3D ਸਕੈਨਿੰਗ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Sony Xperia XZ1 ਸਮਾਰਟਫੋਨ

09/25/2017 1:59:33 PM

ਜਲੰਧਰ- ਸੋਨੀ ਨੇ ਸੋਮਵਾਰ ਨੂੰ ਭਾਰਤੀ ਬਾਜ਼ਾਰ ਲਈ ਆਪਣਾ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਸੋਨੀ ਐਕਸਪੀਰੀਆ ਐਕਸਜ਼ੈੱਡ1 ਲਾਂਚ ਕਰ ਦਿੱਤਾ। ਸਭ ਤੋਂ ਪਹਿਲਾਂ ਆਈ. ਏ.ਐੱਫ. 2017 'ਚ ਲਾਂਚ ਹੋਏ ਸੋਨੀ ਐਕਸਪੀਰੀਆ ਐਕਸਜ਼ੈੱਡ1 ਨੂੰ ਸਤੰਬਰ 'ਚ ਐਂਡ੍ਰਾਇਡ 8.0 ਓਰਿਓ ਅਪਡੇਟ ਨਾਲ ਉਪਲੱਬਧ ਕਰਾਏ ਜਾਣ ਦਾ ਵਾਅਦਾ ਕੀਤਾ ਗਿਆ ਸੀ। ਕੰਪਨੀ ਇਸ ਸਮਾਰਟਫੋਨ ਦੇ ਸਕੈਨਿੰਗ ਕੈਮਰਿਆਂ ਨੂੰ ਸਭ ਤੋਂ ਅਹਿਮ ਫੀਚਰ ਦੱਸ ਰਹੀ ਹੈ। ਸੋਨੀ ਐਕਸਪੀਰੀਆ ਐਕਸਜ਼ੈੱਡ1 ਦੀ ਭਾਰਤ 'ਚ ਕੀਮਤ 44,999 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ 25 ਸਤੰਬਰ ਤੋਂ ਸ਼ੁਰੂ ਆਫਲਾਈਨ ਰਿਟੇਲ ਪਾਰਟਨਰ  ਦੇ ਰਾਹੀਂ ਹੋਵੇਗੀ। ਇਸ ਸਮਾਰਟਫੋਨ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਐਕਸਪੀਰੀਆ ਐੱਕਸਜ਼ੈੱਡ1 ਕੰਪੇਕਟ ਅਤੇ ਐਕਸਪੀਰੀਆ ਐੱਕਸ1 ਪਲੱਸ ਨਾਲ ਲਾਂਚ ਕੀਤਾ ਗਿਆ ਸੀ। ਐਕਸਪੀਰੀਆ ਐੱਕਸਜ਼ੈੱਡ1 ਅਤੇ ਐਕਸਪੀਰੀਆ ਐੱਕਸ ਏ1 ਪਲੱਸ ਨੂੰ ਹੁਣ ਭਾਰਤੀ ਬਾਜ਼ਾਰ 'ਚ ਉਪਲੱਬਧ ਕਰਾ ਦਿੱਤਾ ਗਿਆ ਹੈ ਜਲਦ ਹੀ ਦੇਸ਼ 'ਚ ਐਕਸਪੀਰੀਆ ਐੱਕਸਜ਼ੈੱਡ1 ਕੰਪੇਕਟ ਵੀ ਲਾਂਚ ਕੀਤਾ ਜਾ ਸਕਦਾ ਹੈ।

Sony Xperia XZ1 ਦੇ ਸਪੈਸੀਫਿਕੇਸ਼ਨ ਅਤੇ ਫੀਚਰ -
ਇਸ ਸਮਾਰਟਫੋਨ 'ਚ 19 ਮੈਗਾਪਿਕਸਲ ਦਾ ਮੋਸ਼ਨ ਆਈ ਐਕਸਮਾਰ ਆਰ. ਐੱਸ. ਕੈਮਰਾ ਹੈ। ਰਿਅਰ ਸੈਂਸਰ 'ਚ ਸੋਨੀ ਤੋਂ ਇਲਾਵਾ ਹੋਰ ਸਾਈਬਰ ਸ਼ਾਟ ਕੈਮਰੇ ਦੀ ਸਮਰੱਥਾ ਮੌਜੂਦ ਹੈ। ਰਿਅਰ ਕੈਮਰਾ 5 ਐਕਸਿਸ ਸਟੇਬਲਾਈਜੇਸ਼ਨ ਅਤੇ 960 ਫ੍ਰੇਮ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਸਲੋ ਮੋਸ਼ਨ ਵੀਡੀਓ ਰਿਕਾਰਡ ਕਰਨ ਦੀ ਸਮਰੱਥਾ ਨਾਲ ਆਉਂਦਾ ਹੈ। ਫਰੰਟ ਪੈਨਲ 'ਤੇ ਸੋਨੀ ਐਕਸਪੀਰੀਆ ਐੱਕਸਜ਼ੈੱਡ1 'ਚ ਐੱਫ/2.0 ਅਪਰਚਰ ਵਾਲਾ 13 ਮੈਗਾਪਿਕਸਲ ਦਾ ਕੈਮਰਾ ਹੈ। ਇਸ 'ਚ ਸੋਨੀ ਦੇ ਐਕਸਮਾਰ ਆਰ. ਐੱਸ. ਮੋਬਾਇਲ ਇਮੇਜ਼ ਸੈਂਸਰ ਦਾ ਇਸਤੇਮਾਲ ਹੋਇਆ ਹੈ। 

