ਲਾਂਚ ਤੋਂ ਪਹਿਲਾਂ ਹੀ ਰੀਅਲਮੀ ਦੇ ਇਨ੍ਹਾਂ ਸਮਾਰਟਫੋਨਸ ਦੇ ਸਪੈਸੀਫਿਕੇਸ਼ਨ ਹੋਏ ਲੀਕ

08/29/2020 1:07:41 AM

ਗੈਜੇਟ ਡੈਸਕ—ਰੀਅਲਮੀ 7 ਸੀਰੀਜ਼ ਨੂੰ ਭਾਰਤ ’ਚ 3 ਸਤੰਬਰ ਨੂੰ ਲਾਂਚ ਕੀਤਾ ਜਾ ਰਿਹਾ ਹੈ। ਇਸ ਸੀਰੀਜ਼ ਤਹਿਤ ਦੋ ਨਵੇਂ ਸਮਾਰਟਫੋਨ ਰੀਅਲਮੀ 7 ਅਤੇ ਰੀਅਲਮੀ 7 ਪ੍ਰੋ ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ। ਵੀਰਵਾਰ ਨੂੰ ਇਕ ਟਿਪਸਟਰ ਨੇ ਰੀਅਲਮੀ 7 ਪ੍ਰੋ ਦੇ ਸਪੈਸੀਫਿਕੇਸ਼ਨ ਲੀਕ ਕੀਤੇ ਸਨ ਅਤੇ ਹੁਣ ਟਿਪਸਟਰ ਨੇ ਰੀਅਲਮੀ 7 ਦੇ ਸਪੈਸੀਫਿਕੇਸ਼ਨ ਲੀਕ ਕਰ ਦਿੱਤੇ ਹਨ। ਟਿਪਸਟਰ ਮੁਤਾਬਕ ਰੀਅਲਮੀ 7 ’ਚ 120Hz ਟੱਚ ਸੈਂਪਲਿੰਗ ਰੇਟ ਅਤੇ 90Hz ਰਿਫ੍ਰੇਸ਼ ਰੇਟ ਨਾਲ 6.5 ਇੰਚ ਫੁਲ-HD+ (1,080x2,400 ਪਿਕਸਲ) ਆਈ.ਪੀ.ਐੱਸ. ਡਿਸਪਲੇਅ ਮਿਲੇਗੀ। ਇਹ ਸਮਾਰਟਫੋਨ MediaTek Helio G95 ਪ੍ਰੋਸੈਸਰ ਨਾਲ ਆਵੇਗਾ ਅਤੇ ਇਥੇ  6GB + 64GB ਅਤੇ 8GB + 128GB ਵਾਲੇ ਦੋ ਰੈਮ ਅਤੇ ਸਟੋਰੇਜ਼ ਵੇਰੀਐਂਟਸ ਮਿਲਣਗੇ।

ਫੋਟੋਗ੍ਰਾਫੀ ਲਈ ਰੀਅਲਮੀ 7 ’ਚ ਕਵਾਡ ਕੈਮਰਾ ਸੈਟਅਪ ਮਿਲੇਗਾ ਅਤੇ ਇਸ ਦਾ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਨਾਲ ਹੀ ਇਥੇ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਬਲੈਕ ਐਂਡ ਵਾਈਟ ਪੋਟਰੇਟ ਸੈਂਸਰ ਅਤੇ 2 ਮੈਗਾਪਿਕਸਲ ਦਾ ਇਕ ਮੈਕ੍ਰੋ ਕੈਮਰਾ ਵੀ ਮਿਲੇਗਾ। ਨਾਲ ਹੀ ਇਥੇ ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੋਵੇਗਾ। ਟਿਪਸਟਰ ਵੱਲੋਂ ਕੀਤੇ ਗਏ ਟਵੀਟ ਮੁਤਾਬਕ Realme 7  5,000mAh ਦੀ ਬੈਟਰੀ ਨਾਲ ਆਵੇਗਾ ਅਤੇ ਇਸ ’ਚ 30 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਵੀ ਮਿਲੇਗਾ।

ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਪਹਿਲਾਂ ਇਹ ਪੁਸ਼ਟੀ ਕਰ ਦਿੱਤੀ ਹੈ ਕਿ ਅਪਕਮਿੰਗ ਸੀਰੀਜ਼ ’ਚ 65ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਅਜਿਹੇ ’ਚ ਸੰਭਵ ਹੈ ਕਿ 65ਵਾਟ ਦਾ ਚਾਰਜਰ ਪ੍ਰੋ ਵੇਰੀਐਂਟ ਲਈ ਐਕਸਕਲੂਸੀਵ ਤੌਰ ’ਤੇ ਪੇਸ਼ ਕੀਤਾ ਜਾਵੇਗਾ। ਨਾਲ ਹੀ ਕੰਪਨੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਨ੍ਹਾਂ ਸਮਾਰਟਫੋਨਸ ’ਚ 64 ਮੈਗਾਪਿਕਸਲ ਦਾ ਪ੍ਰਾਈਮ ਕੈਮਰਾ ਮਿਲੇਗਾ। ਫਿਲਹਾਲ ਅਸੀਂ ਟਿਪਸਟਰ ਵੱਲੋਂ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਨਹੀਂ ਕਰ ਸਕਦੇ।


Karan Kumar

Content Editor

Related News