਕ ਇਸੇ ਤਰ੍ਹਾਂ ਹੀ ਨਵੀਂ ਕਨੈਕਟਿੰਗ ਰਾਡਸ ਲਗਾਈ ਗਈ ਹੈ ਅਤੇ ਫਿਊਲ ਇੰਜੈਕਟਰਸ ਨੂੰ ਵੀ ਬਦਲਿਆ ਗਿਆ ਹੈ। ਇਕ ਰਿਪੋਰਟ ਮੁਤਾਬਕ, ਪਹਿਲਾਂ ਇਹ ਬਾਈਕ 197 ਐੱਚ.ਪੀ. ਦੀ ਪਾਵਰ ਜਨਰੇਟ ਕਰਦੀ ਸੀ। ਬਦਲਾਵਾਂ ਦੇ ਚਲਦੇ ਹੁਣ ਨਵੀਂ ਹਾਇਆਬੂਸਾ 190 ਐੱਚ.ਪੀ. ਦੀ ਪਾਵਰ ਜਨਰੇਟ ਕਰੇਗੀ ਅਤੇ ਜੋ ਟਾਰਕ ਹੈ ਉਹ 150 ਐੱਨ.ਐੱਮ. ਦਾ ਮਿਲਦਾ ਹੈ। ਹਾਲਾਂਕਿ, ਸੁਜ਼ੂਕੀ ਦਾ ਦਾਅਵਾ ਹੈ ਕਿ 2021 ਮਾਡਲ ਹਾਇਆਬੂਸਾ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਹੋਵੇਗੀ। 

ਨਵੀਂ ਹਾਇਆਬੂਸਾ ’ਚ ਟ੍ਰੈਕਸ਼ਨ ਕੰਟਰੋਲ, ਐਂਟੀ-ਵਿਲੀ ਕੰਟਰੋਲ, ਲਾਂਚ ਕੰਟਰੋਲ, ਇੰਜਣ ਬ੍ਰੇਕ ਕੰਟਰੋਲ, ਕਰੂਜ਼ ਕੰਟਰੋਲ, ਕਾਰਨਿੰਗ ਏ.ਬੀ.ਐੱਸ. ਅਤੇ ਹਿੱਲ ਹੋਲਡ ਕੰਟਰੋਲ ਮਿਲਣ ਵਾਲਾ ਹੈ। ਇਸ ਤੋਂ ਇਲਾਵਾ ਨਵੀਂ ਹਾਇਆਬੂਸਾ ’ਚ ਤਿੰਨ ਪਾਵਰ ਮੋਡ ਵੀ ਮਿਲਣਗੇ। ਨਵੀਂ ਸੁਜ਼ੂਕੀ ਹਾਇਆਬੂਸਾ ’ਚ ਤੁਹਾਨੂੰ ਐੱਲ.ਈ.ਡੀ. ਹੈੱਡਲਾਈਟਾਂ, ਵੱਡਾ ਐਨਾਲਾਗ ਡੈਸ਼ਬੋਰਡ, ਨਵੀਂ ਟੀ.ਐੱਫ.ਟੀ. ਡਿਸਪਲੇਅ ਮਿਲੇਗੀ। ਬਾਈਕ ’ਚ ਐਗਜਾਸਟ ਸਿਸਟਮ ਦਾ ਭਾਰ ਘੱਟ ਹੋਣ ਕਾਰਨ ਨਵੀਂ ਹਾਇਆਬੂਸਾ ਦਾ ਭਾਰ ਵੀ ਘੱਟ ਹੋ ਗਿਆ ਹੈ। ਭਾਰਤ ’ਚ ਇਸ ਬਾਈਕ ਦਾ ਮੁਕਾਬਲਾ  Kawasaki ZX-14R ਨਾਲ ਹੋਵੇਗਾ। ਜੇਕਰ ਤੁਸੀਂ ਇਸ ਬਾਈਕ ਦੀ ਆਨਲਾਈਨ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਇਕ ਲੱਖ ਰੁਪਏ ਟੋਕਨ ਰਕਮ ਦੇ ਕੇ ਬੁੱਕ ਕਰ ਸਕਦੇ ਹੋ। 


Rakesh

Content Editor

Related News