ਆਟੋਮੋਬਾਇਲ ਸੈਕਟਰ ’ਚ SUVs ਦਾ ਵਧਿਆ ਕ੍ਰੇਜ਼, ਕਾਰਾਂ ਦੀ ਹੋ ਰਹੀ ਰਿਕਾਰਡ ਬੁਕਿੰਗ

07/15/2019 1:57:52 PM

ਆਟੋ ਡੈਸਕ– ਆਟੋਮੋਬਾਇਲ ਸੈਕਟਰ ਲਈ ਸਪੋਰਟਸ ਯੂਟਿਲਿਟੀ ਵਾਹਨ (SUVs) ਕਾਫੀ ਬਿਹਤਰੀਨ ਸਾਬਤ ਹੋ ਰਹੀਆਂ ਹਨ। ਹਾਲ ਹੀ ’ਚ ਬਾਜ਼ਾਰ ’ਚ ਆਏ 3 ਵਾਹਨਾਂ (ਐੱਮ.ਜੀ. ਹੈਕਟਰ, ਹੁੰਡਈ ਵੈਨਿਊ ਅਤੇ ਮਹਿੰਦਰਾ ਐਕਸ.ਯੂ.ਵੀ. 300) ਦੀ ਬੁਕਿੰਗ ਅਤੇ ਵਿਕਰੀ ਨੂੰ ਕਿਸੇ ਤਰ੍ਹਾਂ ਦਾ ਸੰਕੇਤ ਮੰਨੀਏ ਤਾਂ ਪਤਾ ਚੱਲਦਾ ਹੈ ਕਿ ਅਰਥਵਿਵਸਥਾ ’ਚ ਨਰਮੀ ਅਤੇ ਕਮਜ਼ੋਰ ਮਨੋਬਲ ਦੇ ਬਾਵਜੂਦ ਕਾਰ ਖਰੀਦਾਰ ਨਵੀਂ ਐੱਸ.ਯੂ.ਵੀ. ਨੂੰ ਹੱਥੋ-ਹੱਥੀਂ ਲੈ ਰਹੇ ਹਨ। 

MG Hector ਦੀ ਹੋ ਰਹੀ ਰਿਕਾਰਡ ਬੁਕਿੰਗ
ਐੱਮ.ਜੀ. ਮੋਟਰ ਇੰਡੀਆ ਦੀ ਪਹਿਲੀ ਕਾਰ ਐੱਮ.ਜੀ. ਹੈਕਟਰ ਦੀ ਬੁਕਿੰਗ ਸ਼ੁਰੂ ਹੋਈ ਤਾਂ ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਕੰਪਨੀ ਨੂੰ ਕਰੀਬ 17,500 ਕਾਰਾਂ ਦੀ ਬੁਕਿੰਗ ਮਿਲ ਗਈ। ਕੰਪਨੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਛਾਬਾ ਨੇ ਕਿਹਾ ਕਿ ਜੇਕਰ ਬੁਕਿੰਗ ਦੀ ਇਹੀ ਰਫਤਾਰ ਬਣੀ ਰਹੀ ਅਤੇ ਕੋਈ ਬੁਕਿੰਗ ਰੱਦ ਨਹੀਂ ਹੁੰਦੀ ਤਾਂ ਐੱਮ.ਜੀ. ਨੂੰ ਬੁਕਿੰਗ ਬੰਦ ਕਰਨੀ ਪਵੇਗੀ। 

SUVs ਨੂੰ ਲੈ ਕੇ ਹੁੰਡਈ ਵੀ ਚੱਲ ਰਹੀ ਅੱਗੇ
ਹੁੰਡਈ ਮੋਟਰ ਇੰਡੀਆ ’ਚ ਵਿਕਰੀ ਅਤੇ ਮਾਰਕੀਟਿੰਗ ਦੇ ਨੈਸ਼ਨਲ ਹੈੱਡ ਵਿਕਾਸ ਜੈਨ ਵੀ ਕਾਫੀ ਉਤਸ਼ਾਹਿਤ ਹਨ ਕਿਉਂਕਿ ਕੰਪਨੀ ਦੀ ਕਈ ਕੰਪੈਕਟ SUVs ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਕੰਪਨੀ ਨੇ 23 ਮਈ ਤੋਂ Venue ਦੀ ਵਿਕਰੀ ਸ਼ੁਰੂ ਕੀਤੀ ਸੀ ਅਤੇ ਹੁਣ ਤਕ 18,500 SUVs ਵੇਚ ਚੁੱਕੀ ਹੈ ਅਤੇ 23,000 ਵਾਹਨਾਂ ਤੋਂ ਜ਼ਿਆਦਾ ਬੁਕਿੰਗ ਦੀ ਉਮੀਦ ਅਗਲੇ ਤਿੰਨ ਮਹੀਨੇ ’ਚ ਹੋਣ ਦੀ ਉਮੀਦ ਹੈ। 

