ਲੱਖਾਂ ’ਚ ਵਿਕੀ ਸਟੀਵ ਜਾਬਸ ਦੇ ਸਾਈਨ ਵਾਲੀ ਫਲਾਪੀ ਡਿਸਕ

12/07/2019 11:55:41 AM

ਗੈਜੇਟ ਡੈਸਕ– ਐਪਲ ਦੇ ਕੋ-ਫਾਊਂਡਰ ਸਟੀਵ ਜਾਬਸ ਵਲੋਂ ਸਾਈਨ ਕੀਤੀ ਗਈ ਫਲਾਪੀ-ਡਿਸਕ ਨੂੰ ਪਿਛਲੇ ਹਫਤੇ ਆਕਸ਼ਨ ਲਈ ਰੱਖਿਆ ਜਾਣਾ ਤੈਅ ਕੀਤਾ ਗਿਆ ਸੀ। ਇਸ ਫਲਾਪੀ ਡਿਸਕ ਦੀ ਨੀਲਾਮੀ ਕਰਵਾ ਰਹੇ ਆਕਸ਼ਨ ਹਾਊਸ ਨੇ ਇਸ ਦੀ ਕੀਮਤ 7,500 ਡਾਲਰ (ਕਰੀਬ 5.4 ਲੱਖ ਰੁਪਏ) ਰੱਖੀ ਸੀ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਜਾਬਸ ਦੇ ਸਾਈਨ ਵਾਲੀ ਫਲਾਪੀ ਡਿਸਕ ਨੂੰ ਤੈਅ ਕੀਮਤ ਤੋਂ ਕਰੀਬ 1000 ਫੀਸਦੀ ਜ਼ਿਆਦਾ ਮੁਨਾਫੇ ’ਤੇ ਵੇਚਿਆ ਗਿਆ ਹੈ। 
- 9to5Mac ਦੀ ਰਿਪੋਰਟ ਮੁਤਾਬਕ, ਇਸ ਫਲਾਪੀ ਡਿਸਕ ਨੂੰ 84,115 ਡਾਲਰ 9ਕਰੀਬ 6.14 ਲੱਖ ਰੁਪਏ) ਦੀ ਕੀਮਤ ’ਤੇ ਵੇਚਿਆ ਗਿਆ ਹੈ। 
ਦੱਸ ਦੇਈਏ ਕਿ ਇਸ ਫਲਾਪੀ ’ਚ ਐਪਲ ਦੇ Macintosh ਸਿਸਟਮ ਟੂਲਸ ਵਰਜ਼ਨ 6.0 ਦੀ ਇਕ ਕਾਪੀ ਵੀ ਸੇਵ ਕੀਤੀ ਗਈ ਹੈ। ਉਥੇ ਹੀ ਇਸ ਦੇ ਉਪਰ ਸਟੀਵ ਜਾਬਸ ਦੇ ਸਾਈਨ ਨੂੰ ਦੇਖਿਆ ਜਾ ਸਕਦਾ ਹੈ। 

ਬਹੁਤ ਕੀਮਤੀ ਹੈ ਸਟੀਵ ਜਾਬਸ ਦਾ ਸਾਈਨ
ਸਟੀਬ ਜਾਬਸ ਬਹੁਤ ਘੱਟ ਸਾਈਨ ਕਰਦੇ ਹਨ, ਇਸੇ ਲਈ ਉਨ੍ਹਾਂ ਦੇ ਸਾਈਨ ਨੂੰ ਕਾਫੀ ਕੀਮਤੀ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਜਾਬਸ ਦੇ ਆਟੋਗ੍ਰਾਫ ਨੂੰ ਸਭ ਤੋਂ ਮਹਿੰਗੇ ਆਟੋਗ੍ਰਾਫਸ ’ਚੋਂ ਇਕ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਟੀਬ ਜਾਬਸ ਵਲੋਂ ਸਾਈਨ ਕੀਤੇ ਗਏ ToyStory ਫਿਲਮ ਦੇ ਪੋਸਟ ਦੀ ਨੀਲਾਮੀ ਹੋਈ ਸੀ ਜਿਸ ਦੀ ਕੀਮਤ 25,000 ਡਾਲਰ (ਕਰੀਬ 17,93,000 ਰੁਪਏ) ਤੈਅ ਕੀਤੀ ਗਈ ਸੀ। ਆਕਸ਼ਨ ’ਚ ToyStory ਫਿਲਮ ਦਾ ਇਹ ਪੋਸਟਰ 31,250 ਡਾਲਰ (22,40,000 ਰੁਪਏ) ’ਚ ਵਿਕ ਗਿਆ ਸੀ।