ਸਟੀਮ ਗ੍ਰੀਨਲਾਈਟ ਦੀ ਇਹ ਗੇਮ ਜੋ ਦਰਸਾਏਗੀ ISIS ਦਾ ਦ੍ਰਿਸ਼
Saturday, Jan 23, 2016 - 04:38 PM (IST)

ਜਲੰਧਰ- ਸਟੀਮ ਗ੍ਰੀਨਲਾਈਟ ਨੇ ਸਮੇਂ ਦੇ ਨਾਲ-ਨਾਲ ਕੰਪਿਊਟਰ ਲਈ ਕਈ ਨਵੀਆਂ ਗੇਮਜ਼ ਨੂੰ ਪੇਸ਼ ਕੀਤਾ ਹੈ। ਜਿਸ ਨਾਲ ਇਹ ਦਿਖਾਈ ਦਿੰਦਾ ਹੈ ਕਿ ਇਹ ਇਕ ਸੀਅਟਲ ਬੇਸਡ ਕੰਪਨੀ ਹੈ ਜਿਸ ਨੂੰ ਸਰਵਿਸ ਦੇ ਸੰਚਾਲਨ ਦੀ ਸਖਤ ਲੋੜ ਹੈ। ਸਟੀਮ ਗ੍ਰੀਨਲਾਈਟ ''ਤੇ ਜਿਹਾਦੀ ਜੇਨ ਵਰਗੇ ਟਾਈਟਲ ਨੇ ਇਸ ਗੱਲ ਨੂੰ ਸਾਬਿਤ ਕੀਤਾ ਹੈ। ਜਿਹਾਦੀ ਜੇਨ ਇਕ ਸਟਾਈਲਿਸ਼ ਐਕਸ਼ਨ ਪਲੇਟਫਾਰਮ ਹੈ ਜਿਸ ''ਚ ਪਾਰਟ ਸ਼ੂਟਰ, ਸਲੈਸ਼ਰ ਅਤੇ ਨਿੰਜਾ ਪਲੇਟਫਾਰਮ ਸ਼ਾਮਿਲ ਹਨ। ਇਸ ''ਚ ਜਿਹਾਦੀ ਜੇਨ ਗੇਮਿੰਗ ਕਰੈਕਟਰ ਨੂੰ ਜਿਹਾਦੀ ਜੋਨ ਦੀ ਤਰ੍ਹ੍ਹਾਂ ਪਰ ਇਕ ਮਖੌਲੀਆ ਅੰਦਾਜ਼ ''ਚ ਦਿਖਾਇਆ ਗਿਆ ਹੈ।
ਇਸ ਦੇ ਜ਼ਿਆਦਾਤਰ ਪਾਰਟ ''ਚ ਤੁਸੀਂ ਡੈਸ਼, ਹੈਕ ਅਤੇ ਸ਼ੂਟ ਨੂੰ ਲੈਵਲਜ਼ ਦੁਆਰਾ ਅਨੌਖੇ ਹਥਿਆਰਾਂ ਦੀ ਵਰਤੋਂ ਕਰ ਸਕੋਗੇ। ਇਸ ਦੇ ਸਕ੍ਰੀਨਸ਼ਾਟ ''ਚ ਮੁਖ ਕਰੈਕਟਰ ਨੂੰ ਇਕ ਲੜਾਕੂ ਰੂਪ ''ਚ ਦਰਸਾਇਆ ਗਿਆ ਹੈ ਜੋ ਕਿ ISIS ਦੀ ਫੌਜ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਹਾਲਾਂਕਿ ਇਸ ਨੂੰ ਦਿਖਾਉਣ ਤੋਂ ਪਹਿਲਾਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਸ ਦਾ ਕਿਸੇ ਵਾਸਤਵਿਕ ਸਿਰ ਕਲਮ ਕਰਨ ਨਾਲ ਕੋਈ ਸਬੰਧ ਨਹੀਂ ਹੈ ਪਰ ਘੱਟੋ-ਘੱਟ ਇਹ ਕਿਹਾ ਜਾ ਸਕਦਾ ਹੈ ਕਿ ਇਹ ਪੂਰੇ ਮਾਮਲੇ ਨੂੰ ਬੇਹੱਦ ਭਿਆਨਕ ਅਤੇ ਅਨੁਚਿਤ ਬਣਾ ਰਹੀ ਹੈ ਅਤੇ ਇਕ ਗੇਮ ਦੇ ਤੌਰ ਤੇ ਇਹ ਹੁਣ ਤੱਕ ਸਟੀਮ ਗ੍ਰੀਨਲਾਈਟ ''ਤੇ ਉਪਲੱਬਧ ਹੈ।