LIVE : ਸ਼ੁਰੂ ਹੋਇਆ ਐਪਲ ਈਵੈਂਟ, iPhone 13 ਸੀਰੀਜ਼ ਸਮੇਤ ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ

09/14/2021 11:32:34 PM

ਗੈਜੇਟ ਡੈਸਕ-ਟੈੱਕ ਦਿੱਗਜ ਐਪਲ ਨੇ ਆਪਣਾ ਲਾਈਵ ਈਵੈਂਟ ਸ਼ੁਰੂ ਕਰ ਦਿੱਤਾ ਹੈ। ਇਹ ਇਕ ਵਰਚੁਅਲ 'ਕੈਲੀਫੋਰਨੀਆ ਸਟਰੀਮਿੰਗ' ਈਵੈਂਟ ਹੈ ਜਿਸ 'ਚ ਕੰਪਨੀ ਆਪਣੀ ਅਪਕਮਿੰਗ ਆਈਫੋਨ ਸੀਰੀਜ਼ ਦੇ ਨਾਲ ਹੋਰ ਕਈ ਸ਼ਾਨਦਾਰ ਪ੍ਰੋਡਕਟਸ ਲਾਂਚ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਈਵੈਂਟ ’ਚ ਆਪਣੀ ਨਵੀਂ ਆਈਫੋਨ 13-ਸੀਰੀਜ਼ ਦੇ ਨਾਲ ਐਪਲ ਵਾਚ ਸੀਰੀਜ਼-7, 3rd ਜਨਰੇਸ਼ਨ ਏਅਰਪੌਡਸ ਲਾਂਚ ਕਰ ਸਕਦੀ ਹੈ। ਆਈਫੋਨ-13 ਰੇਂਜ ’ਚ ਚਾਰ ਮਾਡਲ ਸ਼ਾਮਲ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ’ਚ  iPhone 13 Mini, iPhone 13, iPhone 13 Pro ਅਤੇ iPhone 13 Pro Max ਸ਼ਾਮਲ ਹਨ।

ਜਾਣਕਾਰੀ ਮੁਤਾਬਕ, ਆਈਫੋਨ 13 ਅਤੇ ਆਈਫੋਨ 13 ਮਿੰਨੀ ਨੂੰ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਮਾਡਲ ’ਚ ਪੇਸ਼ ਕੀਤਾ ਜਾਵੇਗਾ। ਉਥੇ ਹੀ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨੂੰ 128 ਜੀ.ਬੀ., 256 ਜੀ.ਬੀ. ਅਤੇ 512 ਜੀ.ਬੀ. ਸਟੋਰੇਜ ਮਾਡਲ ’ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਲੀਕਸ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਲਈ 1 ਟੀ.ਬੀ. ਸਟੋਰੇਜ ਮਾਡਲ ਨੂੰ ਵੀ ਉਤਾਰਿਆ ਜਾ ਸਕਦਾ ਹੈ।

ਐਪਲ ਈਵੈਂਟ ਲਾਈਵ ਅਪਡੇਟਸ

ਈਵੈਂਟ ਦੀ ਸ਼ੁਰੂਆਤ ਐਪਲ ਦੇ ਸੀ.ਈ.ਓ. ਨੇ ਸਟੇਜ 'ਤੇ ਆ ਕੇ ਕੀਤੀ ਹੈ ਅਤੇ ਉਹ ਐਪਲ ਟੀ.ਵੀ. ਪਲੱਸ ਸਰਵਿਸ ਦੇ ਨਵੇਂ ਕੰਟੈਂਟ ਦੇ ਬਾਰੇ 'ਚ ਦੱਸ ਰਹੇ ਹਨ।

- A13 Bionic ਪ੍ਰੋਸੈਸਰ ਨਾਲ ਐਪਲ ਨੇ ਲਾਂਚ ਕੀਤਾ ਨਵਾਂ ਆਈਪੈਡ

-ਨਵੇਂ ਆਈਪੈਡ ਦੀ ਕੀਮਤ 329 ਡਾਲਰ ਰੱਖੀ ਗਈ ਹੈ ਅਤੇ ਅਮਰੀਕਾ 'ਚ ਇਸ ਦੀ ਪ੍ਰੀ-ਬੁਕਿੰਗ ਅੱਜ ਤੋਂ ਹੀ ਸ਼ੁਰੂ ਕੀਤੀ ਗਈ ਹੈ।

ਐਪਲ ਨੇ ਲਾਂਚ ਕੀਤਾ ਆਈਪੈਡ ਮਿੰਨੀ

-ਆਈਪੈਡ ਮਿੰਨੀ ’ਚ ਯੂ. ਐੱਸ. ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ ਤੇ ਇਸ ਵਿਚ 5ਜੀ ਦੀ ਸੁਪੋਰਟ ਮਿਲੇਗੀ।

ਟਿਮ ਕੁਕ ਨੇ ਲਾਂਚ ਕੀਤੀ ਐਪਲ ਵਾਚ ਸੀਰੀਜ਼ 7

199 ਡਾਲਰ ਦੀ ਕੀਮਤ ਨਾਲ ਲਾਂਚ ਹੋਈ ਐਪਲ ਵਾਚ ਸੀਰੀਜ਼ 7 

-ਨਵੀਂ ਐਪਲ ਵਾਚ ’ਚ ਦਿੱਤੀ ਗਈ ਡਿਸਪਲੇਅ 70 ਫੀਸਦੀ ਜ਼ਿਆਦਾ ਬ੍ਰਾਈਟ ਹੋਵੇਗੀ। ਇਸ ਦੀ ਸ਼ੇਪ ’ਚ ਵੀ ਥੋੜ੍ਹੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ ਤੇ ਇਸ ’ਚ ਹੁਣ ਰਾਊਂਡਿਡ ਕਾਰਨਰ ਦਿੱਤੇ ਗਏ ਹਨ

-ਇਸ ਵਾਰ ਵੀ ਐਪਲ ਵਾਚ ’ਚ ਨਹੀਂ ਮਿਲਿਆ ਬਲੱਡ ਪ੍ਰੈਸ਼ਰ ਮਾਨੀਟਰ

-ਐਪਲ ਵਾਚ ਲਈ ਨਵੇਂ ਐਡੀਸ਼ਨ ’ਚ ਫਿੱਟਨੈੱਸ ਨੂੰ ਲੈ ਕੇ ਜ਼ਿਆਦਾ ਫੋਕਸ ਰੱਖਿਆ ਗਿਆ ਹੈ। ਫਿੱਟਨੈੱਸ ਪਲੱਸ ਸਬਸਕ੍ਰਿਪਸ਼ਨ ਲੈਣ ਵਾਲੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮ ਮਿਲਣਗੇ

ਉਡੀਕ ਖਤਮ, ਐਪਲ ਨੇ ਲਾਂਚ ਕੀਤਾ iPhone 13

-iPhone 13 ਸੀਰੀਜ਼ ’ਚ ਮਿਲੇਗਾ ਐਪਲ ਦਾ ਹੁਣ ਤਕ ਦਾ ਸਭ ਤੋਂ ਪਾਵਰਫੁੱਲ A15 Bionic ਪ੍ਰੋਸੈਸਰ

-ਟ੍ਰਿਪਲ ਰੀਅਰ ਕੈਮਰੇ ਨਾਲ iPhone 13 ਤੋਂ ਬਾਅਦ ਐਪਲ ਨੇ ਲਾਂਚ ਕੀਤਾ iPhone 13 Pro

Karan Kumar

This news is Content Editor Karan Kumar