ਸਪਾਟੀਫਾਈ ਐਪ ਨੂੰ ਹਿੰਦੀ ਸਮੇਤ ਮਿਲੀ 12 ਭਾਰਤੀ ਭਾਸ਼ਾਵਾਂ ਦੀ ਸੁਪੋਰਟ

03/13/2021 2:54:55 PM

ਗੈਜੇਟ ਡੈਸਕ– ਜੇਕਰ  ਤੁਸੀਂ ਮਿਊਜ਼ਿਕ ਸੁਣਨ ਲਈ ਸਪਾਟੀਫਾਈ (Spotify) ਮੋਬਾਇਲ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਖ਼ਾਸਤੌਰ ’ਤੇ ਤੁਹਾਡੇ ਲਈ ਹੀ ਹੈ। ਸਪਾਟੀਫਾਈ ਦੀ ਮੋਬਾਇਲ ’ਚ ਹੁਣ 12 ਭਾਰਤੀ ਭਾਸ਼ਾਵਾਂ ਦੀ ਸੁਪੋਰਟ ਨੂੰ ਸ਼ਾਮਲ ਕਰ ਦਿੱਤਾ ਗਿਆ ਹੈ ਜਿਨ੍ਹਾਂ ’ਚ ਭੋਜਪੁਰੀ, ਬੰਗਾਲੀ, ਮਰਾਠੀ, ਹਿੰਦੀ, ਕਨੰੜ, ਮਲਿਆਲਮ, ਓਡੀਸਾ, ਪੰਜਾਬੀ, ਤਮਿਲ, ਤੇਲਗੂ ਅਤੇ ਉਰਦੂ ਆਦਿ ਸ਼ਾਮਲ ਹਨ।  ਯੂਜ਼ਰਐਪ ਦੀ ਸੈਟਿੰਗਸ ’ਚ ਜਾ ਕੇ ਕਿਸੇ ਵੀ ਭਾਸ਼ਾ ਨੂੰ ਆਸਾਨੀ ਨਾਲ ਬਦਲ ਸਕਦੇ ਹਨ। 

ਸਪਾਟੀਫਾਈ ਨੂੰ ਸਾਲ 2019 ਦੇ ਫਰਵਰੀ ਮਹੀਨੇ ’ਚ ਭਾਰਤ ’ਚ ਲਾਂਚ ਕੀਤਾ ਗਿਆ ਸੀ। ਭਾਰਤੀ ਬਾਜ਼ਾਰ ’ਚ ਸਪਾਟੀਫਾਈ ਨੂੰ ਕਾਫੀ ਲੋਕਪ੍ਰਸਿੱਧੀ ਮਿਲੀ ਹੈ। ਲਾਂਚਿੰਗ ਤੋਂ ਬਾਅਦ ਸਿਰਫ ਇਕ ਹਫਤੇ ’ਚ ਹੀ ਕੰਪਨੀ ਨੂੰ ਕਰੀਬ 10 ਲੱਖ ਸਬਸਕ੍ਰਾਈਬਰ ਮਿਲ ਚੁੱਕੇ ਸਨ। ਭਾਰਤ ’ਚ ਸਪਾਟੀਫਾਈ ਦਾ ਮੁਕਾਬਲਾ ਗਾਣਾ, ਵਿੰਕ ਅਤੇ ਜੀਓ ਸਾਵਨ ਵਰਗੇ ਐਪਸ ਨਾਲ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਪਾਟੀਫਾਈ ਨੇ ਹਾਲ ਹੀ ’ਚ 85 ਨਵੇਂ ਬਾਜ਼ਾਰਾਂ ’ਚ ਆਪਣਾ ਕਾਰੋਬਾਰ ਫੈਲਾਇਆ ਹੈ ਜਿਨ੍ਹਾਂ ’ਚ ਏਸ਼ੀਆ, ਅਫਰੀਕਾ, ਯੂਰਪ ਅਤੇ ਲੈਟਿਨ ਅਮਰੀਕਾ ਆਦਿ ਸ਼ਾਮਲ ਹਨ। 


Rakesh

Content Editor

Related News