ਫਰਵਰੀ ''ਚ ਐਕਟੀਵਾ ਨੂੰ ਪਛਾੜ ਫਿਰ ਨੰਬਰ 1 ਬਣਿਆ ਸਪਲੈਂਡਰ

03/24/2019 6:31:19 PM

ਆਟੋ ਡੈਸਕ—ਅੱਜ ਦੇ ਸਮੇਂ 'ਚ ਟੂ=ਵ੍ਹੀਲਰ ਮਾਰਕੀਟ 'ਚ ਮੁਕਾਬਲੇ ਦਾ ਦੌਰ ਹੈ। ਹਰ ਕੰਪਨੀ ਮਾਰਕੀਟ 'ਚ ਆਪਣੇ ਬੈਸਟ ਵ੍ਹੀਕਲਸ ਨੂੰ ਪੇਸ਼ ਕਰਨਾ ਚਾਹੁੰਦੀ ਹੈ। ਜ਼ਿਆਦਾਤਰ ਦੇਖਿਆ ਜਾਵੇ ਤਾਂ ਟੂ-ਵ੍ਹੀਲਰ ਮਾਰਕੀਟ 'ਚ ਹੀਰੋ ਸਪਲੈਂਡਰ ਅਤੇ ਹੋਂਡਾ ਐਕਟੀਵਾ ਜ਼ਬਰਦਸਤ ਮਸ਼ਹੂਰ ਹੈ। ਇਨ੍ਹਾਂ ਦੋਵਾਂ ਵਿਚਾਲੇ ਵਿਕਰੀ ਨੂੰ ਲੈ ਕੇ ਰੇਸ ਲੱਗੀ ਰਹਿੰਦੀ ਹੈ। ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਐਕਟੀਵਾ ਨੂੰ ਪਛਾੜਦੇ ਹੋਏ ਸਪਲੈਂਡਰ ਦਾ ਨੰਬਰ-1 'ਤੇ ਕਬਜ਼ਾ ਹੈ। ਫਰਵਰੀ 'ਚ ਵੀ ਸਪਲੈਂਡਰ ਦੇਸ਼ 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਟੂ-ਵ੍ਹੀਲਰ ਰਿਹਾ। ਫਰਵਰੀ ਮਹੀਨੇ ਦੇ ਟਾਪ-10 ਟੂ-ਵ੍ਹੀਲਰਸ ਦੀ ਗੱਲ ਕਰੀਏ ਤਾਂ ਸੁਜ਼ੂਕੀ ਐਕਸੈੱਸ ਨੇ 48,265 ਯੂਨੀਟ ਵਿਕਰੀ ਦੇ ਨਾਲ 10ਵੇਂ ਨੰਬਰ 'ਤੇ ਜਗ੍ਹਾ ਬਣਾਈ ਹੈ। ਉੱਥੇ ਐਕਟੀਵਾ ਨੂੰ ਟੱਕਰ ਦੇਣ ਵਾਲਾ ਇਹ ਸਕੂਟਰ 9ਵੇਂ ਨੰਬਰ 'ਤੇ ਰਿਹਾ।
ਫਰਵਰੀ 'ਚ 48,688 ਟੀ.ਵੀ.ਐੱਸ. ਜੂਪੀਟਰ ਦੀ ਵਿਕਰੀ ਹੋਈ ਸੀ। ਬਜਾਜ ਦੀ ਇਹ ਮਸ਼ਹੂਰ ਬਾਈਕ ਫਰਵਰੀ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਟੂ-ਵ੍ਹੀਲਰਸ ਦੀ ਲਿਸਟ 'ਚ 8ਵੇਂ ਨੰਬਰ 'ਤੇ ਰਹੀ। ਫਰਵਰੀ 'ਚ 53,044 ਯੂਨੀਟਸ ਦੀ ਪਲੈਟੀਨਾ ਦੀ ਵਿਕਰੀ ਹੋਈ ਹੈ। ਹੀਰੋ ਹੀ ਇਹ ਸ਼ਾਨਦਾਰ ਬਾਈਕ 7ਵੇਂ ਨੰਬਰ 'ਤੇ ਰਹੀ। ਫਰਵਰੀ 'ਚ 67,374 ਹੀਰੋ ਪੈਸ਼ਨ ਮੋਟਰਸਾਈਕਲ ਦੀ ਵਿਕਰੀ ਹੋਈ। ਟੀ.ਵੀ.ਐੱਸ. ਦਾ ਇਹ ਮੋਪੇਡ ਫਰਵਰੀ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਟੂ-ਵ੍ਹੀਲਰਸ ਦੀ ਲਿਸਟ 'ਚ 6ਵੇਂ ਨੰਬਰ 'ਤੇ ਰਿਹਾ। ਫਰਵਰੀ 'ਚ 75,001 ਟੀ.ਵੀ.ਐੱਸ. ਐਕਸਐੱਲ ਸੁਪਰ ਦੀ ਵਿਕਰੀ ਹੋਈ ਹੈ। ਬਜਾਜ ਦੀ ਇਸ ਧਾਂਸੂ ਬਾਈਕ ਨੇ 5ਵੇਂ ਨੰਬਰ 'ਤੇ ਜਗ੍ਹਾ ਬਣਾਈ ਹੈ। ਫਰਵਰੀ 'ਚ 84,151 ਪਲੱਸਰ ਦੀ ਵਿਕਰੀ ਹੋਈ ਹੈ। ਹੋਂਡਾ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਹ ਬਾਈਕ ਚੌਥੇ ਨੰਬਰ 'ਤੇ ਹੈ। ਫਰਵਰੀ 'ਚ 86,355 ਯੂਨੀਟ ਹੋਂਡਾ ਸੀਬੀ ਸ਼ਾਈਨ ਦੀ ਵਿਕਰੀ ਹੋਈ।

Karan Kumar

This news is Content Editor Karan Kumar