ਇਸ 'ਚ ਮੇਟਲ ਯੂਨੀਬਾਡੀ ਨਾਲ ਫਲੈਗਸ਼ਿਪ ਲੂਪ ਸਰਫੇਸ ਹੈ। ਇਹ ਐਂਡ੍ਰਾਇਡ 8.0 ਓਰਿਓ ਅਪਡੇਟ ਨਾਲ ਆਉਂਦਾ ਹੈ। ਇਹ ਸ਼ੁਰੂਆਤੀ ਗੈਰ-ਪਿਕਸਲ ਸਮਾਰਟਫੋਨ ਹੈ, ਜੋ ਇਸ ਆਪਰੇਟਿੰਗ ਸਿਸਟਮ ਨਾਲ ਆਵੇਗਾ। ਇਸ 'ਚ 64 ਬਿਟ ਕੁਆਲਕਾਮ ਸਨੈਪਡ੍ਰੈਗਨ 835 ਚਿੱਪਸੈੱਟ ਨਾਲ 4 ਜੀ. ਬੀ. ਰੈਮ ਦਿੱਤੇ ਗਏ ਹਨ। ਗ੍ਰਾਫਿਕਸ ਲਈ 540 ਜੀ. ਪੀ. ਯੂ. ਇੰਟੀਗ੍ਰੇਟਡ ਹੈ। ਇਸ 'ਚ 5.2 ਇੰਚ ਦੀ ਫੁੱਲ ਐੱਚ. ਡੀ. (1080x1920 ਪਿਕਸਲ) ਐੱਚ. ਡੀ. ਆਰ. ਡਿਸਪਲੇਅ ਹੈ। ਇਸ 'ਚੇ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਮੌਜੂਦ ਹੈ। 

ਇਨਬਿਲਟ ਸਟੋਰੇਜ 64 ਜੀ. ਬੀ. ਹੈ। 256 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰਨਾ ਸੰਭਵ ਹੋਵੇਗਾ। ਕਨੈਕਟੀਵਿਟੀ ਫੀਚਰ 'ਚ 4ਜੀ ਐੱਲ. ਟੀ. ਈ., ਬਲੂਟੁੱਥ, ਵਾਈ-ਫਾਈ, ਯੂ. ਐੱਸ. ਬੀ. ਓ. ਟੀ. ਜੀ., ਯੂ. ਐੱਸ. ਬੀ., ਟਾਈਪ-ਸੀ ਅਤੇ ਜੀ. ਪੀ. ਐੱਸ. ਸ਼ਾਮਿਲ ਹੈ। ਇਸ 'ਚ ਪਾਵਰ ਬਟਨ ਅਤੇ ਫਿੰਗਰਪ੍ਰਿੰਟ ਸਕੈਨਰ ਵੀ ਹੈ। ਇਸ ਦੀ ਬੈਟਰੀ 2700 ਐੱਮ. ਏ. ਐੱਚ. ਦੀ ਬੈਟਰੀ ਹੈ, ਜੋ ਕਵਿੱਕ ਚਾਰਜ 3.0 ਤਕਨੀਕ ਨਾਲ ਆਉਂਦੀ ਹੈ। ਸਮਾਰਟਫੋਨ ਨੂੰ ਆਈ. ਪੀ. 68 ਸਰਟੀਫਿਕੇਸ਼ਨ ਮਿਲਿਆ ਹੈ। ਇਸ ਦਾ ਡਾਈਮੈਂਸ਼ਨ 148x73x7.4 ਮਿਲੀਮੀਟਰ ਹੈ ਅਤੇ ਵਜ਼ਨ 156 ਗ੍ਰਾਮ।