ਕਾਫੀ ਪਸੰਦ ਕੀਤੀ ਜਾ ਰਹੀ mahindra xuv300 
ਮਹਿੰਦਰਾ ਐਕਸ.ਯੂ.ਵੀ. 300 ਦੇ ਬਾਜ਼ਾਰ ’ਚ ਆਉਣ ਦੇ 4 ਮਹੀਨੇ ਬਾਅਦ ਵੀ ਇਸ ਦੀ ਚੰਗੀ ਮੰਗ ਦੇਖੀ ਜਾ ਰਹੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਫਰਵਰੀ ਤੋਂ ਹੁਣ ਤਕ 35,000 ਵਾਹਨਾਂ ਤੋਂ ਜ਼ਿਆਦਾ ਦੀ ਬੁਕਿੰਗ ਮਿਲ ਚੁੱਕੀ ਹੈ। ਨਵੇਂ ਮਾਡਲ ਦੀ ਬਦੌਲਤ ਹੀ ਮੁੰਬਈ ਹੈਡਕੁਆਰਟਰ ਵਾਲੀ ਐੱਸ.ਯੂ.ਵੀ. ਦਿੱਗਜ ਦੀ ਵਿਕਰੀ ਜੂਨ ਮਹੀਨੇ ’ਚ ਸਕਾਰਾਤਮਕ ਰਹੀ ਜਦੋਂਕਿ ਹੋਰ ਸਾਰਿਆਂ ਦੇ ਵਿਕਰੀ ਅੰਕੜਿਆਂ ’ਚ ਗਿਰਾਵਟ ਆਈ ਹੈ। ਮਹਿੰਦਰਾ ਔਸਤਨ ਹਰ ਮਹੀਨੇ4000 ਐਕਸ.ਯੂ.ਵੀ. 300 ਦੀ ਵਿਕਰੀ ਕਰ ਰਹੀ ਹੈ। ਵੈਨਿਊ ਅਤੇ ਕੀਤਾ ਮੋਟਰਜ਼ ਦੀ ਸੇਲਟੋਸ ਦੇ ਬਾਜ਼ਾਰ ’ਚ ਆਉਣ ਨਾਲ ਮਹਿੰਦਰਾ ਨੂੰ ਸਖਤ ਚੁਣੌਤੀ ਮਿਲ ਸਕਦੀ ਹੈ। 

ਸ਼ੁਰੂਆਤੀ ਜੋਸ਼ ਨੂੰ ਬਿਹਤਰ ਵਿਕਰੀ ਅੰਕੜਿਆਂ ’ਚ ਬਦਲਾਅ ਦਾ ਇੰਤਜ਼ਾਰ ਕਰ ਰਹੀਆਂ ਕੰਪਨੀਆਂ
ਕੰਪਨੀਆਂ ਨਵੀਆਂ ਕਾਰਾਂ ਨੂੰ ਉਮੀਦ ਤੋਂ ਬਿਹਤਰ ਪ੍ਰਤੀਕਿਰਿਆ ਮਿਲਣ ਨਾਲ ਉਤਸ਼ਾਹਿਤ ਤਾਂ ਹਨ ਪਰ ਕੋਈ ਵੀ ਅਜੇ ਇਸ ਦਾ ਜਸ਼ਨ ਨਹੀਂ ਮਨਾ ਰਹੀਆਂ ਅਤੇ ਸ਼ੁਰੂਆਤੀ ਜੋਸ਼ ਨੂੰ ਬਿਹਤਰ ਵਿਕਰੀ ਅੰਕੜਿਆਂ ’ਚ ਬਦਲਾਅ ਦਾ ਇੰਤਜ਼ਾਰ ਕਰ ਰਹੀਆਂ ਹਨ। ਛਾਬਾ ਨੇ ਦੱਸਿਆ ਕਿ ਕੰਪਨੀ ਹੌਲੀ-ਹੌਲੀ ਪ੍ਰੋਡਕਸ਼ਨ ਵਧਾਉਣਾ ਪਸੰਦ ਕਰੇਗੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਵੀ ਸੁਚੇਤ ਰਹਿਣਾ ਹੋਵੇਗਾ ਕਿ ਕਿਤੇ ਕੁਝ ਗੜਬੜ ਨਾ ਹੋ ਜਾਵੇ। ਕੀਮਤ, ਤਕਨੀਕ, ਪੋਜ਼ੀਸ਼ਨਿੰਗ ਅਤੇ ਬ੍ਰਾਂਡ ਮਾਰਕੀਟਿੰਗ ਸਾਰੇ ਲਿਹਾਜ ਨਾਲ ਹੈਕਟਰ ਖਰੀਦਾਰਾਂ ਨੂੰ ਲੁਭਾ ਰਹੀ ਹੈ।