ਹੁਣ ਦੁਨੀਆਭਰ 'ਚ ਜਲਦ ਹੀ ਤੁਸੀਂ ਇਸਤੇਮਾਲ ਕਰ ਸਕੋਗੇ UPI ਆਈ.ਡੀ.

10/24/2019 9:12:29 PM

ਗੈਜੇਟ ਡੈਸਕ—ਵਿਦੇਸ਼ਾਂ 'ਚ ਯਾਤਰਾ ਕਰਨ ਵਾਲੇ ਭਾਰਤੀ ਬਹੁਤ ਜਲਦ ਹੀ ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਦੀ ਮਦਦ ਨਾਲ ਸਾਮਾਨ ਅਤੇ ਸਰਿਵਸੇਜ ਲਈ ਭੁਗਤਾਨ ਕਰ ਸਕਣਗੇ। ਯੂਜ਼ਰਸ ਲਈ ਹੁਣ ਤਕ ਭਾਰਤ 'ਚ ਹੀ ਇਹ ਪੇਮੈਂਟ ਸਰਵਿਸ ਉਪਲੱਬਧ ਹੈ ਅਤੇ ਬਹੁਤ ਜਲਦ ਬਾਕੀ ਦੇਸ਼ਾਂ 'ਚ ਵੀ ਇਸ ਦੀ ਮਦਦ ਨਾਲ ਯੂਜ਼ਰਸ ਪੇਮੈਂਟ ਕਰ ਸਕਣਗੇ। ਇਸ ਦੇ ਬਾਰੇ 'ਚ ਜਾਣਕਾਰੀ ਦੋ ਬੈਂਕਰਸ ਵੱਲੋਂ ਸ਼ੇਅਰ ਕੀਤੀ ਗਈ, ਜੋ ਪੇਮੈਂਟ ਸਿਸਟਮ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਰੱਖਦੇ ਹਨ। ਯੂਨੀਫਾਇਡ ਪੇਮੈਂਟਸ ਇੰਟਰਫੇਸ ਇਕ ਇੰਟਰ-ਬੈਂਕ ਫੰਡ ਟ੍ਰਾਂਸਫਰ ਮਕੈਨਿਜਮ ਹੈ, ਜਿਸ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਵੱਲੋਂ ਕੰਟਰੋਲ ਕੀਤਾ ਜਾਂਦਾ ਹੈ ਅਤੇ ਇਹ ਸਮਾਰਟਫੋਨ ਦੀ ਮਦਦ ਨਾਲ ਇੰਸਟੈਂਟ ਫੰਡ ਸੇਟਲਮੈਂਟ 'ਚ ਯੂਜ਼ਰਸ ਦੀ ਮਦਦ ਕਰਦਾ ਹੈ। ਐੱਨ.ਪੀ.ਸੀ.ਆਈ. ਹੁਣ ਬਾਕੀ ਦੇਸ਼ਾਂ 'ਚ ਵੀ ਇਸ ਫੀਚਰ ਨੂੰ ਦੇਣ ਲਈ ਕੰਮ ਕਰ ਰਿਹਾ ਹੈ। ਸੂਤਰਾਂ ਮੁਤਾਬਕ ਅਗਲੇ 6 ਮਹੀਨਿਆਂ 'ਚ ਇਹ ਫੀਚਰ ਇਨੇਬਲ ਕੀਤਾ ਜਾ ਸਕਦਾ ਹੈ। ਇਸ ਦੀ ਸ਼ੁਰੂਆਤ ਯੂ.ਏ.ਆਈ. ਅਤੇ ਸਿੰਗਾਪੁਰ ਤੋਂ ਹੋ ਸਕਦੀ ਹੈ।

