Sony Xperia XZ Premium ਸਮਾਰਟਫੋਨ ਅੱਜ ਤੋਂ ਹਰ ਕਿਸੇ ਲਈ ਹੋਵੇਗਾ ਉਪਲੱਬਧ

Monday, Jun 12, 2017 - 11:26 AM (IST)

ਜਲੰਧਰ-ਸੋਨੀ ਨੇ ਇਸ ਮਹੀਨੇ ਦਾ ਸ਼ੁਰੂਆਤ 'ਚ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ Sony Xperia XZ Premium ਲਾਂਚ ਕੀਤਾ ਹੈ। ਜਾਪਾਨ ਦੀ ਇਲੈਕ੍ਰੋਨਿਕ ਕੰਪਨੀ ਸੋਨੀ ਨੇ ਭਾਰਤ 'ਚ ਕਵਾਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ਲੈਸ Sony Xperia XZ Premium ਨੂੰ ਪੇਸ਼ ਕਰ ਵਿਰੋਧੀ ਕੰਪਨੀਆਂ ਨੂੰ ਪਛਾੜ ਦਿੱਤਾ ਹੈ। ਯਾਦ ਰਹੇ ਕਿ ਭਾਰਤੀ ਮਾਰਕੀਟ 'ਚ ਇਸ  ਪ੍ਰੋਸੈਸਰ ਦੇ ਨਾਲ ਆਉਣ ਵਾਲਾ ਇਹ ਪਹਿਲਾਂ ਫੋਨ ਹੈ। ਸੋਨੀ ਐਕਸਪੀਰੀਆ ਐਕਸਜ਼ੈੱਡ ਪ੍ਰੀਮਿਅਮ ਦੀ ਕੀਮਤ 59,990 ਰੁਪਏ ਹੈ। ਇਹ ਸਮਾਰਟਫੋਨ Luminous chrome ਅਤੇ ਡੀਪ ਸੀ ਬਲੈਕ ਰੰਗ 'ਚ ਮਿਲੇਗਾ। Xperia XZ Premium 12 ਜੂਨ ਤੋਂ ਆਫਲਾਈਨ ਅਤੇ ਆਨਲਾਈਨ  ਪਲੇਟਫਾਰਮ 'ਤੇ ਕਿਸੇ ਦੇ ਲਈ ਉਪਲੱਬਧ ਹੋਵੇਗਾ।
Xperia XZ Premium ਦੇ ਸਪੈਸੀਫਿਕੇਸ਼ਨ ਅਤੇ ਫੀਚਰ-
ਸੋਨੀ ਦੇ ਇਸ ਹੈਂਡਸੈਟ 'ਚ 5.5 ਇੰਚ ਦਾ 4 ਕੇ (2160*3840 ਪਿਕਸਲ) ਰੈਜ਼ੋਲੂਸ਼ਨ ਹਾਈ ਡਾਇਨਾਮਿਕ ਰੇਂਜ਼ ਡਿਸਪਲੇ ਹੈ। Sony ਦਾ ਕਹਿਣਾ ਹੈ ਕਿ ਯੂਜ਼ਰ ਨੂੰ ਅਨੋਖਾ ਅਨੁਭਵ ਦੇਣ ਦੇ ਲਈ Bravia ਟੀ.ਵੀ ਦੀ ਤਕਨੀਕ ਨੂੰ ਹੈਂਡਸੈਟ ਦੇ ਸਕਰੀਨ 'ਚ ਉਤਾਰਿਆ ਗਿਆ ਹੈ। ਇਸ ਦੇ ਇਲਾਵਾ ਸੋਨੀ ਦੀ ਹੀ Try luminous ਟੈਕਨਾਲੋਜੀ ਦਾ ਵੀ  ਇਸਤੇਮਾਲ ਹੋਇਆ ਹੈ। ਸਕਰੀਨ ਦੀ ਸੁਰੱਖਿਆ ਦੇ ਲਈ ਇਸ 'ਤੇ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਹੋਵੇਗੀ। 
ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਹੈ ਕਿ Xperia XZ Premium ਫੋਨ ਕਵਾਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਦੇ ਨਾਲ ਆਉਦਾ ਹੈ। ਇਸ ਫੋਨ 'ਚ 4GB ਰੈਮ ਦੇ ਨਾਲ ਇੰਨਬਿਲਟ ਸਟੋਰੇਜ਼ 64GBਦੀ ਹੈ ਅਤੇ ਯੂਜ਼ਰ ਦੀ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ 'ਚ 256GB  ਤੱਕਮਾਈਕ੍ਰੋਐੱਸਡੀ ਕਾਰਡ ਦੇ ਲਈ ਸਪੋਟ ਦਿੱਤਾ ਗਿਆ ਹੈ। ਗਾਹਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਕੰਪਨੀ ਨੇ ਇਸ ਹੈਂਡਸੈਟ 'ਚ ਅਨੋਖਾ ਕੈਮਰਾ ਤਕਨੀਕ ਦਾ ਵੀ ਇਸਤੇਮਾਲ ਕੀਤਾ ਹੈ। ਰਿਅਰ ਹਿੱਸੇ 'ਤੇ 19 ਮੈਗਾਪਿਕਸਲ ਦਾ ਮੇਂਸ਼ਨ ਆਈ ਕੈਮਰਾ ਹੈ। ਰਿਅਰ ਕੈਮਰਾ ਟ੍ਰਿਪਲ ਇਮੇਜ਼ ਸੈਂਸਿੰਗ ਤਕਨੀਕ ਅਤੇ ਪ੍ਰੋਡਿਕਟਿਵ ਹਾਈਬ੍ਰਿਡ ਆਟੋਫੋਕਸ ਨਾਲ ਲੈਸ ਹੈ f/ 2.0 ਅਪਚਰ ਵਾਲਾ ਇਹ ਕੈਮਰਾ 960 ਫ੍ਰੇਮ ਪ੍ਰਤੀ ਸੈਕਿੰਡ ਦੀ ਦਰ ਨਾਲ ਸਲੋ ਮੋਸ਼ਨ ਵੀਡੀਓ ਕੈਪਚਰ ਕਰਨ 'ਚ ਸਮੱਰਥ ਹੈ। ਇਸ 'ਚ 4K ਵੀਡੀਓ ਰਿਕਾਰਡਿੰਗ ਸਮੱਰਥਾ ਵੀ ਕੰਮ ਦੀ ਸਾਬਿਤ ਹੋਵੇਗੀ। ਹੁਣ ਗੱਲ ਫ੍ਰੰਟ ਕੈਮਰੇ ਦੀ ਜੋ 13 ਮੈਗਾਪਿਕਸਲ ਦਾ ਹੈ। f/ 2.0 ਅਪਚਰ ਵਾਲੇ ਇਸ ਕੈਮਰੇ 'ਚ 22 MM ਵਾਇਡ ਐਂਗਲ ਲੈਂਸ ਹੈ। ਡਿਊਲ ਕੁਨੈਕਟਵਿਟੀ ਦੇ ਨਾਲ ਆਉਣ ਵਾਲੇ ਇਸ ਸਮਾਰਟਫੋਨ 'ਚ ਯੂਜ਼ਰ ਨੈਨੋ ਸਿਮ ਇਸਤੇਮਾਲ ਕਰ ਸਕਦੇ ਹੈ। Sony Xperia XZ Premium  ਐਂਡਰਾਈਡ ਨੂਗਾ ਆਪਰੇਟਿੰਗ ਸਿਸਟਮ 'ਤੇ ਚੱਲੇਗਾ ਬੈਟਰੀ 3230 mAh ਦੀ ਹੈ। ਕੁਨੈਕਟਵਿਟੀ ਫੀਚਰ 'ਚ ਜੀ.ਪੀ.ਐੱਸ., 4 G VoLTE , ਬਲੂਟੁਥ 5.0 ਗੂਗਲ ਕਾਸਟ , ਯੂ.ਐੱਸ.ਬੀ. 3.1 ਟਾਇਪ ਸੀ ਪੋਰਟ ਅਤੇ ਐੱਨ.ਐੱਫ.ਸੀ. ਸ਼ਾਮਿਲ ਹੈ ਸੋਨੀ ਦਾ ਇਹ ਫੋਨ ਵਾਟਰ ਅਤੇ ਡਸਟ ਰੇਸਿਸਟੈਂਟ ਹੈ। ਇਸ ਨੂੰ ਆਈ ਪੀ 65/68 ਦੀ ਸਰਟੀਫਿਕੇਸ਼ਨ ਮਿਲੀ ਹੋਈ ਹੈ। ਡਾਈਮੇਂਸ਼ਨ 156*77*7.9 ਮਿਲੀਮੀਟਰ ਹੈ ਅਤੇ ਵਜ਼ਨ 191 ਗ੍ਰਾਮ ਹੈ।


Related News