ਜਲਦ ਹੀ ਇਸ ਅਪਡੇਟ ਨਾਲ Honor 7X ਸਮਾਰਟਫੋਨ ਨੂੰ ਮਿਲੇਗਾ ਫੇਸ ਅਨਲਾਕ ਫੀਚਰ

02/28/2018 2:31:12 PM

ਜਲੰਧਰ-ਹੁਵਾਵੇ ਦੀ ਸਬ ਬ੍ਰਾਂਡ ਕੰਪਨੀ ਆਨਰ ਜਲਦ ਹੀ ਆਪਣੇ ਆਨਰ 7X ਸਮਾਰਟਫੋਨ ਲਈ ''ਫੇਸ ਅਨਲਾਕ'' ਫੀਚਰ ਨੂੰ ਪੇਸ਼ ਕਰਨ ਜਾ ਰਹੀਂ ਹੈ। ਆਨਰ ਨੇ View 10 ਅਤੇ ਆਨਰ 9 ਸਮਾਰਟਫੋਨਜ਼ 'ਚ ਪਹਿਲਾਂ ਤੋਂ ਹੀ ਇਹ ਫੀਚਰ ਆ ਚੁੱਕਾ ਹੈ। ਆਨਰ 7X ਸਮਾਰਟਫੋਨ ਦੇ 32 ਜੀ. ਬੀ. ਵੇਰੀਐਂਟ ਦੀ ਕੀਮਤ 12,999 ਰੁਪਏ ਅਤੇ 64 ਜੀ. ਬੀ. ਵੇਰੀਐਂਟ ਦੀ ਕੀਮਤ 15,999 ਰੁਪਏ ਹੈ।

 

ਰਿਪੋਰਟ ਮੁਤਾਬਿਕ ਆਨਰ 7X ਸਮਾਰਟਫੋਨ ਨੂੰ ਜਲਦ ਹੀ ਓਵਰ ਦ ਈਅਰ (OTA) ਅਪਡੇਟ ਦੇ ਰਾਹੀਂ ''ਫੇਸ ਅਨਲਾਕ'' ਫੀਚਰ ਪ੍ਰਾਪਤ ਹੋਵੇਗਾ। ਇਸ ਦੇ ਨਾਲ ਹੀ ਕਦੀ ਪ੍ਰੀਮਿਅਮ ਫੋਨ 'ਚ ਮਿਲਣ ਵਾਲਾ ਇਹ ਫੀਚਰ ਹੁਣ ਆਨਰ ਦੇ ਸਾਰੇ ਸਮਾਰਟਫੋਨਜ਼ ਲਈ ਉਪਲੱਬਧ ਹੋਵੇਗਾ, ਜਿਸ 'ਚ ਆਨਰ ਵਿਊ10, ਆਨਰ 9 ਲਾਈਟ ਅਤੇ ਆਨਰ 7X ਸਮਾਰਟਫੋਨਜ਼ ਸ਼ਾਮਿਲ ਹਨ। ਆਨਰ ਨੇ ਇਸ ਫੋਨ ਨੂੰ ਪਿਛਲੇ ਸਾਲ ਦਸੰਬਰ ਦੌਰਾਨ ਲੰਦਨ 'ਚ ਲਾਂਚ ਕੀਤਾ ਸੀ। ਹੁਣ ਤੱਕ 4 ਕਰੋੜ ਤੋਂ ਜਿਆਦਾ ਆਨਰ 7 ਐਕਸ ਸਮਾਰਟਫੋਨਜ਼ ਦੀ ਵਿਕਰੀ ਹੋ ਚੁੱਕੀ ਹੈ।

 

ਸਪੈਸੀਫਿਕੇਸ਼ਨ-
ਇਹ ਆਨਰ 6X ਦਾ ਅਪਗ੍ਰੇਡ ਵਰਜਨ ਹੈ। ਆਨਰ 7X ਸਮਾਰਟਫੋਨ 'ਚ 5.93 ਇੰਚ ਦੀ ਫੁੱਲ HD ਪਲੱਸ ਕਵਰਡ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080X2160 ਪਿਕਸਲ ਹੈ। ਇਹ ਫੋਨ ਯੂਨੀਬਾਡੀ ਮੇਂਟਲ ਦਾ ਬਣਾਇਆ ਗਿਆ ਹੈ। ਆਨਰ 7 ਸਮਾਰਟਫੋਨ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਰਿਅਰ ਸੈਂਸਰ ਹਨ। ਸੈਲਫੀ ਅਤੇ ਵੀਡੀਓ ਚੈਟ ਦੇ ਲਈ 8 ਮੈਗਾਪਿਕਸਲ ਦਾ ਫ੍ਰੰਟ ਸੈਂਸਰ ਹੈ। ਇਸ ਫੋਨ 'ਚ 4 ਜੀ. ਬੀ. ਰੈਮ ਐਂਡਰਾਇਡ 7.0 ਨੂਗਾ ਆਧਾਰਿਤ EMUI 5.1 ਆਪਰੇਟਿੰਗ ਸਿਸਟਮ , ਆਕਟਾ-ਕੋਰ ਕਿਰਿਨ 659 ਪ੍ਰੋਸੈਸਰ ਅਤੇ 3340mAh ਬੈਟਰੀ ਹੈ।