ਨਵੇਂ ਕਲਰ ਆਪਸ਼ਨ ਤੇ ਬਲੂਟੁੱਥ ਕੁਨੈਕਟੀਵਿਟੀ ਨਾਲ ਲਾਂਚ ਹੋਇਆ Suzuki Gixxer

02/10/2023 6:51:03 PM

ਆਟੋ ਡੈਸਕ- ਸੁਜ਼ੂਕੀ ਇੰਡੀਆ ਨੇ ਅਪਡੇਟਿਡ Gixxer, Gixxer SF, Gixxer 250 ਅਤੇ Gixxer SF 250 ਨੂੰ ਲਾਂਚ ਕਰ ਦਿੱਤਾ ਹੈ। ਨਿਰਮਾਤਾ ਨੇ ਇਸਨੂੰ ਨਵੀਂ ਕਲਰ ਸਕੀਮ ਅਤੇ 'Suzuki Ride Connect' ਬਲੂਟੁੱਥ ਕੁਨੈਕਟੀਵਿਟੀ ਸਿਸਟਮ ਦੇ ਨਾਲ ਪੇਸ਼ ਕੀਤਾ ਹੈ। 

Suzuki Gixxer ਦੇ ਨਾਲ-ਨਾਲ Gixxer 250  ਰੇਂਜ 'ਚ ਨਵੇਂ ਕਲਰ ਆਪਸ਼ਨ ਦਿੱਤੇ ਹਨ। ਨਵੇਂ ਕਲਰ ਆਪਸ਼ਨ ਮਿਲਣ ਤੋਂ ਬਾਅਦ Gixxer 250 ਹੁਣ ਮੈਟੇਲਿਕ ਮੈਟ ਬਲੈਕ ਨੰਬਰ 2 ਅਤੇ ਮੈਟੇਲਿਕ ਟਰਾਈਟਨ ਬਲਿਊ ਦੇ ਨਾਲ ਮੈਟੇਲਿਕ ਸੋਨਿਕ ਸਿਲਵਰ ਰੰਗ 'ਚ ਉਪਲੱਬਧ ਹੋਵੇਗਾ। 

ਨਵੇਂ ਕਲਰ ਆਪਸ਼ਨ ਤੋਂ ਇਲਾਵਾ Suzuki Gixxer ਰੇਂਜ 'ਚ ਅਪਡੇਟ Suzuki Ride Connect ਫੀਚਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿਸਨੂੰ ਤੁਸੀਂ ਆਪਣੇ ਸਮਾਰਟਫੋਨ ਨਾਲ ਕੁਨੈਕਟ ਕਰਕੇ ਇਨਕਮਿੰਗ ਕਾਲ ਅਤੇ ਐੱਸ.ਐੱਮ.ਐੱਸ. ਅਲਰਟ ਦੇ ਨਾਲ ਨੈਵੀਗੇਸ਼ਨ ਡਿਟੇਲਸ ਪ੍ਰਾਪਤ ਕਰ ਸਕਦੇ ਹੋ। ਹਾਲਾਂਕਿ ਇਹ ਸਿਸਟਮ Access 125, Avenis ਅਤੇ Burgman Street EX 'ਚ ਵੀ ਦਿੱਤਾ ਗਿਆ ਹੈ। 

ਇਨ੍ਹਾਂ ਅਪਡੇਟਸ ਦੇ ਚਲਦੇ ਜਿਕਸਰ ਸੀਰੀਜ਼ ਦੀਆਂ ਕੀਮਤਾਂ ਵੱਧ ਗਈਆਂ ਹਨ। ਇਨ੍ਹਾਂ ਵਧੀਆਂ ਹੋਈਆਂ ਕੀਮਤਾਂ ਮੁਤਾਬਕ, ਜਿਕਸਰ ਸਟਰੀਮ ਨੇਕਡ 7,000 ਰੁਪਏ ਅਤੇ ਜਿਕਸਰ ਐੱਸ.ਐੱਫ. ਕਰੀਬ 8,000 ਰੁਪਏ ਮਹਿੰਗਾ ਹੋ ਗਿਆ ਹੈ। ਇਨ੍ਹਾਂ ਦੀਆਂ ਕੀਮਤਾਂ 1.40 ਲੱਖ ਰੁਪਏ ਅਤੇ 1.45 ਲੱਖ ਰੁਪਏ ਹੋ ਗਈਆਂ ਹਨ। ਇਸਤੋਂ ਇਲਾਵਾ Gixxer 250 ਦੀ ਕੀਮਤ 14,000 ਰੁਪਏ ਅਤੇ Gixxer SF 250 ਦੀ ਕੀਮਤ 10,000 ਰੁਪਏ ਵਧਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ 1.95 ਲੱਖ ਰੁਪਏ ਅਤੇ 2.02 ਲੱਖ ਰੁਪਏ ਹੋ ਗਈਆਂ ਹਨ। 

Rakesh

This news is Content Editor Rakesh