ਇਨ੍ਹਾਂ ਆਸਾਨ ਤਰੀਕਿਆਂ ਨਾਲ ਵਧਾਓ ਆਪਣੇ 3ਜੀ ਕੁਨੈਕਸ਼ਨ ਦੀ ਸਪੀਡ

03/22/2017 5:26:43 PM

ਜਲੰਧਰ- ਆਮਤੌਰ ''ਤੇ ਕਈ ਕਾਰਨਾਂ ਦੇ ਚੱਲਦੇ ਸਾਨੂੰ ਇੰਟਰਨੈੱਟ ''ਤੇ ਮਨ-ਪਸੰਦ ਦੀ ਸਪੀਡ ਨਹੀਂ ਮਿਲ ਪਾਉਂਦੀ ਜਦੋਂਕਿ ਅਸੀਂ 3ਜੀ ਜਾਂ 4ਜੀ ਡਾਟਾ ਡਾਟਾ ਦੀ ਵਰਤੋਂ ਕਰ ਰਹੇ ਹੁੰਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਆਪਣੇ ਇੰਟਰਨੈੱਟ ਦੀ ਸਪੀਡ ਸਧਾ ਸਕਦੇ ਹੋ। 
 
ਸਹੀ ਬ੍ਰਾਊਜ਼ਰ ਦਾ ਕਰੋ ਇਸਤੇਮਾਲ-
ਉਂਝ ਤਾਂ ਅਸੀਂ ਸਰਚ ਲਈ ਕਈ ਬ੍ਰਾਊਜ਼ਰ ਦਾ ਇਸਤੇਮਾਲ ਕਰਦੇ ਹਾਂ ਪਰ ਗੂਗਲ ਦਾ ਕਰੋਮ ਐਂਡਰਾਇਡ ਲਈ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਸਾਰਿਆਂ ਦੇ ਫੋਨ ''ਚ ਹੁਣ ਇਹ ਬ੍ਰਾਊਜ਼ਰ ਇਨਬਿਲਟ ਹੁੰਦਾ ਹੈ ਅਤੇ ਇਹ ਡਿਫਾਲਟ ਬ੍ਰਾਊਜ਼ਰ ਵੀ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ਼ ਦੀ ਸੈਟਿੰਗ ''ਚ ਜਾ ਕੇ ਕੁਝ ਬਦਲਾਅ ਕਰੋ ਤਾਂ ਤੁਸੀਂ ਬਹੁਤ ਸਾਰੇ ਡਾਟਾ ਦੇ ਨਾਲ ਇੰਟਰਨੈੱਟ ਦੀ ਬ੍ਰਾਊਜ਼ਿੰਗ ਸਪੀਡ ਵੀ ਵਧਾ ਸਕਦੇ ਹੋ। 
 
ਐਪ ਕੈਸ਼ੇ
ਲਗਾਤਾਰ ਆਪਣੇ ਐਪ ਦਾ ਕੈਸ਼ੇ ਕਲੀਅਰ ਕਰਦੇ ਹੋ। ਕੈਸ਼ੇ ਕਲੀਅਰ ਨਾ ਹੋਣ ਨਾਲ ਇੰਟਰਨੈੱਟ ਦੀ ਸਪੀਡ ਸਲੋ ਹੋ ਜਾਂਦੀ ਹੈ, ਇਸ ਲਈ ਇਸ ਨੂੰ ਹਮੇਸ਼ਾ ਕਲੀਅਰ ਕਰਦੇ ਰਹੋ। ਇਸ ਨੂੰ ਡਿਲੀਟ ਕਰਨ ਲਈ ਸੈਟਿੰਗ ''ਚ ਜਾਓ, ਐਪ ਨੂੰ ਚੁਣ ਕੇ ਕਲੀਅਰ ਕੈਸ਼ੇ ਬਟਨ ''ਤੇ ਕਲਿਕ ਕਰੋ। 
 
ਥਰਡ-ਪਾਰਟੀ ਐਪਸ ਨੂੰ ਕਰੋ ਅਨਇੰਸਟਾਲ-
ਇੰਟਰਨੈੱਟ ਦੀ ਸਪੀਡ ਵਧਾਉਣ ਲਈ ਤੁਸੀਂ ਥਰਡ-ਪਾਰਟੀ ਐਪਸ ਨੂੰ ਅਨਇੰਸਟਾਲ ਕਰੋ। ਇਨ੍ਹਾਂ ਐਪਸ ਦੇ ਚੱਲਦੇ ਕਈ ਵਾਰ ਮੋਬਾਇਲ ''ਤੇ ਇੰਟਰਨੈੱਟ ਦੀ ਸਪੀਡ ਸਲੋ ਹੋ ਜਾਂਦੀ ਹੈ। ਇਹ ਜ਼ਿਆਦਾਤਰ ਕਸਟਮ ਫੀਚਰ ਨੂੰ ਹਟਾ ਦਿੰਦੇ ਹਨ, ਇਸਲਈ ਇਨ੍ਹਾਂ ਨੂੰ ਅਨਇੰਸਟਾਲ ਕਰ ਦਿਓ। 
 
ਬ੍ਰਾਊਜ਼ਰ ਤੋਂ ਇਮੇਜ ਸਰਚ ਨੂੰ ਕਰੋ ਡਿਸੇਬਲ
ਬ੍ਰਾਊਜ਼ਰ ਨੂੰ ਹਮੇਸ਼ਾ ਟੈਕਸਟ ਸਰਚ ਮੋਡ ''ਤੇ ਰੱਖੋ। ਇਸ ਨਾਲ ਜ਼ਰੂਰੀ ਰੂਪ ਨਾਲ ਪੇਜ ''ਚ ਹੋਣ ਵਾਲੀ ਇਮੇਜ ਨਹੀਂ ਖੁੱਲ੍ਹੇਗੀ। ਗੂਗਲ ਪਲੇ ਸਟੋਰ ''ਤੇ ਮਿਲਣ ਵਾਲੇ ਐਪ ਆਮ ਰੂਪ ਨਾਲ ਇਸ ਫੀਚਰ ਨੂੰ ਸਪੋਰਟ ਨਹੀਂ ਕਰਦੇ ਹਨ। ਤੁਸੀਂ ਇਸ ਨੂੰ ਆਸਾਨੀ ਨਾਲ ਸੈਟਿੰਗਸ ਮੈਨਿਊ ''ਚ ਪ੍ਰਾਪਤ ਕਰ ਸਕਦੇ ਹੋ। ਪਰ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਬੇਲੋੜੀ ਇਮੇਜ ਲੋਡ ਨਹੀਂ ਹੋਵੇਗੀ। ਇਸ ਨਾਲ ਤੁਹਾਡੀ ਇੰਟਰਨੈੱਟ ਸਪੀਡ ''ਚ ਵਾਧਾ ਹੋ ਜਾਵੇਗਾ।