ਵਟਸਐਪ ''ਤੇ ਜਲਦੀ ਹੀ ਆਏਗਾ ਇਹ ਨਵਾਂ ਫੀਚਰ, ਜਾਣੋ ਕੀ ਹੋਵੇਗਾ ਖਾਸ

06/09/2017 1:11:19 PM

ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਜ਼ ਦੀ ਸੁਵਿਧਾ ਲਈ ਕੋਈ ਨਾ ਕੋਈ ਨਵਾਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਇਸ ਵਾਰ ਕੰਪਨੀ ਇਕ ਅਜਿਹਾ ਫੀਚਰ ਜਾਰੀ ਕਰਨ ਦੀ ਤਿਆਰੀ 'ਚ ਹੈ ਜੋ ਤੁਹਾਡੇ ਵੱਲੋਂ ਗਲਤੀ ਨਾਲ ਭੇਜੇ ਗਏ ਮੈਸੇਜ ਨੂੰ ਵਾਪਸ ਲੈਣ 'ਚ ਮਦਦ ਕਰੇਗਾ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਕੰਪਨੀ ਵਟਸਐਪ 'ਤੇ ਮੈਸੇਜ ਭੇਜਣ ਤੋਂ ਬਾਅਦ ਉਸ ਨੂੰ ਡਿਲੀਟ ਕਰਨ ਵਾਲੇ ਫੀਚਰ ਦੀ ਟੈਸਟਿੰਗ ਕਰ ਰਹੀ ਹੈ। 
ਇਹ ਫੀਚਰ ਤੁਹਾਨੂੰ ਇਕ ਚੈਟ ਤੋਂ ਆਪਣੇ ਭੇਜੇ ਗਏ ਮੈਸੇਜ ਨੂੰ ਵਾਪਸ ਲੈਣ ਦੀ ਮਨਜ਼ੂਰੀ ਦਿੰਦਾ ਹੈ ਪਰ ਅਜਿਹਾ ਕਰਨ ਲਈ ਤੁਹਾਡੇ ਕੋਲ ਸਿਰਫ 5 ਮਿੰਟ ਦਾ ਸਮਾਂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਫੀਚਰ ਜਲਦੀ ਹੀ ਆਉਣ ਵਾਲਾ ਹੈ। ਰੀਕਾਲ ਫੀਚਰ ਆਈਫੋਨ ਦੇ v2.17.30+ ਦੇ ਅਪਡੇਟ ਦੀ ਤੌਰ 'ਤੇ ਆਏਗਾ। 
ਇਸ ਤੋਂ ਪਹਿਲਾਂ WABetaInfo ਦੇ ਟਵਿਟਰ ਅਕਾਊਂਟ ਤੋਂ ਇਸ ਫੀਚਰ ਨਾਲ ਜੁੜੀ ਇਕ ਪੋਸਟ ਸ਼ੇਅਰ ਕੀਤਾ ਗਈ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਨਵੇਂ ਅਪਡੇਟ 'ਚ ਐਡਿਟ ਤੋਂ ਇਲਾਵਾ ਰੀਵੋਕ ਬਟਨ ਵੀ ਦਿੱਤਾ ਜਾਵੇਗਾ। ਹਾਲਾਂਕਿ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਉਦੋਂ ਕੰਮ ਕਰੇਗਾ ਜਦੋਂ ਰਿਸੀਵਰ ਨੇ ਮੈਸੇਜ ਨੂੰ ਨਾ ਦੇਖਿਆ ਹੋਵੇ। 

 

ਟਿਪਸਟਰ WABetaInfo ਨੇ ਟਵੀਟ ਰਾਹੀਂ ਦੱਸਿਆ ਕਿ ਇਹ ਫੀਚਰ ਕੁਝ ਯੂਜ਼ਰਜ਼ ਲਈ ਵਟਸਐਪ ਦੇ 2.17.30+ ਵਰਜ਼ਨ 'ਚ ਐਕਟਿਵ ਕਰ ਦਿੱਤਾ ਗਿਆ ਹੈ। ਹਾਲਾਂਕਿ, ਵਟਸਐਪ ਆਈ.ਓ.ਐੱਸ. ਲਈ 2.17.30 ਵਰਜ਼ਨ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ। ਪਰ ਇਹ ਫੀਚਰ ਮੌਜੂਦ ਨਹੀਂ ਹੈ। ਨਾਲ ਹੀ ਟਿਪਸਟਰ ਨੇ ਦਾਅਵਾ ਕੀਤਾ ਹੈ ਕਿ ਸਟੇਟਸ ਫੀਚਰ ਨੂੰ ਰਿਲੀਜ਼ ਕਰਨ ਦੌਰਾਨ ਆਈ.ਓ.ਐੱਸ. 'ਤੇ ਕਾਨਟੈਕਟਸ ਟੈਬ ਨੂੰ ਹਟਾ ਦਿੱਤਾ ਗਿਆ ਸੀ, ਉਸ ਦੀ ਵਾਪਸੀ ਤੈਅ ਹੈ। ਕਿਹਾ ਜਾ ਰਿਹਾ ਹੈ ਕਿ ਨਵੇਂ ਸਟੇਟਸ ਫੀਚਰ ਨੂੰ ਵਟਸਐਪ ਵੈੱਬ ਲਈ ਵੀ ਜਲਦੀ ਹੀ ਰੋਲਆਊਟ ਕੀਤਾ ਜਾ ਸਕਦਾ ਹੈ। 
ਉਥੇ ਹੀ ਇਸ ਤੋਂ ਪਹਿਲਾਂ ਵਟਸਐਪ ਨੇ ਸਾਰੇ ਐਂਡਰਾਇਡ ਯੂਜ਼ਰਜ਼ ਲਈ ਪਿਨ-ਟੂ-ਟਾਪ ਫੀਚਰ ਜਾਰੀ ਕੀਤਾ ਸੀ। ਪਿਛਲੇ ਮਹੀਨੇ ਇਸ ਦਾ ਬੀਟਾ ਵਰਜ਼ਨ ਮੁਹੱਈਆ ਕਰਵਾਇਆ ਗਿਆ ਸੀ। ਇਸ ਫੀਚਰ ਰਾਹੀਂ ਵਟਸਐਪ ਯੂਜ਼ਰਜ਼ ਨੂੰ ਆਪਣੀ ਪਸੰਦੀਦਾ ਚੈਟ ਨੂੰ ਉੱਪਰ ਰੱਖਣ ਦੀ ਮਨਜ਼ੂਰੀ ਦਿੰਦਾ ਹੈ। ਇਸ ਵਿਚ ਯੂਜ਼ਰ ਕਿਸੇ ਵੀ 3 ਚੈਟਸ ਨੂੰ ਸਭ ਤੋਂ ਉੱਪਰ ਰੱਖ ਸਕਦੇ ਹਨ।