ਹੁਵਾਵੇ ਦਾ ਬਿਆਨ, 3 ਮਹੀਨੇ ''ਚ 30 ਲੱਖ ਵਿਕੇ Honor 10 ਹੈਂਡਸੈੱਟ ਯੂਨਿਟਸ

07/15/2018 10:12:33 PM

ਜਲੰਧਰ—ਹੁਵਾਵੇ ਆਨਰ ਬ੍ਰੈਂਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਨੇ ਆਪਣੇ ਲੇਟੈਸਟ ਫਲੈਗਸ਼ਿਪ ਡਿਵਾਈਸ ਆਨਰ 10 ਦੇ ਹੈਂਡਸੈੱਟ ਨੂੰ ਗਲੋਬਲੀ 30 ਲੱਖ ਯੂਨੀਟਸ ਵੇਚ ਚੁੱਕਿਆ ਹੈ। ਚੀਨ 'ਚ ਫੋਨ ਦੇ ਲਾਂਚ ਹੋਣ ਦੇ 3 ਮਹੀਨਿਆਂ ਦੇ ਅੰਦਰ ਹੀ ਇਹ ਉਪਲੱਬਧੀ ਸਾਹਮਣੇ ਆਈ ਹੈ। ਹੈਂਡਸੈੱਟ ਦੀ ਸ਼ੁਰੂਆਤੀ ਕੀਮਤ 26,600 ਰੁਪਏ ਹੈ ਤਾਂ ਉੱਥੇ ਭਾਰਤ 'ਚ ਇਸ ਫੋਨ ਦੀ ਕੀਮਤ 32,999 ਰੁਪਏ ਹੈ। ਯੂਜ਼ਰਸ ਇਸ ਫੋਨ ਨੂੰ ਫਲਿੱਪਕਾਰਟ ਦੀ ਮਦਦ ਨਾਲ ਖਰੀਦ ਸਕਦੇ ਹੋ। ਟਵਿਟਰ ਨੇ ਆਪਣੇ ਆਫੀਸ਼ਿਅਲ ਟਵਿਟਰ ਹੈਂਡਲ ਤੋਂ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਆਨਰ ਨੇ ਗਲੋਬਲੀ ਆਪਣੇ ਹੈਂਡਸੈੱਟ ਦੇ ਅੰਕੜਿਆਂ ਨੂੰ 30 ਲੱਖ ਤੋਂ ਜ਼ਿਆਦਾ ਪਰ ਕਰ ਲਿਆ ਹੈ। XDA ਡਿਵੈੱਲਪਰਸ ਦੀ ਇਕ ਰਿਪੋਰਟ ਮੁਤਾਬਕ ਆਨਰ 10 ਨੇ ਆਨਲਾਈਨ ਰਿਟੇਲਰ ਸ਼ਾਪ 'ਤੇ ਬੈਸਟ ਸੇਲਿੰਗ ਸਮਾਰਟਫੋਨ ਦਾ ਰਿਕਾਰਡ ਤੋੜ ਦਿੱਤਾ ਹੈ।


ਸਪੈਸੀਫਿਕੇਸ਼ਨਸ
ਸਮਾਰਟਫੋਨ ਜੀ.ਪੀ.ਯੂ. ਟਰਬੋ ਟੈਕਨਾਲੋਜੀ ਨਾਲ ਆਉਂਦਾ ਹੈ ਜੋ ਫੋਨ ਗ੍ਰਾਫਿਕਸ ਦੇ ਪਰਫਾਰਮੈਂਸ ਨੂੰ 60 ਫੀਸਦੀ ਤੱਕ ਵਧਾ ਦਿੰਦਾਂ ਹੈ ਤਾਂ ਉੱਥੇ ਇਸ 'ਚ ਸਿਰਫ 30 ਫੀਸਦੀ ਬੈਟਰੀ ਦਾ ਹੀ ਇਸਤੇਮਾਲ ਹੁੰਦਾ ਹੈ। ਫੋਟੋਗ੍ਰਾਫੀ ਲਈ ਇਸ 'ਚ ਸੁਪਰ ਨਾਈਟ ਸੀਨ ਮੋਡ ਦਿੱਤਾ ਗਿਆ ਹੈ ਜੋ ਉੱਥੇ ਫੋਨ ਏ.ਆਈ. ਸਮਾਰਟ ਐਂਟੀ ਸ਼ੇਕ ਟੈਕਨਾਲੋਜੀ ਨਾਲ ਆਉਂਦਾ ਹਾ ਜਿਸ ਨੂੰ ਹੁਵਾਵੇ ਪੀ20 ਅਤੇ ਪੀ20 ਪ੍ਰੋ 'ਚ ਇਸਤੇਮਾਲ ਕੀਤਾ ਜਾ ਚੁੱਕਿਆ ਹੈ। ਆਨਰ 10 ਜੀ.ਟੀ. 'ਚ ਨੌਚ 5.8 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ ਜੋ 19:9 ਆਸਪੈਕਟ ਰੇਸ਼ੀਓ ਨੂੰ ਸਪੋਰਟ ਕਰਦਾ ਹੈ ਜੋ 2280x1080 ਪਿਕਸਲ ਦੇ FHD+Resolution ਨਾਲ ਆਉਂਦਾ ਹੈ।

ਫੋਨ 'ਚ ਕਿਰਿਨ 970 ਪ੍ਰੋਸੈੱਸਰ ਦਿੱਤਾ ਗਿਆ ਹੈ ਜੋ ਈ.ਐੱਮ.ਯੂ. 8.1 ਐਂਡ੍ਰਾਇਡ 8.1 ਓਰੀਓ ਓ.ਐੱਸ. ਨਾਲ ਆਉਂਦਾ ਹੈ। ਫੋਨ 'ਚ 24 ਮੈਗਾਪਿਕਸਲ +16 ਮੈਗਾਪਿਕਸਲ ਦਾ ਡਿਊਲ ਕੈਮਰਾ ਦਿੱਤਾ ਗਿਆ ਹੈ ਤਾਂ ਉੱਥੇ ਫੋਨ 'ਚ 24 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।