SoundBot ਨੇ ਨਵਾਂ ਬਲੂਟੁੱਥ ਸਪੀਕਰ ਕੀਤਾ ਲਾਂਚ

11/18/2017 5:39:21 PM

ਜਲੰਧਰ-ਕੈਲੇਫੋਰਨੀਆ ਆਧਾਰਿਤ ਲਾਇਫ-ਸਟਾਇਲ ਆਡੀਓ ਐਕਸੈਸਰੀਜ਼ ਬ੍ਰਾਂਡ ਕੰਪਨੀ ਨੇ ਭਾਰਤ 'ਚ ਇਕ ਨਵਾਂ ਬਲੂਟੁੱਥ ਸਪੀਕਰ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਂ SB521ਹੈ। ਇਹ ਬਲੂਟੁੱਥ ਸਪੀਕਰ ਪ੍ਰੀਮਿਅਮ ਮੇਂਟਲ ਡਿਜ਼ਾਇਨ ਅਤੇ 33 ਫੁੱਟ ਤੱਕ ਕੁਨੈਕਟੀਵਿਟੀ ਰੇਂਜ ਦਾ ਦਾਅਵਾ ਕਰਦਾ ਹੈ।

ਸਪੈਸੀਫਿਕੇਸ਼ਨ
ਜੇਕਰ ਗੱਲ ਕਰੀਏ ਇਸ ਬਲੂਟੁੱਥ ਸਪੀਕਰ ਦੇ ਸਪੈਸੀਫਿਕੇਸਨ ਦੀ ਤਾਂ ਸਪੀਕਰ 'ਚ ਡਿਊਲ 5W 50mm ਡਰਾਇਵਰਾਂ ਨਾਲ ਆਉਦਾ ਹੈ, ਜੋ ਕਿ ਕੰਪਨੀ ਦਾਅਵਾ ਕਰਦੀ ਹੈ ਕਿ ਸ਼ਕਤੀਸ਼ਾਲੀ ਬਾਸ ਘੱਟ ਕਰ ਦਿੰਦਾ ਹੈ ਅਤੇ ਕਰਿਸਪ ਹਾਈ ਐਂਡ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਸਪੀਕਰ ਉਪ ਵੂਫਰ ਨਾਲ ਆਉਦਾ ਹੈ। ਨੇਵੀਗੇਸ਼ਨ ਅਤੇ ਮਿਊਜ਼ਿਕ ਕੰਟਰੋਲ ਲਈ ਸਪੀਕਰ 'ਚ ਟੱਚ ਕੰਟਰੋਲ ਬਟਨ ਦਿੱਤਾ ਗਿਆ ਹੈ, ਜਿਸ 'ਚ 3.5mm AUX ਪੋਰਟ ਅਤੇ ਸਪੀਕਰ ਨੂੰ ਚਾਰਜ ਕਰਨ ਲਈ ਮਾਈਕ੍ਰੋ USB ਪੋਰਟ ਦਿੱਤੇ ਗਏ ਹਨ। ਸਪੀਕਰ 'ਚ 1500mAh ਦੀ ਬੈਟਰੀ ਦਿੱਤੀ ਗਈ ਹੈ। 

ਕੀਮਤ ਅਤੇ ਉਪਲੱਬਧਤਾ -
ਇਸ ਸਪੀਕਰ ਦੀ ਕੀਮਤ 2,499 ਰੁਪਏ ਹੈ ਅਤੇ ਇਹ ਸਪੀਕਰ ਈ-ਕਾਮਰਸ ਪੋਰਟੇਲ ਅਮੇਜ਼ਨ ਅਤੇ ਕਈ ਹੋਰ ਆਫਲਾਈਨ ਰੀਟੇਲ ਸਟੋਰਾਂ ਤੋਂ ਖਰੀਦਣ ਲਈ ਉਪਲੱਬਧ ਹੈ।