ਯੂ.ਏ.ਆਈ. ਅਤੇ ਸਿੰਗਾਪੁਰ 'ਚ ਯੂ.ਪੀ.ਆਈ. ਪੇਮੈਂਟ
ਸੀਨੀਅਰ ਬੈਂਕਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੇਸ਼ਾਂ 'ਚ ਪਹਿਲਾਂ ਹੀ RuPay ਕਾਰਡਸ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਹੁਣ ਇਥੇ ਯੂ.ਪੀ.ਆਈ. ਪੇਮੈਂਟਸ ਇਨੇਬਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੀ ਮਦਦ ਨਾਲ ਯੂ.ਏ.ਆਈ. ਅਤੇ ਸਿੰਗਾਪੁਰ ਵਰਗੇ ਦੇਸ਼ਾਂ 'ਚ ਭਾਰਤੀ ਯਾਤਰੀ ਅਤੇ ਯਾਤਰੀਆਂ ਦੀ ਗਿਣਤੀ ਵੀ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਐÎੱਨ.ਸੀ.ਪੀ.ਆਈ. ਵੱਲੋਂ ਅਫਿਸ਼ਲੀ ਇਸ 'ਤੇ ਕੁਝ ਨਹੀਂ ਕਿਹਾ ਗਿਆ ਹੈ। ਐੱਸ.ਪੀ.ਆਈ. ਦੀ ਇਹ ਕੋਸ਼ਿਸ਼ ਇਕ ਗਲੋਬਲ ਪੇਮੈਂਟ ਪ੍ਰੋਡਕਟ ਤਿਆਰ ਕਰਨ ਦੀ ਹੈ ਅਤੇ ਇਸ ਦੇ ਲਈ ਯੂ.ਪੀ.ਆਈ. ਦਾ ਵਿਸਤਾਰ ਵੀ ਕੀਤਾ ਜਾ ਸਕਦਾ ਹੈ।

ਗਲੋਬਲ ਕੰਪਨੀਆਂ ਕਰ ਰਹੀਆਂ ਹਨ ਐਕਸੈਪਟ
ਯੂ.ਪੀ.ਆਈ. ਭਾਰਤ 'ਚ ਕਾਰਡ ਪੇਮੈਂਟਸ ਲਈ ਇਕ ਚੁਣੌਤੀ ਦੇ ਤੌਰ 'ਤੇ ਯੂਜ਼ਰਸ ਲਈ ਇਕ ਆਸਾਨ ਵਿਕਲਪ ਬਣ ਕੇ ਉਭਰਿਆ ਹੈ। ਯੂ.ਪੀ.ਆਈ. ਪੇਮੈਂਟਸ ਜ਼ਿਆਦਾਤਰ ਮਰਚੈਂਟਸ ਐਕਸੈਪਟ ਕਰ ਰਹੇ ਹਨ ਅਤੇ ਸਿਰਫ ਸਤੰਬਰ ਮਹੀਨੇ 'ਚ ਹੀ 95.5 ਕਰੋੜ ਲੈਣ-ਦੇਣ ਯੂ.ਪੀ.ਆਈ. ਦੀ ਮਦਦ ਨਾਲ ਕੀਤੇ ਗਏ ਹਨ। ਇਸ ਤੋਂ ਪਿਹਿਲਾਂ ਇਕ ਸੂਤਰ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਯੂ.ਪੀ.ਆਈ. ਨੂੰ ਗਲੋਬਲੀ ਐਕਸੈਪਟ ਕੀਤੇ ਜਾਣ ਲੱਗੇਗਾ ਤਾਂ ਭਾਰਤ 'ਚ ਵੀ ਇਸ ਨੂੰ ਇਸਤੇਮਾਲ ਕਰਨ ਵਾਲੇ ਮਰਚੈਂਟ ਅਤੇ ਯੂਜ਼ਰਸ ਤੇਜ਼ੀ ਨਾਲ ਵਧਣਗੇ। ਕਈ ਗਲੋਬਲ ਕੰਪਨੀਆਂ ਜਿਵੇਂ ਫੇਸਬੁੱਕ, ਗੂਗਲ ਅਤੇ ਸ਼ਾਓਮੀ ਵੀ ਯੂ.ਪੀ.ਆਈ. ਦੀ ਮਦਦ ਨਾਲ ਪੇਮੈਂਟ ਐਕਸੈਪਟ ਕਰ ਰਹੀਆਂ ਹਨ ਅਤੇ ਇਸ ਦਾ ਸਪੇਸ ਵਧਾਉਣ ਦੀ ਉਮੀਦ ਹੈ।


Karan Kumar

Content Editor

Related News