Suzuki Avenis ਦਾ ਸਟੈਂਡਰਡ ਐਡੀਸ਼ਨ ਲਾਂਚ, ਸ਼ਾਨਦਾਰ ਲੁੱਕ ਨਾਲ ਮਿਲਣਗੇ ਜ਼ਬਰਦਸਤ ਫੀਚਰਜ਼

04/01/2022 5:30:23 PM

ਆਟੋ ਡੈਸਕ– ਭਾਰਤੀ ਬਾਜ਼ਾਰ ’ਚ ਟੂ-ਵ੍ਹੀਲਰਜ਼ ਦੀ ਲੋਕਪ੍ਰਿਯਤਾ ਕਾਫੀ ਵੱਧ ਰਹੀ ਹੈ। ਇਸ ਵਿਚਕਾਰ ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਸ਼ੁੱਕਰਵਾਰ ਨੂੰ ਅਵੇਨਿਸ ਸਕੂਟਰ ਦਾ ਸਟੈਂਡਰਡ ਐਡੀਸ਼ਨ ਲਾਂਚ ਕਰ ਦਿੱਤਾ ਹੈ। ਇਸ ਨਵੇਂ ਸਕੂਟਰ ਦੀ ਐਕਸ ਸ਼ੋਅਰੂਮ ਕੀਮਤ 86,500 ਰੁਪਏ ਰੱਖੀ ਗਈ ਹੈ। ਇਸਤੋਂ ਪਹਿਲਾਂ ਕੰਪਨੀ ਨੇ ਸੁਜ਼ੂਕੀ ਅਵੇਨਿਸ ਦਾ ਰਾਈਡ ਕੁਨੈਕਟ ਅਤੇ ਰੇਸ ਐਡੀਸ਼ਨ ਪੇਸ਼ ਕੀਤਾ ਸੀ। 

ਸੁਜ਼ੂਕੀ ਦਾ ਕਹਿਣਾ ਹੈ ਕਿ ਉਸਨੇ ਜ਼ਿਆਦਾ ਮੰਗ ਅਤੇ ਗਾਹਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਅਵੇਨਿਸ ਦੇ ਇਸ ਨਵੇਂ ਵਰਜ਼ਨ ਨੂੰ ਪੇਸ਼ ਕੀਤਾ ਗਿਆ ਹੈ। ਅਵੇਨਿਸ ਸਟੈਂਡਰਡ ਐਡੀਸ਼ਨ ਬਾਡੀ-ਮਾਊਂਟੇਡ ਐੱਲ.ਈ.ਡੀ. ਹੈੱਡਲੈਂਪ, ਐੱਲ.ਈ.ਡੀ. ਟੇਲ ਲੈਂਪ ਅਤੇ ਮੋਟਰਸਾਈਕਲ ਤੋਂ ਪ੍ਰੇਰਿਤ ਰੀਅਰ ਇੰਡੀਕੇਟਰਸ ਦੇ ਨਾਲ ਆਉਂਦਾ ਹੈ। 

ਸੁਜ਼ੂਕੀ ਅਵੇਨਿਸ ਦੇ ਨਾਲ 125 ਸੀਸੀ ਦਾ ਇੰਜਣ ਦਿੱਤਾ ਗਿਆ ਹੈ ਜੋ ਐੱਫ.ਆਈ. ਤਕਨੀਕ ਦੇ ਨਾਲ ਆਉਂਦਾ ਹੈ। ਇਹ ਇੰਜਣ 6750 ਆਰ.ਪੀ.ਐੱਮ. ’ਤੇ 8.7 ਪੀ.ਐੱਸ. ਦੀ ਪਾਵਰ ਅਤੇ 5500 ਆਰ.ਪੀ.ਐੱਮ. ’ਤੇ 10 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਜਨਾਨੀਆਂ ਦੇ ਹਿਸਾਬ ਨਾਲ ਇਹ ਸਕੂਟਰ ਬਿਲਕੁਲ ਸਹੀ ਹੈ ਕਿਉਂਕਿ ਇਸਦਾ ਭਾਰ ਸਿਰਫ 106 ਕੋਲੋਗ੍ਰਾਮ ਹੈ ਜੋ ਇਸਨੂੰ ਸੈਗਮੈਂਟ ਦਾ ਹਲਕਾ ਸਕੂਟਰ ਬਣਾਉਂਦਾ ਹੈ। 

ਮਿਲਣਗੇ ਜ਼ਬਰਦਸਤ ਫੀਚਰਜ਼
ਸਟੈਂਡਰਡ ਐਡੀਸ਼ਨ ’ਚ ਕਈਪੈਸਾ ਵਸੂਲ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ ਬਾਹਰੀ ਹਿੰਜ-ਟਾਈਪ ਫਿਊਲ ਕੈਪ ਅਤੇ ਸੀਟ ਦੇ ਹੇਠਾਂ ਇਕ ਵੱਡੀ ਸਟੋਰੇਜ ਸਪੇਸ ਮਿਲਦੀ ਹੈ। ਤਾਂ ਜਦੋਂ ਵੀ ਤੁਸੀਂ ਸਕੂਟਰ ’ਚ ਪੈਟਰੋਲ ਭਰਵਾਉਂਦੇ ਹੋ ਤਾਂ ਸਕੂਟਰ ਤੋਂ ਉਤਰਕੇ ਤੁਹਾਨੂੰ ਸੀਟ ਨਵੀਂ ਖੋਲਣੀ ਪਵੇਗੀ, ਇਸ ਵਿਚ ਬਾਹਰੋਂ ਹੀ ਪੈਟਰੋਲ ਪੁਆਇਆ ਜਾਂਦਾ ਹੈ। ਇਸਤੋਂ ਇਲਾਵਾ ਸੁਜ਼ੂਕੀ ਅਵੇਨਿਸ ’ਚ ਸਪਲਿਟ ਗ੍ਰੈਬ ਰੇਲ, ਅਲੌਏ ਵ੍ਹੀਲ, ਸਪੋਰਟੀ ਮਫਲਰ ਕਵਰ ਅਤੇ ਟ੍ਰੈਂਡੀ ਗ੍ਰਾਫਿਕਸ ਹਨ। 


Rakesh

Content Editor

Related News