ਬੰਦ ਹੋ ਜਾਵੇਗਾ Suzuki Hayabusa ਦਾ ਪ੍ਰੋਡਕਸ਼ਨ

12/07/2018 4:53:18 PM

ਆਟੋ ਡੈਸਕ– ਤੇਜ਼ ਰਫਤਾਰ ਅਤੇ ਆਕਰਸ਼ਕ ਲੁੱਕ ਕਾਰਨ ਦੁਨੀਆ ਭਰ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਸੁਜ਼ੂਕੀ ਹਾਯਾਬੂਸਾ ਬਾਈਕ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 31 ਦਸੰਬਰ ਤੋਂ ਬਾਅਦ ਸੁਜ਼ੂਕੀ ਹਾਯਾਬੂਸਾ ਦਾ ਪ੍ਰੋਡਕਸ਼ਨ ਬੰਦ ਹੋ ਜਾਵੇਗਾ। ਇਸ ਸੁਪਰਬਾਈਕ ਦਾ ਪ੍ਰੋਡਾਕਸ਼ਨ ਪਿਛਲੇ 20 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਗਲੋਬਲ ਬਾਜ਼ਾਰ ’ਚ ਹਾਯਾਬੂਸਾ ਦੀ ਐਂਟਰੀ ਅਕਤੂਬਰ 1998 ’ਚ ਹੋਈ ਸੀ ਅਤੇ 1999 ਤੋਂ ਇਸ ਦਾ ਪ੍ਰੋਡਕਸ਼ਨ ਸ਼ੁਰੂ ਹੋਇਆ। ਦੱਸ ਦੇਈਏ ਕਿ ਇਹ ਉਸ ਦੌਰ ਦੀ ਅਜਿਹੀ ਪਹਿਲੀ ਬਾਈਕ ਸੀ ਜਿਸ ਨੇ 320 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੈਅ ਕੀਤੀ ਸੀ।

ਪ੍ਰਡਕਸ਼ਨ ਬੰਦ ਕਰਨ ਦਾ ਕਾਰਨ 
ਹਾਯਾਬੂਸਾ ਨੂੰ ਆਖਰੀ ਅਪਡੇਟ 2008 ’ਚ ਮਿਲੀ ਸੀ, ਉਦੋਂ ਤੋਂ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ। ਯੂਰੋ-4 ਦੇ ਰੈਗੁਲੇਸ਼ੰਸ ਮੁਤਾਬਕ, ਇਸ ਦਾ ਇੰਜਣ ਤੈਅ ਲਿਮਟ ਨੂੰ ਮੈਚ ਨਹੀਂ ਕਰਦਾ ਅਤੇ 31 ਦਸੰਬਰ ਤੋਂ ਬਾਅਦ ਸੁਜ਼ੂਕੀ ਅਤੇ ਉਸ ਦੇ ਡੀਲਰਜ਼ ਨੂੰ ਹਾਯਾਬੂਸਾ ਵੇਚਣ ਦੀ ਮਨਜ਼ੂਰੀ ਨਹੀਂ ਹੋਵੇਗੀ।

ਦੱਸ ਦੇਈਏ ਕਿ ਰਾਜਾਂ ’ਚ ਕੰਪਨੀ ਉਦੋਂ ਤਕ ਆਪਣੀ ਵਿਕਰੀ ਜਾਰੀ ਰੱਖੇਗੀ, ਜਦੋਂ ਤਕ ਉਸ ਦਾ ਸਟਾਕ ਖਤਮ ਨਹੀਂ ਹੋ ਜਾਂਦਾ। ਅਮਰੀਕੀ ਬਾਜ਼ਾਰ ਲਈ ਅਜੇ ਇਸ ਦੇ ਬੰਦ ਹੋਣ ਦੀ ਸਮਾਂ ਮਿਆਦ ਤੈਅ ਨਹੀਂ ਕੀਤੀ ਗਈ ਪਰ ਭਾਰਤ ’ਚ ਇਸ ਦੀ ਵਿਕਰੀ 2020 ’ਚ ਆਉਣ ਵਾਲੇ BS-6 ਰੈਗੁਲੇਸ਼ੰਸ ਤਕ ਜਾਰੀ ਰਹਿ ਸਕਦੀ ਹੈ। ਬੀਤੇ 20 ਸਾਲਾਂ ’ਚ ਸੁਜ਼ੂਕੀ ਹਾਯਾਬੂਸਾ ਦੇ ਡਿਜ਼ਾਈਨ ਅਤੇ ਲੁੱਕ ’ਚ ਕੋਈ ਖਾਸ ਬਦਲਾਅ ਨਹੀਂ ਆਇਆ। ਪਿਛਲੇ ਦੋ ਦਹਾਕਿਆਂ ਤੋਂ ਬਾਅਦ ਵੀ ਇਸ ਦੈ ਐਰੋ ਡਾਈਨੈਮਿਕ ਡਿਜ਼ਾਈਨ, ਉਥੇ ਹੀ ਬਾਡੀਵਰਕ ਅਤੇ ਸਟਾਈਲਿੰਗ ਹੈ।